ਜਵਾਨ ਪੁੱਤ ਦੀ ਹਾਲਤ ਦੇਖ ਮਾਂ ਨੂੰ ਆਵੇ ਰੋਣਾ, ਅਜੀਬ ਬਿਮਾਰੀ ਨੇ ਖਾ ਲਿਆ ਸੋਹਣਾ ਗੱਭਰੂ ਜਵਾਨ ਮੁੰਡਾ

ਗੁਰਦਾਸਪੁਰ ਦੇ ਇਸ ਪਰਿਵਾਰ ਦਾ ਦੁੱਖ ਸੁਣਕੇ ਹਰ ਕਿਸੇ ਨੂੰ ਰੱਬ ਚੇਤੇ ਆ ਜਾਂਦਾ ਹੈ। ਇਸ ਪਰਿਵਾਰ ਵਿਚ ਮੁਖੀ ਬਜ਼ੁਰਗ ਮਾਂ ਪਿਉ ਆਪਣੇ ਇਕਲੌਤੇ ਪੁੱਤਰ ਦੇ ਇਲਾਜ ਲਈ ਲੋਕਾਂ ਨੂੰ ਅਪੀਲ ਕਰ ਰਹੇ ਹਨ। ਇਸ ਪਰਿਵਾਰ ਦਾ ਇਕਲੌਤਾ ਪੁੱਤਰ ਪ੍ਰਦੀਪ ਸਿੰਘ ਹੈ, ਜੋ ਇੱਕ ਅਜੀਬ ਬਿਮਾਰੀ ਤੋਂ ਪੀੜ੍ਹਤ ਹੈ। ਪ੍ਰਦੀਪ ਸਿੰਘ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਦੀਪ14 ਸਾਲ ਦੀ ਉਮਰ ਤੱਕ ਬਿਲਕੁਲ ਠੀਕ-ਠਾਕ ਸੀ। ਹੁਣ ਉਸ ਦਾ ਸਰੀਰ ਬਿਲਕੁਲ ਵੀ ਕੰਮ ਨਹੀਂ ਕਰਦਾ ਅਤੇ ਉਹ ਹਰ ਸਮੇਂ ਮੰਜੇ ਤੇ ਹੀ ਰਹਿੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦੀਪ ਦੀ ਹਰ ਮਹੀਨੇ 10 ਹਜ਼ਾਰ ਰੁਪਏ ਦੀ ਦਵਾਈ ਆਉਂਦੀ ਹੈ। ਜੇਕਰ ਉਸ ਨੂੰ ਦਵਾਈ ਨਾ ਦਿੱਤੀ ਜਾਵੇ ਤਾਂ ਉਹ ਕੁਝ ਵੀ ਖਾ ਪੀ ਨਹੀਂ ਸਕਦਾ। ਪ੍ਰਦੀਪ ਦੇ ਪਿਤਾ ਦਿਹਾੜੀ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਇਸ ਕਾਰਨ ਉਨ੍ਹਾਂ ਲਈ 10 ਹਜ਼ਾਰ ਰੁਪਏ ਦੀ ਦਵਾਈ ਖਰੀਦਣਾ ਵੀ ਬਹੁਤ ਮੁਸ਼ਕਿਲ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਕੁਝ ਮ ਦ ਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਬੇਟੇ ਦੀ ਦਵਾਈ ਚਲ ਸਕੇ।

ਪ੍ਰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦੇ ਹਨ। ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲਦੀ ਹੈ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ। ਜਿਸ ਕਾਰਨ ਉਹ ਆਪਣੇ ਪੁੱਤਰ ਦੀ ਦਵਾਈ ਦਾ ਹੀਲਾ ਵੀ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ 14 ਸਾਲ ਦੀ ਉਮਰ ਤੱਕ ਪ੍ਰਦੀਪ ਬਿਲਕੁਲ ਠੀਕ ਠਾਕ ਸੀ, ਜੋ ਕਿ 8ਵੀਂ ਜਮਾਤ ਤੱਕ ਪੜਿਆ ਵੀ ਹੈ। 8ਵੀਂ ਤੋਂ ਬਾਅਦ ਉਸ ਦੇ ਸ਼ਰੀਰ ਵਿੱਚ ਅਜਿਹਾ ਨੁ ਕ ਸ ਪੈ ਗਿਆ, ਜਿਸ ਕਾਰਨ ਉਹ ਮੰਜੇ ਤੇ ਹੀ ਰਹਿੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਉਮਰ ਵਿੱਚ ਉਨ੍ਹਾਂ ਦੇ ਲੜਕੇ ਨੇ ਉਨ੍ਹਾਂ ਦਾ ਸਹਾਰਾ ਬਣਨਾ ਸੀ ਪਰ ਉਹ ਆਪਣੇ ਲੜਕੇ ਦੀ ਦੇਖਭਾਲ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਲਈ ਜਿੰਨਾ ਹੋ ਸਕਦਾ ਸੀ ਉਹ ਕੀਤਾ ਹੈ ਪਰ ਹੁਣ ਉਨ੍ਹਾਂ ਵਿਚ ਹਿਮਤ ਨਹੀਂ ਰਹੀ। ਉਨ੍ਹਾਂ ਦਾਨੀ ਸੱਜਣਾ ਨੂੰ ਮਦਦ ਲਈ ਅਪੀਲ ਕੀਤੀ ਹੈ। ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱ-ਖ ਹੁੰਦਾ ਹੈ ਕਿ ਬਜ਼ੁਰਗ ਮਾਂ ਪਿਉ ਉਸ ਦੀ ਦੇਖਭਾਲ ਕਰ ਰਹੇ ਹਨ।

ਉਹ ਆਪਣੀ ਇਸ ਬੀਮਾਰੀ ਤੋਂ ਬੇ-ਵੱ-ਸ ਹੈ, ਕਿਉਂਕਿ ਉਹ ਚਾਹੁੰਦੇ ਹੋਏ ਵੀ ਆਪਣੇ ਬਜੁਰਗ ਮਾਂ ਪਿਓ ਲਈ ਕੁਝ ਨਹੀਂ ਕਰ ਸਕਦਾ। ਪ੍ਰਦੀਪ ਨੇ ਇਹ ਵੀ ਦੱਸਿਆ ਕਿ ਉਸ ਨੇ ਅੱਠਵੀਂ ਦੇ ਪੇਪਰ ਦਿੱਤੇ ਸਨ। ਜਿਸ ਤੋਂ ਬਾਅਦ ਉਸ ਦੇ ਸ਼ਰੀਰ ਵਿੱਚ ਇਹ ਨੁ-ਕ-ਸ ਪੈ ਗਿਆ। ਉਸ ਵੱਲੋਂ ਕੰਮ ਕਰਨ ਦੀ ਬਹੁਤ ਕੋ-ਸ਼ਿ-ਸ਼ ਕੀਤੀ ਜਾਂਦੀ ਹੈ ਪਰ ਨਹੀਂ ਹੋ ਪਾਉਂਦਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *