ਨੌਜਵਾਨਾਂ ਨੇ ਡੰਡੇ ਨਾਲ ਕੁੱਟਿਆ ਬਜ਼ੁਰਗ ਸਕਿਉਰਿਟੀ ਗਾਰਡ, ਚਿੱਟੀ ਦਾੜ੍ਹੀ ਦਾ ਵੀ ਨਹੀਂ ਕੀਤਾ ਖਿਆਲ

ਕੁਝ ਨੌਜਵਾਨ ਤਾਂ ਦੂਸਰੇ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕਰਦੇ ਅਤੇ ਹੱਥ ਚੁੱਕ ਲੈਂਦੇ ਹਨ। ਪੰਚਕੂਲਾ ਦੇ ਸੈਕਟਰ 27 ਵਿਚ ਇਕ ਸਕਿਓਰਿਟੀ ਗਾਰਡ ਦੀ ਕੁਝ ਨੌਜਵਾਨਾਂ ਦੁਆਰਾ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਹਰਨੇਕ ਸਿੰਘ ਇੱਥੋਂ ਦੀ 4 ਨੰਬਰ ਸੁਸਾਇਟੀ ਵਿੱਚ ਸਕਿਉਰਿਟੀ ਗਾਰਡ ਵਜੋਂ ਡਿਊਟੀ ਕਰਦਾ ਹੈ। ਵਿਵਾਦ ਗੱਡੀ ਪਾਰਕਿੰਗ ਨੂੰ ਲੈ ਕੇ ਹੋਇਆ ਹੈ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ।

ਸੁਸਾਇਟੀ ਦੇ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ ਹੈ। ਬਜ਼ੁਰਗ ਹਰਨੇਕ ਸਿੰਘ ਨੇ ਮਾਮਲਾ ਰਾਮਗੜ੍ਹ ਪੁਲਿਸ ਚੌਕੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹਰਨੇਕ ਸਿੰਘ ਪੰਚਕੂਲਾ ਦੇ ਸੈਕਟਰ 27 ਦੀ 4 ਨੰਬਰ ਸੁਸਾਇਟੀ ਵਿੱਚ ਸਕਿਉਰਿਟੀ ਗਾਰਡ ਦੇ ਤੌਰ ਤੇ ਤਾਇਨਾਤ ਡਿਊਟੀ ਦੇ ਰਿਹਾ ਸੀ। ਇਸ ਸੁਸਾਇਟੀ ਦੇ ਫਲੈਟ ਨੰਬਰ 304 ਵਿੱਚ ਕੁਝ ਨੌਜਵਾਨ ਕਿਰਾਏ ਤੇ ਰਹਿੰਦੇ ਸਨ। ਇਹ ਇੱਥੋਂ ਆਪਣਾ ਸਾਮਾਨ ਗੱਡੀ ਵਿੱਚ ਲੋਡ ਕਰ ਰਹੇ ਸਨ।

ਇਨ੍ਹਾਂ ਨੂੰ ਸਕਿਉਰਿਟੀ ਗਾਰਡ ਹਰਨੇਕ ਸਿੰਘ ਨੇ ਗਲਤ ਥਾਂ ਤੇ ਗੱਡੀ ਪਾਰਕ ਕਰਨ ਤੋਂ ਰੋਕ ਦਿੱਤਾ। ਜਿਸ ਕਰਕੇ ਇਹ ਨੌਜਵਾਨ ਭੜਕ ਪਏ। ਪਹਿਲਾਂ ਤਾਂ ਹਰਨੇਕ ਸਿੰਘ ਨੂੰ ਗਨ ਦਿਖਾਈ ਗਈ ਅਤੇ ਫੇਰ ਉਸ ਦੀ ਖਿੱਚ ਧੂਹ ਕੀਤੀ ਗਈ। ਹਰਨੇਕ ਸਿੰਘ ਤੇ ਡੰਡੇ ਨਾਲ ਵਾਰ ਕੀਤੇ ਗਏ। ਸੁਸਾਇਟੀ ਵਿੱਚ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਸੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ। ਹਰਨੇਕ ਸਿੰਘ ਨੇ ਪਹਿਲਾਂ ਤਾਂ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ

ਅਤੇ ਫੇਰ ਰਾਮਗੜ੍ਹ ਪੁਲੀਸ ਚੌਕੀ ਵਿੱਚ ਜਾ ਕੇ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਵਿੱਚ ਆਪਣਾ ਮੈਡੀਕਲ ਵੀ ਕਰਵਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਅਮਲ ਵਿਚ ਲਿਆਂਦੀ ਹੈ?ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਵੱਲੋਂ ਇਸ ਵੀਡੀਓ ਤੇ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *