ਅਚਾਨਕ ਸਕੂਟਰੀ ਸਮੇਤ ਧਰਤੀ ਚ ਸਮਾ ਗਏ ਬੱਚੇ, ਪੌੜੀਆਂ ਲਾ ਕੇ ਲੋਕਾਂ ਨੇ ਕੱਢੇ ਬਾਹਰ, ਦੇਖੋ ਵੀਡੀਓ

ਪੰਜਾਬ ਦੀਆਂ ਸੜਕਾਂ ਦਾ ਕੀ ਹਾਲ ਹੈ ਅਤੇ ਇਹ ਸੜਕਾਂ ਸਾਡੇ ਲਈ ਕਿੰਨ੍ਹੀਆਂ ਕੁ ਸੁ-ਰੱ-ਖਿ-ਅ-ਤ ਹਨ, ਇਹ ਤਾਂ ਸੜਕਾਂ ਉੱਤੇ ਵਾਪਰ ਰਹੇ ਹਾਦਸੇ ਹੀ ਬਿਆਨ ਕਰ ਦਿੰਦੇ ਹਨ ਪਰ ਸਾਡੇ ਹੀ ਪੰਜਾਬ ਦੇ ਕੁਝ ਲੀਡਰਾਂ ਵੱਲੋਂ ਸੜਕਾਂ ਬਣਾਉਣ ਸਮੇਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਇਨ੍ਹਾਂ ਸੜਕਾਂ ਉੱਤੇ ਬੰ-ਬ ਵੀ ਸੁੱਟ ਦਿੱਤਾ ਜਾਵੇ ਤਾਂ ਇਨ੍ਹਾਂ ਦਾ ਕੁਝ ਵੀ ਨਹੀਂ ਵਿਗੜੇਗਾ ਪਰ ਇੰਨਾਂ ਬੋਲਾਂ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਤੁਸੀਂ ਸੜਕਾਂ ਉੱਤੇ ਵਾਪਰ ਰਹੇ ਹਾਦਸਿਆਂ ਤੋਂ ਹੀ ਅੰਦਾਜਾ ਲਗਾ ਸਕਦੇ ਹੋ।

ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਬੱਚੀਆਂ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਨੂੰ ਜਾ ਰਹੀਆਂ ਸਨ। ਇਸ ਦੌਰਾਨ ਹੀ ਅਚਾਨਕ ਸੜਕ ਧ ਸ ਣ ਕਾਰਨ ਉਨ੍ਹਾਂ ਦੀ ਸਕੂਟਰੀ ਖੱਡੇ ਵਿੱਚ ਜਾ ਡਿੱਗੀ। ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਨੋਂ ਬੱਚਿਆਂ ਨੂੰ ਖੱਡੇ ਤੋਂ ਬਾਹਰ ਕੱਢ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਵਿੱਕੀ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਇੱਕ ਬੱਸ ਦੇ ਪਿੱਛੇ 2 ਬੱਚੇ ਸਕੂਟਰੀ ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਸੜਕ ਧਸਣ ਕਾਰਨ ਬੱਚੇ ਸਕੂਟਰੀ ਸਮੇਤ ਖੱਡੇ ਵਿੱਚ ਜਾ ਡਿੱਗੇ। ਉਹ ਹਾਦਸੇ ਤੋਂ ਕੁਝ ਮਿੰਟ ਬਾਅਦ ਘਟਨਾ ਸਥਾਨ ਉੱਤੇ ਪਹੁੰਚੇ। ਉਦੋਂ ਤੱਕ ਬੱਚਿਆਂ ਨੂੰ ਖੱਡੇ ਤੋਂ ਬਾਹਰ ਕੱਢ ਲਿਆ ਗਿਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਮਿਲਣ ਤੇ ਉਹ ਤੁਰੰਤ ਹੀ ਘਟਨਾ ਸਥਾਨ ਉੱਤੇ ਪਹੁੰਚ ਗਏ। ਇਨ੍ਹਾਂ ਬੱਚਿਆਂ ਦੇ ਪਿਤਾ ਅਨੁਸਾਰ ਉਹਨਾਂ ਦੇ 2 ਬੱਚੇ ਐਕਟਿਵਾ ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ।

ਉਨ੍ਹਾਂ ਦੀ ਲੜਕੀ ਜੋ 10 ਵੀਂ ਜਮਾਤ ਵਿਚ ਪੜ੍ਹਦੀ ਹੈ। ਐਕਟਿਵਾ ਚਲਾ ਰਹੀ ਸੀ। ਇਸ ਦੌਰਾਨ ਹੀ ਸੜਕ ਧੱਸਣ ਕਾਰਨ ਉਨ੍ਹਾਂ ਨੂੰ ਸੱ ਟਾਂ ਲੱਗੀਆਂ। ਇਸ ਮੌਕੇ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਉਨ੍ਹਾਂ ਦੇ ਐਕਸ-ਰੇ ਕੀਤੇ ਗਏ ਅਤੇ ਉਨ੍ਹਾਂ ਦੀ 6 ਘੰਟੇ ਬਾਅਦ ਐਮ.ਆਰ.ਆਈ ਕਰਨ ਦੀ ਗੱਲ ਕਹੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਵੀ ਉਨ੍ਹਾਂ ਦੀ ਇਸ ਵਿੱਚ ਬਹੁਤ ਮ ਦ ਦ ਕੀਤੀ। ਜਦੋਂ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ ਭੇਜਣ ਵਿੱਚ ਮ-ਦ-ਦ ਕੀਤੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *