ਬੁੱਢੇ ਪਿਓ ਨੂੰ ਚੁੱਕਣੀ ਪਈ ਲਾਡਾਂ ਨਾਲ ਪਾਲੇ ਜਵਾਨ ਪੁੱਤ ਦੀ ਅਰਥੀ, ਖੇਤਾਂ ਚੋਂ ਮਿਲੀ ਪੁੱਤ ਦੀ ਲਾਸ਼

ਅਮਲ ਨੇ ਕਿੰਨੇ ਹੀ ਮਾਵਾਂ ਦੇ ਪੁੱਤਾਂ ਨੂੰ ਸਦਾ ਦੀ ਨੀਂਦ ਦੇ ਦਿੱਤੀ ਹੈ। ਜਿਨ੍ਹਾਂ ਪੁੱਤਰਾਂ ਨੇ ਬਜ਼ੁਰਗਾਂ ਦਾ ਅੰਤਿਮ ਸਸਕਾਰ ਕਰਨਾ ਸੀ, ਬਜ਼ੁਰਗਾਂ ਨੂੰ ਉਨ੍ਹਾਂ ਪੁੱਤਰਾਂ ਦਾ ਅੰਤਿਮ ਸਸਕਾਰ ਕਰਨਾ ਪੈ ਗਿਆ। ਅਜਨਾਲਾ ਦੇ ਪਿੰਡ ਕੋਟਲੀ ਸੱਕਾ ਵਿਚ ਕ੍ਰਾਂਤੀਵੀਰ ਸਿੰਘ ਨਾਮ ਦੇ ਨੌਜਵਾਨ ਦੀ ਅਮਲ ਦੀ ਡੋਜ਼ ਕਾਰਨ ਜਾਨ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਮ੍ਰਿਤਕ ਸ਼ਾਦੀਸ਼ੁਦਾ ਸੀ, ਉਹ ਆਪਣੇ ਪਿੱਛੇ ਇਕ ਪੁੱਤਰ ਅਤੇ ਪਤਨੀ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਨਪਾਲਾ ਦੇ ਵਿਅਕਤੀਆਂ ਤੇ ਉਸ ਨੂੰ ਅਮਲ ਦੀ ਡੋਜ ਦੇਣ ਦੇ ਦੋਸ਼ ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

ਮ੍ਰਿਤਕ ਦੇ ਚਾਚੇ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ ਕ੍ਰਾਂਤੀਵੀਰ ਸਿੰਘ ਖੇਤੀ ਦਾ ਕੰਮ ਕਰਦਾ ਸੀ। ਉਹ ਕਾਫ਼ੀ ਦੇਰ ਤੋਂ ਅਮਲ ਦੀ ਵਰਤੋਂ ਕਰਦਾ ਸੀ ਅਤੇ ਫੇਰ ਛੱਡ ਗਿਆ ਸੀ ਪਰ ਜਦੋਂ ਨਪਾਲਾ ਵਿਚ ਅਮਲ ਮਿਲਣ ਲੱਗਾ ਤਾਂ ਉਹ ਦੁਬਾਰਾ ਫੇਰ ਇਸ ਦੀ ਵਰਤੋਂ ਕਰਨ ਲੱਗ ਪਿਆ। ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਕ੍ਰਾਂਤੀਵੀਰ ਸਿੰਘ ਦਾ ਪਤਾ ਕਰਨ ਲਈ ਸੋਨੂੰ ਦੇ ਘਰ ਗਏ ਤਾਂ ਸੋਨੂੰ ਉਨ੍ਹਾਂ ਨੂੰ ਮੰਦਾ ਬੋਲਿਆ। ਉਨ੍ਹਾਂ ਨੇ ਕਰਾਂਤੀਵੀਰ ਦੀ ਜਾਨ ਜਾਣ ਲਈ ਸੋਨੂੰ, ਲੱਭਾ ਅਤੇ ਕਾਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਹ ਅਸਲੀ ਜ਼ਿੰਮੇਵਾਰ ਸਰਕਾਰ ਨੂੰ ਮੰਨਦੇ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਘਰ ਤੋਂ ਲਗਪਗ 1 ਵਜੇ ਗਿਆ ਸੀ। ਜਦੋਂ ਉਹ ਵਾਪਸ ਨਾ ਮੁੜਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕ੍ਰਾਂਤੀਵੀਰ ਨੇਪਾਲਾ ਦੇ ਸੋਨੂੰ ਦੇ ਘਰ ਆਇਆ ਸੀ। ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਕ੍ਰਾਂਤੀਵੀਰ ਦੀ ਜਾਨ ਅਮਲ ਦੀ ਵਰਤੋਂ ਕਾਰਨ ਗਈ ਹੈ। ਇੱਥੇ ਸ਼ਰ੍ਹੇਆਮ ਅਮਲ ਵਿਕਦਾ ਹੈ। ਉਨ੍ਹਾਂ ਨੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ, ਕਿਉਂਕਿ ਦੋਸ਼ੀ ਵਿਅਕਤੀ ਸ਼ਰ੍ਹੇਆਮ ਮੰਦਾ ਬੋਲਦੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਕੋਟਲੀ ਸੱਕਾ ਦੇ ਸੂਬਾ ਸਿੰਘ ਨੇ ਉਨ੍ਹਾਂ ਕੋਲ ਆ ਕੇ ਬਿਆਨ ਲਿਖਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਕਰਾਂਤੀਵੀਰ ਸਿੰਘ ਦੀ ਮ੍ਰਿਤਕ ਦੇਹ ਨਪਾਲਾ ਦੇ ਪੁਲ ਨੇੜੇ ਤੋਂ ਮਿਲੀ ਹੈ। ਮਿ੍ਤਕ ਅਮਲ ਦਾ ਆਦੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *