ਅਮਰੀਕਾ ਚ ਮਚੀ ਹਾਹਾਕਾਰ, ਚਾਰੇ ਪਾਸੇ ਮਚੀ ਤਬਾਹੀ, 6 ਲੱਖ ਘਰਾਂ ਦੀ ਬਿਜਲੀ ਹੋਈ ਗੁੱਲ

ਜਦੋਂ ਕੁਦਰਤ ਨਰਾਜ਼ ਹੁੰਦੀ ਹੈ ਤਾਂ ਮਨੁੱਖਤਾ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਦੀ ਉਦਾਹਰਣ ਅਮਰੀਕਾ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਤੂਫ਼ਾਨ ਨੇ ਤ ਰ ਥੱ ਲੀ ਮਚਾ ਰੱਖੀ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਅਸਤ ਵਿਅਸਤ ਕਰ ਦਿੱਤਾ ਹੈ। ਅਮਰੀਕਾ ਦੇ ਉੱਤਰ ਪੂਰਬੀ ਇਲਾਕੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਮਗਰੋਂ ਤੂਫ਼ਾਨ ਆਇਆ। ਜਿਸ ਨਾਲ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਹੋਈ। ਇਸ ਤੋਂ ਬਾਅਦ ਹਨ੍ਹੇਰ ਛਾ ਗਿਆ ਕਿਉਂਕਿ ਲਗਪਗ 6 ਲੱਖ ਘਰਾਂ ਦੀ ਬਿਜਲੀ ਬੰਦ ਹੋ ਗਈ।

ਮੈਸਾਚਿਊਸਾਟਸ ਬਾਰੇ ਕਿਹਾ ਜਾ ਰਿਹਾ ਹੈ ਕਿ ਇੱਥੇ ਚੱਲਣ ਵਾਲੀ ਹਵਾ ਦੀ ਰਫਤਾਰ 150 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਕੀਤੀ ਗਈ। ਇੱਥੇ 4 ਲੱਖ 70 ਹਜ਼ਾਰ ਮਕਾਨਾਂ ਦੀ ਬਿਜਲੀ ਬੰਦ ਹੋ ਗਈ। ਤੇਜ਼ ਹਵਾ ਨੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਪੁੱਟ ਦਿੱਤੇ। ਜਿਸ ਦਾ ਅਸਰ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ ਉੱਤੇ ਵੀ ਪਿਆ। ਰੋਡ ਆਈਲੈਂਡ ਵਿੱਚ 90 ਹਜ਼ਾਰ ਅਤੇ ਨਿਊਯਾਰਕ ਕੁਨੈਕਟੀਕਟ ਵਿੱਚ 50 ਹਜ਼ਾਰ ਘਰਾਂ ਦੀ ਬਿਜਲੀ ਤੇ ਬੁਰਾ ਪ੍ਰਭਾਵ ਪਿਆ ਦੱਸਿਆ ਜਾ ਰਿਹਾ ਹੈ।

ਮੈਸਾਚਿਊਸਾਟਸ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ 5 ਇੰਚ ਬਾਰਸ਼ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਹੀ ਨਿਊਯਾਰਕ ਦੇ ਬਰੁਕਲਿਨ ਵਿੱਚ 4 ਇੰਚ, ਮੈਨਹਟਨ ਵਿੱਚ 3 ਇੰਚ ਅਤੇ ਨਿਊ ਜਰਸੀ ਦੇ ਕਈ ਇਲਾਕਿਆਂ ਵਿੱਚ 5 ਇੰਚ ਤੋਂ ਵੀ ਵੱਧ ਬਾਰਸ਼ ਰਿਕਾਰਡ ਕੀਤੀ ਗਈ। ਜਿਸ ਤਰ੍ਹਾਂ ਪਿਛਲੇ ਹਫ਼ਤੇ ਕੈਲੀਫੋਰਨੀਆ ਵਿਚ ਤੂਫਾਨ ਕਾਰਨ ਨੁਕਸਾਨ ਹੋਇਆ ਸੀ। ਉਸ ਤਰ੍ਹਾਂ ਹੀ ਹੁਣ ਉੱਤਰ ਪੂਰਬੀ ਰਾਜਾਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਜਿਸ ਕਰਕੇ ਅਗਲੇ ਦਿਨ ਵੀ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਬਣੀ ਹੋਈ ਹੈ।

Leave a Reply

Your email address will not be published. Required fields are marked *