ਵਿਆਹ ਕਰਵਾਕੇ ਬੁਰਾ ਫਸਿਆ ਲਾੜਾ, 7 ਦਿਨ ਬਾਅਦ ਲਾੜੇ ਨੂੰ ਰਗੜਕੇ ਹੋਈ ਫਰਾਰ

ਮਾੜੇ ਅਨਸਰ ਕਦੇ ਵੀ ਸੁਧਰ ਨਹੀਂ ਸਕਦੇ। ਇਹ ਲੁੱ ਟ ਖੋ ਹ ਕਰਨ ਦੇ ਆਏ ਦਿਨ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਅਜਿਹੇ ਲੋਕ ਭੋਲੇ ਲੋਕਾਂ ਨੂੰ ਇਸ ਤਰ੍ਹਾਂ ਲੁੱਟਦੇ ਹਨ ਕਿ ਦੇਖਣ ਵਾਲੇ ਨੂੰ ਵੀ ਭੋਰਾ ਪਤਾ ਨਹੀਂ ਲੱਗਦਾ। ਅੱਜਕਲ ਅਜਿਹੇ ਲੋਕਾਂ ਨੇ ਵਿਆਹ ਜਿਹੇ ਪਵਿੱਤਰ ਬੰਧਨ ਨੂੰ ਵੀ ਲੁੱਟ ਖੋਹ ਦਾ ਇੱਕ ਜ਼ਰੀਆ ਬਣਾ ਲਿਆ ਹੈ। ਇਹ ਲੋਕ ਇਹ ਵੀ ਨਹੀਂ ਸੋਚਦੇ ਕਿ ਕਿਸੇ ਵੱਲੋਂ ਕਿਸ ਤਰੀਕੇ ਨਾਲ ਵਿਆਹ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਨ੍ਹਾਂ ਦਾ ਜ਼ਮੀਰ ਕਿਸ ਤਰੀਕੇ ਨਾਲ ਇਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ।

ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਜੈਸਲਮੇਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਰਹਿਣ ਵਾਲੇ ਬਾਬੂਰਾਮ ਨੇ 7 ਦਿਨ ਪਹਿਲਾਂ ਇਕ ਲੜਕੀ ਨਾਲ ਵਿਆਹ ਕੀਤਾ ਸੀ। ਉਸ ਲਾੜੀ ਵੱਲੋਂ 7 ਜਨਮ ਲਈ ਸਾਥ ਨਿਭਾਉਣ ਦੇ ਕਸਮਾਂ ਵਾਅਦੇ ਕੀਤੇ ਗਏ ਸਨ ਪਰ 7 ਜਨਮਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਉਹ ਲਾੜੀ ਤਾਂ ਵਿਆਹ ਦੇ 7ਵੇਂ ਦਿਨ ਹੀ ਘਰ ਤੋਂ ਲੁੱ-ਟ ਖੋ-ਹ ਕਰ ਕੇ ਫ਼-ਰਾ-ਰ ਹੋ ਗਈ। ਜਿਸ ਵਿੱਚ ਕੀਮਤੀ ਗਹਿਣੇ ਅਤੇ 8 ਲੱਖ ਰੁਪਏ ਸਨ।

ਹੁਣ ਇਸ ਲਾੜੇ ਵੱਲੋਂ ਇਨਸਾਫ਼ ਦੀ ਮੰਗ ਲਈ ਪੁਲੀਸ ਥਾਣੇ ਦੇ ਚੱਕਰ ਲਾਏ ਜਾ ਰਹੇ ਹਨ। ਲਾੜੇ ਬਾਬੂ ਰਾਮ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਤੋਂ ਜਗਮਾ ਸਿੰਘ ਉਸ ਦੀ ਪਤਨੀ ਸੁਰਾ ਦੇਵੀ ਅਤੇ ਉਪਮਾ ਸਿੰਘ ਨੇ ਉਨਾਂ ਦਾ ਵਿਆਹ ਕਰਵਾਉਣ ਲਈ 8 ਲੱਖ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਵੱਲੋਂ 8 ਲੱਖ ਰੁਪਏ ਦੇ ਦਿੱਤੇ ਗਏ। ਵਿਆਹ ਤੋਂ ਬਾਅਦ ਬਾਬੂ ਰਾਮ ਬਹੁਤ ਹੀ ਖ਼ੁਸ਼ ਸੀ। ਉਨ੍ਹਾਂ ਨੇ ਆਪਣੀ ਲਾੜੀ ਲਈ 6 ਤੋਲੇ ਸੋਨੇ ਦੇ ਕੀਮਤੀ ਗਹਿਣੇ ਵੀ ਬਣਾਏ ਸਨ ਪਰ

ਵਿਆਹ ਤੋਂ ਕੁੱਝ ਦਿਨ ਬਾਅਦ ਹੀ ਉਨ੍ਹਾਂ ਦੀ ਪਤਨੀ 6 ਤੋਲੇ ਸੋਨਾ ਅਤੇ 8 ਲੱਖ ਰੁਪਏ ਲੈ ਕੇ ਘਰ ਤੋਂ ਫ-ਰਾ-ਰ ਹੋ ਗਈ। ਉਨ੍ਹਾਂ ਵੱਲੋ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ। ਇਸ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਦੇਖਿਆ ਜਾਵੇਗਾ ਕਿ, ਕੀ ਪੁਲੀਸ ਵੱਲੋਂ ਇਸ ਲੁਟੇਰੀ ਦੁਲਹਨ ਨੂੰ ਫੜ ਲਿਆ ਜਾਵੇਗਾ? ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਅਗਲੀ ਕੀ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *