ਕਨੇਡਾ ਚ ਪੁੱਠੇ ਕੰਮ ਕਰਨੇ ਪਏ ਮਹਿੰਗੇ, ਪੁਲਿਸ ਨੇ ਚੜਾਏ ਭਾਰਤ ਵਾਲਾ ਜਹਾਜ

ਕੈਨੇਡਾ ਵਿਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਗਲਤ ਹਰਕਤਾਂ ਕਾਰਨ ਕੈਨੇਡਾ ਸਰਕਾਰ ਇਨ੍ਹਾਂ ਤੇ ਸ਼ਿਕੰਜਾ ਕੱਸਣ ਲੱਗੀ ਹੈ। ਇਹ ਵਿਦਿਆਰਥੀ ਦਾਰੂ ਦੀ ਲੋਡ ਵਿੱਚ ਹੁੱ ਲ ੜ ਬਾ ਜ਼ੀ ਕਰਦੇ ਹਨ ਅਤੇ ਹ ੜ ਕੰ ਪ ਮਚਾਉਂਦੇ ਹਨ। ਜਿਸ ਕਰਕੇ 7 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀਆਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਕੈਨੇਡਾ ਦਾ ਮਾਹੌਲ ਵੀ ਖਰਾਬ ਹੋ ਰਿਹਾ ਹੈ। ਪਿਛਲੇ ਦਿਨੀਂ ਕੈਨੇਡਾ ਵਿੱਚ ਅਜਿਹੇ ਵਿਅਕਤੀ ਵੀ ਫੜੇ ਗਏ ਹਨ

ਜੋ ਟਰੈਕਟਰ, ਟਰੇਲਰ ਅਤੇ ਲੋਡ਼ ਚੋਰੀ ਲਈ ਜ਼ਿੰਮੇਵਾਰ ਹਨ। ਇਹ ਇੱਕ ਸਮੂਹ ਹੈ। ਜਿਸ ਦੇ ਬਾਰੇ ਅਪ੍ਰੈਲ 2021 ਤੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਇਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਜਾਂਚ ਪੀਲ ਖੇਤਰ, ਗਰੇਟਰ ਟੋਰਾਂਟੋ ਅਤੇ ਨੇਡ਼ੇ ਤੇਡ਼ੇ ਦੇ ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਵਿੱਚ 39 ਸਾਲਾ ਧਾਰਵੰਤ ਗਿੱਲ, 25 ਸਾਲਾ ਰਵਨੀਤ ਬਰਾੜ ਅਤੇ 23 ਸਾਲਾ ਦੇਵੇਸ਼ ਪਾਲ ਨੂੰ ਕਾਬੂ ਕੀਤਾ ਗਿਆ ਹੈ। ਇਹ ਤਿੰਨੇ ਬਰੈਂਪਟਨ ਦੇ ਰਹਿਣ ਵਾਲੇ ਹਨ। ਇਹ ਲੋਕ ਇਨ੍ਹਾਂ ਵਾਹਨਾਂ ਨੂੰ ਅੱਗੇ ਵੇਚ ਦਿੰਦੇ ਸਨ। ਇਨ੍ਹਾਂ ਕੋਲੋਂ ਲਗਭਗ 20 ਵਾਹਨ ਬਰਾਮਦ ਹੋਏ ਹਨ।

ਜਿਨ੍ਹਾਂ ਦੀ ਕੀਮਤ 4 ਮਿਲੀਅਨ ਡਾਲਰ ਦੇ ਬਰਾਬਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਜਿਹੜੇ ਭਾਰਤੀ ਮੂਲ ਦੇ ਨਾਗਰਿਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਉਨ੍ਹਾਂ ਤੇ ਭਾਰਤ ਦੂਤਘਰ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਦੀਆਂ ਗਲਤ ਸਰਗਰਮੀਆਂ ਨੂੰ ਦੇਖਦੇ ਹੋਏ, ਇਨ੍ਹਾਂ ਦੀ ਲੰਬੀ ਮਿਆਦ ਦੇ ਵੀਜ਼ਾ ਅਤੇ ਓ.ਸੀ.ਆਈ ਕਾਰਡ ਰੱਦ ਕਰ ਦਿੱਤੇ ਗਏ ਹਨ। ਜਿਹੜੇ ਭਾਰਤੀ ਮੂਲ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਦੂਤਘਰ ਅੱਗੇ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਤੇ ਵੀ ਭਾਰਤ ਦੂਤਘਰ ਇਨ੍ਹਾਂ ਵਿਦਿਆਰਥੀਆਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *