ਦਿਨ ਦਿਹਾੜੇ ਘਰ ਚ ਵੜ ਗਏ 20-25 ਬੰਦੇ, ਗੁਆਂਢੀਆਂ ਨੇ ਬਣਾ ਲਈ ਸਾਰੇ ਕਾਂਡ ਦੀ ਕੋਠੇ ਚੜਕੇ ਵੀਡੀਓ

ਪ੍ਰਾਈਵੇਟ ਫਾਈਨੈਂਸਰਾਂ ਦੁਆਰਾ ਆਪਣੇ ਕਰਜ਼ਾ ਧਾਰਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ? ਇਸ ਦੀ ਉਦਾਹਰਣ ਜਲੰਧਰ ਦੇ ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਇਲਾਕੇ ਵਿਚ ਦੇਖਣ ਨੂੰ ਮਿਲੀ। ਜਿੱਥੇ 25-30 ਮੁੰਡਿਆਂ ਤੇ ਇਕੱਠੇ ਹੋ ਕੇ ਇਕ ਘਰ ਦੇ ਅੰਦਰ ਦਾਖ਼ਲ ਹੋ ਕੇ ਪਰਿਵਾਰ ਦੇ ਮੈਂਬਰਾਂ ਦੀ ਖਿੱਚ ਧੂਹ ਕਰਨ ਦੇ ਦੋ-ਸ਼ ਲੱਗੇ ਹਨ। ਪੁਲਿਸ ਮਾਮਲਾ ਦਰਜ ਕਰਨ ਦੀ ਗੱਲ ਆਖ ਰਹੀ ਹੈ। ਪੂਜਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਕਾਫ਼ੀ ਵਿਅਕਤੀ ਉਨ੍ਹਾਂ ਦੇ ਘਰ ਆ ਗਏ।

ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਦਰਵਾਜ਼ੇ ਤੋੜ ਦਿੱਤੇ। ਇਨ੍ਹਾਂ ਵਿਅਕਤੀਆਂ ਨੇ ਉਸ ਦੇ ਵੀ ਸੱ-ਟਾਂ ਲਾਈਆਂ ਹਨ। ਇੱਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਲੋਟਸ ਫਾਈਨੈਂਸ ਕੰਪਨੀ ਤੋਂ ਕਰਜ਼ਾ ਲਿਆ ਸੀ। ਉਨ੍ਹਾਂ ਨੇ ਸਾਰੀਆਂ ਕਿਸ਼ਤਾਂ ਚੁਕਾ ਦਿੱਤੀਆਂ ਸਨ। ਦਿਲਦਾਰ ਨਾਮ ਦਾ ਲੜਕਾ ਕਿਸ਼ਤ ਲੈ ਕੇ ਜਾਂਦਾ ਸੀ ਪਰ ਉਹ ਅੱਗੇ ਨਹੀਂ ਸੀ ਭਰਦਾ। ਲੜਕੇ ਦੇ ਦੱਸਣ ਮੁਤਾਬਕ ਪਹਿਲਾਂ ਤਾਂ ਇਹ ਵਿਅਕਤੀ ਉਸ ਦੇ ਭਰਾ ਨੂੰ ਫੜ ਕੇ ਦਫ਼ਤਰ ਲੈ ਗਏ ਅਤੇ ਉਸ ਦੀ ਖਿੱਚ ਧੂਹ ਕੀਤੀ।

ਬਾਅਦ ਵਿੱਚ 25-30 ਮੁੰਡੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਗਏ। ਉਨ੍ਹਾਂ ਦੇ ਦਰਵਾਜ਼ੇ ਤੋਡ਼ ਦਿੱਤੇ। ਇਨ੍ਹਾਂ ਵਿਚ ਕੁਝ ਸਰਦਾਰ ਵਿਅਕਤੀ ਸਨ ਅਤੇ ਕਈਆਂ ਦੇ ਮੂੰਹ ਲਪੇਟੇ ਹੋਏ ਸਨ। ਲੜਕੇ ਦਾ ਕਹਿਣਾ ਹੈ ਕਿ ਉਸ ਦੀ ਖਿੱਚ ਧੂਹ ਕੀਤੀ ਗਈ ਹੈ। ਉਸ ਨੇ ਰਾਹੁਲ, ਦਿਲਦਾਰ ਅਤੇ ਲੋਟਸ ਕੰਪਨੀ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਭਾਰਗੋ ਕੈਂਪ ਥਾਣੇ ਤੋਂ ਆਏ ਹਨ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਦਾ ਲੋਟੋਸ ਫਾਈਨਾਂਸ ਕੰਪਨੀ ਨਾਲ ਪੈਸੇ ਦਾ ਲੈਣ ਦੇਣ ਸੀ।

ਕੁਝ ਮੁੰਡੇ ਇਨ੍ਹਾਂ ਦੇ ਘਰ ਆਏ ਅਤੇ ਖਿੱਚ ਧੂਹ ਕਰਕੇ ਚਲੇ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਇਸ ਲਈ ਮਾਮਲਾ ਦਰਜ ਕੀਤਾ ਜਾਵੇਗਾ। ਦੂਜੀ ਧਿਰ ਦਾ ਕੋਈ ਬਿਆਨ ਅਜੇ ਸਾਹਮਣੇ ਨਹੀਂ ਆਇਆ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ? ਇਸ ਦਾ ਪਤਾ ਆਉਣ ਵਾਲੇ ਸਮੇਂ ਦੌਰਾਨ ਲੱਗ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *