ਮਾਂ ਨੇ ਝਿੜਕਿਆ ਤਾਂ ਘਰੋਂ ਭੱਜ ਗਈਆਂ ਕੁੜੀਆਂ, ਮੋਬਾਇਲ ਟਰੇਸ ਕਰਕੇ ਪੁਲਿਸ ਪਹੁੰਚੀ ਦਰਬਾਰ ਸਾਹਿਬ

ਕੋਈ ਸਮਾਂ ਸੀ ਜਦੋਂ ਮਾਤਾ ਪਿਤਾ ਗ਼ਲਤੀ ਕਾਰਨ ਆਪਣੇ ਬੱਚਿਆਂ ਤੇ ਹੱਥ ਚੁੱਕਦੇ ਸਨ। ਸਕੂਲ ਵਿੱਚ ਅਧਿਆਪਕ ਵੀ ਬੱਚਿਆਂ ਦੀ ਖਿੱਚ ਧੂਹ ਕਰਦੇ ਸਨ। ਹਾਲਾਂਕਿ ਇਹ ਸਭ ਕੁਝ ਬੱਚਿਆਂ ਦੀ ਭਲਾਈ ਵਾਸਤੇ ਹੀ ਸੀ ਪਰ ਅੱਜ ਸਮਾਂ ਬਦਲ ਗਿਆ ਹੈ। ਹੁਣ ਨਾ ਤਾਂ ਮਾਤਾ ਪਿਤਾ ਹੀ ਬੱਚੇ ਨੂੰ ਘੂਰ ਸਕਦੇ ਹਨ ਅਤੇ ਨਾ ਹੀ ਅਧਿਆਪਕ। ਜਲੰਧਰ ਦੀ ਇਕ ਔਰਤ ਨੂੰ ਆਪਣੀਆਂ 2 ਨਾਬਾਲਗ ਬੱਚੀਆਂ ਨੂੰ ਘੂਰਨਾ ਮਹਿੰਗਾ ਪੈ ਗਿਆ। ਮਾਂ ਦੁਆਰਾ ਝਿੜਕਣ ਤੇ ਬੱਚੀਆਂ ਘਰ ਛੱਡ ਕੇ ਹੀ ਲਾਪਤਾ ਹੋ ਗਈਆਂ।

ਜਿਸ ਕਰਕੇ ਮਾਂ ਨੂੰ ਥਾਣੇ ਇਤਲਾਹ ਦੇਣੀ ਪਈ ਅਤੇ ਪੁਲਿਸ ਨੇ ਬੱਚੀਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੱਭਿਆ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੀ ਰਹਿਣ ਵਾਲੀ ਔਰਤ ਨੇ ਕਿਸੇ ਗੱਲੋਂ ਆਪਣੀਆਂ ਦੋਵੇਂ ਨਾਬਾਲਗ ਬੱਚੀਆਂ ਨੂੰ ਝਿੜਕਿਆ ਸੀ। ਜਿਸ ਕਰਕੇ ਬੱਚੀਆਂ ਨਾਰਾਜ਼ ਹੋ ਕੇ ਘਰ ਤੋਂ ਹੀ ਚਲੀਆਂ ਗਈਆਂ। ਕੁੜੀਆਂ ਦੀ ਮਾਂ ਨੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨੂੰ ਕੁੜੀਆਂ ਦਾ ਹੁਲੀਆ ਦੱਸਿਆ। ਇਹ ਵੀ ਦੱਸਿਆ

ਕਿ ਕੁੜੀਆਂ ਨੇ ਨੀਲੀ ਜੀਨ, ਗੁਲਾਬੀ ਅਤੇ ਗਰੇਅ ਰੰਗ ਦੇ ਟਾਪ ਪਹਿਨੇ ਹੋਏ ਹਨ। ਇਸ ਤੋਂ ਬਿਨਾਂ ਕੁੜੀਆਂ ਕੋਲ ਮੋਬਾਈਲ ਵੀ ਹੈ। ਮੋਬਾਈਲ ਦੇ ਆਧਾਰ ਤੇ ਹੀ ਪੁਲਿਸ ਕੁਡ਼ੀਆਂ ਦੀ ਲੋਕੇਸ਼ਨ ਸਰਚ ਕਰਨ ਲੱਗੀ ਪਰ ਮੋਬਾਈਲ ਬੰਦ ਸੀ। ਜਦੋਂ ਮੋਬਾਈਲ ਆਨ ਕੀਤਾ ਗਿਆ ਤਾਂ ਇਹ ਅੰਮ੍ਰਿਤਸਰ ਦੀ ਲੋਕੇਸ਼ਨ ਦਰਸਾ ਰਿਹਾ ਸੀ। ਜਿਸ ਕਰਕੇ ਇੱਥੋਂ ਦੀ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਸੰਪਰਕ ਕੀਤਾ।

ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਕਾਫ਼ੀ ਮਿਹਨਤ ਕਰਕੇ ਕੁੜੀਆਂ ਨੂੰ ਦਰਬਾਰ ਸਾਹਿਬ ਤੋਂ ਲੱਭ ਲਿਆ। ਇਸ ਤੋਂ ਬਾਅਦ ਕੁੜੀਆਂ ਨੂੰ ਉਨ੍ਹਾਂ ਦੀ ਮਾਂ ਦੇ ਸਪੁਰਦ ਕਰ ਦਿੱਤਾ ਗਿਆ। ਆਪਣੀ ਮਾਂ ਨੂੰ ਮਿਲ ਕੇ ਦੋਵੇਂ ਕੁੜੀਆਂ ਰੋਣ ਲੱਗੀਆਂ। ਮਾਂ ਨੇ ਵੀ ਵਾਅਦਾ ਕੀਤਾ ਕਿ ਕੁੜੀਆਂ ਨੂੰ ਅੱਗੇ ਤੋਂ ਝਿੜਕਿਆ ਨਹੀਂ ਜਾਵੇਗਾ। ਬੱਚੀਆਂ ਦੇ ਮਿਲਣ ਤੋਂ ਬਾਅਦ ਮਾਂ ਨੇ ਸੁੱਖ ਦਾ ਸਾਹ ਲਿਆ। ਪੁਲਿਸ ਦੀ ਮਿਹਨਤ ਨੇ ਕੁੜੀਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾ ਦਿੱਤਾ।

Leave a Reply

Your email address will not be published. Required fields are marked *