ਕਲਯੁੱਗੀ ਪੋਤੇ ਨੇ ਦਾਦਾ ਦਾਦੀ ਨੂੰ ਦਿੱਤੀ ਅਜਿਹੀ ਮੋਤ ਕਿ ਵੀਡੀਓ ਦੇਖਕੇ ਕੰਬ ਜਾਵੇਗਾ ਦਿਲ

ਅਸੀਂ ਆਮ ਹੀ ਸੁਣਦੇ ਹਾਂ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਬਜ਼ੁਰਗ ਦਾਦਾ ਦਾਦੀ ਆਪਣੇ ਪੁੱਤਰ ਨਾਲੋਂ ਪੋਤੇ ਪੋਤੀਆਂ ਨੂੰ ਜ਼ਿਆਦਾ ਪਿਆਰ ਕਰਦੇ ਹਨ ਪਰ ਕਈ ਪੋਤੇ ਅਜਿਹੇ ਵੀ ਹਨ। ਜੋ ਦਾਦਾ ਦਾਦੀ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ। ਸਮਰਾਲਾ ਥਾਣੇ ਅਧੀਨ ਪੈਂਦੇ ਪਿੰਡ ਲੱਲ ਕਲਾਂ ਵਿੱਚ 17 ਸਾਲ ਦੇ ਲੜਕੇ ਮਨਪ੍ਰੀਤ ਸਿੰਘ ਨੇ ਆਪਣੇ ਸਕੇ ਦਾਦਾ ਦਾਦੀ ਦਰਸ਼ਨ ਸਿੰਘ ਅਤੇ ਸੁਰਿੰਦਰ ਕੌਰ ਦੀ ਕੁਹਾੜੀ ਦੇ ਵਾਰ ਕਰਕੇ ਜਾਨ ਲੈ ਲਈ। ਇਸ ਘਟਨਾ ਦਾ ਕਾਰਨ ਇਕ ਕਮਰਾ ਦੱਸਿਆ ਜਾ ਰਿਹਾ ਹੈ।

ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਲਈ ਉਹ ਮੌਕੇ ਤੇ ਪਹੁੰਚੇ ਅਤੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਇਹ ਬਜ਼ੁਰਗ ਜੋੜਾ ਘਰ ਤੋਂ ਕਿਤੇ ਪਾਸੇ ਰਹਿੰਦਾ ਸੀ ਅਤੇ ਅੱਜ ਹੀ ਆਪਣੇ ਘਰ ਆਇਆ ਸੀ। ਬਜ਼ੁਰਗ ਜੋੜੇ ਦੀ ਕੁਹਾੜੀ ਦਾ ਵਾਰ ਕਰਕੇ ਜਾਨ ਲੈ ਲਈ ਗਈ ਹੈ। ਘਟਨਾ ਲਗਪਗ 4 ਵਜੇ ਦੀ ਦੱਸੀ ਜਾ ਰਹੀ ਹੈ।

ਮਨਜੀਤ ਸਿੰਘ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਮਹੀਨੇ ਬਾਅਦ ਘਰ ਆਇਆ ਸੀ। ਘਰ ਵਿੱਚ ਬਜ਼ੁਰਗ ਜੋੜੇ ਦੇ ਪੋਤਾ ਪੋਤੀ ਸਨ। ਪੋਤੇ ਨੇ ਦਾਦਾ ਦਾਦੀ ਨੂੰ ਕਮਰੇ ਵਿੱਚ ਬੰਦ ਕਰਕੇ ਇਹ ਹਰਕਤ ਕੀਤੀ ਹੈ। ਇਹ ਲੜਕਾ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ। ਮਨਜੀਤ ਸਿੰਘ ਦੇ ਦੱਸਣ ਮੁਤਾਬਕ ਇਸ ਪਰਿਵਾਰ ਵਿੱਚ ਕਲੇਸ਼ ਰਹਿੰਦਾ ਸੀ। ਇਨ੍ਹਾਂ ਦੀ ਪਹਿਲਾਂ ਵੀ ਆਪਸ ਵਿੱਚ 751 ਹੋ ਚੁੱਕੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਤੇ ਮਨਪ੍ਰੀਤ ਸਿੰਘ ਨੇ ਆਪਣੇ ਦਾਦਾ ਦਾਦੀ ਦਰਸ਼ਨ ਸਿੰਘ ਅਤੇ ਸੁਰਿੰਦਰ ਕੌਰ ਦੀ ਜਾਨ ਲਈ ਹੈ।

ਇਨ੍ਹਾਂ ਦਾ ਆਪਸ ਵਿੱਚ ਇੱਕ ਕਮਰੇ ਪਿੱਛੇ ਵਿਵਾਦ ਸੀ। ਪਰਿਵਾਰ ਕੋਲ 2 ਹੀ ਕਮਰੇ ਹਨ। ਇੱਕ ਵਿੱਚ ਬਜ਼ੁਰਗ ਜੋੜਾ ਰਹਿੰਦਾ ਸੀ ਅਤੇ ਦੂਸਰੇ ਵਿੱਚ ਉਨ੍ਹਾਂ ਦਾ ਪੁੱਤਰ ਜਤਿੰਦਰਪਾਲ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਇਹ 302 ਦਾ ਮਾਮਲਾ ਹੈ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਲੜਕੇ ਨੇ ਖ਼ੁਦ ਹੀ ਪੁਲਿਸ ਨੂੰ ਇਤਲਾਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *