ਕਨੇਡਾ ਚ ਪਤਨੀ ਨੂੰ ਮਾਰਕੇ ਲਾਸ਼ ਨੂੰ ਲਾਈ ਅੱਗ, ਫੇਰ ਪੁਲਿਸ ਨੂੰ ਦਿੱਤੀ ਲਾਪਤਾ ਹੋਣ ਦੀ ਰਿਪੋਰਟ

ਕੈਨੇਡਾ ਦੇ ਸਰੀ ਵਿਚ ਰਹਿਣ ਵਾਲੇ ਮੁਖਤਿਆਰ ਪੰਘਾਲੀ ਨਾਮ ਦੇ ਅਧਿਆਪਕ ਨੂੰ ਆਰਜ਼ੀ ਤੌਰ ਤੇ ਰਿਹਾਈ ਮਿਲ ਗਈ ਹੈ। ਉਸ ਨੂੰ ਆਪਣੀ ਪਤਨੀ ਮਨਜੀਤ ਕੌਰ ਦੀ ਜਾਨ ਲੈਣ ਦੇ ਮਾਮਲੇ ਵਿੱਚ ਜਨਵਰੀ 2011 ਵਿੱਚ ਉਮਰ ਕੈਦ ਦੀ ਸ-ਜ਼ਾ ਹੋਈ ਸੀ। ਮਨਜੀਤ ਕੌਰ ਵੀ ਅਧਿਆਪਕਾ ਸੀ। ਮੁਖਤਿਆਰ ਪੰਘਾਲੀ ਨੇ ਦਾ ਰੂ ਦੀ ਲੋਰ ਵਿੱਚ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਸੀ। ਇਹ ਘਟਨਾ ਅਕਤੂਬਰ 2006 ਵਿੱਚ ਵਾਪਰੀ ਸੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਸਾੜ ਦਿੱਤਾ ਅਤੇ ਪੁਲਿਸ ਕੋਲ ਮਨਜੀਤ ਕੌਰ ਦੀ ਗੁੰ-ਮ-ਸ਼ੁ-ਦ-ਗੀ ਦੀ ਦਰਖਾਸਤ ਦੇ ਦਿੱਤੀ ਸੀ। ਉਸ ਨੇ ਪੁਲਿਸ ਕੋਲ ਆਪਣੇ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਸੀ। ਮੁਖਤਿਆਰ ਪੰਘਾਲੀ ਨੇ ਪੁਲਿਸ ਕੋਲ ਬਿਆਨ ਦਿੱਤਾ ਕਿ ਉਹ ਉਸ ਰਾਤ ਘਰ ਤੋਂ ਬਾਹਰ ਨਹੀਂ ਗਿਆ ਪਰ ਇੱਕ ਗੈਸ ਸਟੇਸ਼ਨ ਤੇ ਲੱਗੇ ਸੀ ਸੀ ਟੀ ਵੀ ਕਾਰਨ ਮੁਖਤਿਆਰ ਪੰਘਾਲੀ ਫਸ ਗਿਆ।

ਸੀ ਸੀ ਟੀ ਵੀ ਦੀ ਫੁਟੇਜ ਵਿਚ ਇਹ ਅਧਿਆਪਕ ਇਕ ਲਾਈਟਰ ਅਤੇ ਅਖ਼ਬਾਰ ਖ਼ਰੀਦਦਾ ਦੇਖਿਆ ਗਿਆ। ਮੁਖਤਿਆਰ ਪੰਘਾਲੀ ਨੇ 18 ਅਕਤੂਬਰ ਨੂੰ ਉਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ। ਜਦੋਂ 4 ਮਹੀਨੇ ਦੀ ਗਰਭਵਤੀ ਮਨਜੀਤ ਕੌਰ ਯੋਗਾ ਕਲਾਸ ਲਾ ਕੇ ਆਈ ਸੀ। ਦੋਵਾਂ ਦੇ ਵਿਆਹ ਨੂੰ 9 ਸਾਲ ਬੀਤ ਚੁੱਕੇ ਸਨ ਅਤੇ ਇਨ੍ਹਾਂ ਦੀ 3 ਸਾਲ ਦੀ ਇੱਕ ਬੇਟੀ ਵੀ ਸੀ। ਪੈਰੋਲ ਦੀ ਸ਼ਰਤ ਮੁਤਾਬਕ ਮੁਖਤਿਆਰ ਪੰਘਾਲੀ ਸਿਰਫ ਦਿਨ ਸਮੇਂ ਹੀ ਜੇ-ਲ੍ਹ ਤੋਂ ਬਾਹਰ ਰਹਿ ਸਕਦਾ ਹੈ।

ਰਾਤ ਸਮੇਂ ਉਸ ਨੂੰ ਜੇ-ਲ੍ਹ ਅੰਦਰ ਰਹਿਣਾ ਪਵੇਗਾ। ਇਸ ਤੋਂ ਬਿਨਾਂ ਉਸ ਨੂੰ ਦਾ ਰੂ ਪੀਣ ਦੀ ਆਗਿਆ ਨਹੀਂ ਹੋਵੇਗੀ। ਮੁਖਤਿਆਰ ਪੰਘਾਲੀ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਸ-ਜ਼ਾ ਤੋਂ ਛੁਟਕਾਰਾ ਪਾਉਣ ਲਈ 2012 ਅਤੇ 2014 ਵਿੱਚ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ। ਜੋ ਮਨਜ਼ੂਰ ਨਹੀਂ ਹੋਈ। ਮੁਖਤਿਆਰ ਦੀ 3 ਸਾਲ ਦੀ ਬੱਚੀ ਨੂੰ 2007 ਵਿੱਚ ਮ੍ਰਿਤਕਾ ਮਨਜੀਤ ਕੌਰ ਦੀ ਭੈਣ ਨੇ ਗੋਦ ਲੈ ਲਿਆ ਸੀ। ਹਾਲਾਂਕਿ ਮੁਖਤਿਆਰ ਸਿੰਘ ਪੰਘਾਲੀ ਦੇ ਮਾਤਾ ਪਿਤਾ ਬੱਚੀ ਨੂੰ ਖ਼ੁਦ ਰੱਖਣਾ ਚਾਹੁੰਦੇ ਸਨ।

Leave a Reply

Your email address will not be published. Required fields are marked *