ਇਸ ਕੰਡਕਟਰ ਨੇ ਅਜਿਹਾ ਕੀ ਕੀਤਾ, ਜੋ ਮੰਤਰੀ ਰਾਜਾ ਵੜਿੰਗ ਨੇ ਪਾਈ ਪੋਸਟ

ਸਾਡੇ ਮੁਲਕ ਵਿੱਚ ਲੀਡਰਾਂ ਨੂੰ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ। ਜਨਤਾ ਲੀਡਰਾਂ ਨੂੰ ਚੰਗਾ ਘੱਟ ਹੀ ਸਮਝਦੀ ਹੈ। ਸਮਝੇ ਵੀ ਕਿਉਂ ਨਾ ਮਾੜੇ ਲੀਡਰਾਂ ਕਰਕੇ ਹੀ ਪੰਜਾਬ ਦੇ ਸਿਰ ਦਿਨੋਂ ਦਿਨ ਕਰਜ਼ਾ ਵਧ ਗਿਆ। ਪੰਜਾਬ ਵਿੱਚ ਗੈਂ ਗ ਸ ਟ ਰ ਵਾ ਦ ਨੇ ਜਨਮ ਲਿਆ, ਚਿੱਟੇ ਨੇ ਜਨਮ ਲਿਆ, ਕਾਰੋਬਾਰਾਂ ਵਿੱਚ ਲੀਡਰਾਂ ਦੁਆਰਾ ਹਿੱਸੇ ਪਾਏ ਗਏ, ਝੂਠੇ ਪਰਚੇ ਕਰਵਾਉਣ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਹੁਣੇ ਹੁਣੇ ਥੋੜ੍ਹਾ ਸਮਾਂ ਪਹਿਲਾਂ ਟਰਾਂਸਪੋਰਟ ਮੰਤਰੀ ਬਣੇ ਰਾਜਾ ਵੜਿੰਗ ਦੇ ਕੰਮਾਂ ਨੂੰ ਪੰਜਾਬ ਦੇ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜਿਸ ਤਰ੍ਹਾਂ ਲੋਕ ਰਾਜਾ ਵੜਿੰਗ ਦੇ ਕੰਮਾਂ ਦੀ ਤਾਰੀਫ਼ ਕਰਦੇ ਹਨ। ਉਸੇ ਤਰ੍ਹਾਂ ਰਾਜਾ ਵੜਿੰਗ ਵੱਲੋਂ ਵੀ ਆਪਣੇ ਮਹਿਕਮੇ ਵਿੱਚ ਚੰਗਾ ਕੰਮ ਕਰਨ ਵਾਲਿਆਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਆਪਣੇ ਮਹਿਕਮੇ ਦੇ ਇੱਕ ਮੁਲਾਜਮ ਦੀ ਆਪਣੇ ਸ਼ੋਸਲ ਮੀਡੀਆ ਖਾਤੇ ਤੇ ਫੋਟੋ ਸਾਂਝੀ ਕਰਕੇ ਤਾਰੀਫ ਕੀਤੀ। ਇਹ ਮਾਮਲਾ 26 ਤਰੀਕ ਦਾ ਦੱਸਿਆ ਜਾ ਰਿਹਾ ਹੈ। ਜਦੋਂ ਪਟਿਆਲੇ ਤੋਂ ਚੰਡੀਗੜ੍ਹ ਜਾ ਰਹੀ ਸਵਾਰੀ ਦਾ ਫ਼ੋਨ ਬੱਸ ਵਿਚ ਡਿੱਗ ਗਿਆ।

ਇਸ ਮੌਕੇ ਬੱਸ ਵਿਚ ਡਿੱਗੇ ਉਸ ਫੋਨ ਤੇ ਬਰਨਾਲਾ ਡਿਪੂ ਦੇ ਕੰਡਕਟਰ ਅੰਗਰੇਜ ਸਿੰਘ ਦੀ ਨਜ਼ਰ ਪੈ ਗਈ। ਅੰਗਰੇਜ਼ ਸਿੰਘ ਨੇ ਇਹ ਫੋਨ ਆਪਣੇ ਕੋਲ ਸਾਂਭ ਲਿਆ ਅਤੇ ਇਸ ਦੇ ਮਾਲਕ ਨਾਲ ਸੰਪਰਕ ਕਰਕੇ ਫੋਨ ਉਸ ਸਵਾਰੀ ਨੂੰ ਦੇ ਦਿੱਤਾ। ਬਦਲੇ ਵਿੱਚ ਇਸ ਸਵਾਰੀ ਨੇ ਕੰਡਕਟਰ ਅੰਗਰੇਜ਼ ਸਿੰਘ ਦਾ ਧੰਨਵਾਦ ਕੀਤਾ। ਅੰਗਰੇਜ਼ ਸਿੰਘ ਦੀ ਇਸ ਈਮਾਨਦਾਰੀ ਨੂੰ ਪੀ ਆਰ ਟੀ ਸੀ ਐਂਡ ਪੰਜਾਬ ਰੋਡਵੇਜ਼ ਦੇ ਪੇਜ ਤੇ ਸਾਂਝਾ ਕੀਤਾ ਗਿਆ।

ਜਦੋਂ ਇਸ ਮਾਮਲੇ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਕੰਡਕਟਰ ਅੰਗਰੇਜ ਸਿੰਘ ਦੀ ਇਮਾਨਦਾਰੀ ਨੂੰ ਸਲਾਮ ਕੀਤਾ ਗਿਆ ਅਤੇ ਉਨ੍ਹਾਂ ਨੇ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਵੀ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਹੁਣ ਤਕ 4500 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਅੰਗਰੇਜ਼ ਸਿੰਘ ਵਰਗੇ ਜਾਗਦੀ ਜ਼ਮੀਰ ਵਾਲੇ ਇਨਸਾਨ ਅੱਜ ਦੇ ਜ਼ਮਾਨੇ ਵਿਚ ਇਮਾਨਦਾਰੀ ਦੀ ਮਿਸਾਲ ਹਨ। ਸਾਨੂੰ ਸਭ ਨੂੰ ਅੰਗਰੇਜ ਸਿੰਘ ਵਾਂਗ ਇਮਾਨਦਾਰ ਬਣਨ ਦੀ ਲੋੜ ਹੈ।

Leave a Reply

Your email address will not be published. Required fields are marked *