7 ਭੈਣਾਂ ਦਾ ਇਕਲੌਤਾ ਭਰਾ ਡੱਬੇ ਚ ਆਇਆ ਬੰਦ, ਦੇਖਿਆ ਨਾ ਜਾਵੇ ਬੁੱਢੇ ਮਾਪਿਆਂ ਦਾ ਦੁੱਖ ਆਵੇ ਰੋਣਾ

ਪੰਜਾਬ ਵਿੱਚ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਨਹੀਂ ਮਿਲਦੀ। ਇਸ ਕਾਰਨ ਉਹ ਬਾਹਰਲੇ ਮੁਲਕ ਦਾ ਰੁੱਖ ਕਰਦੇ ਹਨ, ਤਾਂ ਜੋ ਉਥੇ ਜਾ ਕੇ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰ ਸਕਣ ਪਰ ਕਦੇ ਕਦੇ ਬਾਹਰਲੇ ਮੁਲਕ ਗਏ ਪੰਜਾਬੀ ਨੌਜਵਾਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ  ਸਹਿਣ ਕਰਨਾ ਪਰਿਵਾਰ ਲਈ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇਕ ਹਾਦਸਾ ਪੰਜਾਬ ਦੇ ਧੂਰੀ ਵਿਚ ਵਾਪਰਿਆ ਹੈ, ਜਿਥੇ ਦੇ ਇੱਕ ਨੌਜਵਾਨ ਨੱਥਾ ਸਿੰਘ ਉਮਰ 35 ਸਾਲ ਦੀ ਜਾਨ ਚਲੀ ਗਈ ਹੈ। ਮ੍ਰਿਤਕ 7 ਭੈਣਾਂ ਦਾ ਇਕਲੌਤਾ ਭਰਾ ਸੀ।

ਇਹ ਨੌਜਵਾਨ ਵੀ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਆਪਣੇ ਪਿੰਡ ਨੂੰ ਛੱਡ ਕੇ ਬਾਹਰਲੇ ਮੁਲਕ ਮਾਲਟਾ ਗਿਆ ਸੀ। ਜਿਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮਾਲਟਾ ਵਿੱਚ ਹੀ ਮੋਤ ਹੋ ਗਈ। ਇਸ ਮੰ ਦ ਭਾ ਗੀ ਘਟਨਾ ਨੂੰ ਸੁਣ ਕੇ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ। ਇਸ ਦੁ ਖ ਦਾ ਈ ਘਟਨਾ ਨੂੰ ਸੁਣ ਕੇ ਪਰਿਵਾਰ ਦਾ ਜੋ ਹਾਲ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸ਼ਾਮ ਸੁੰਦਰ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ ਇਸ ਮੰ ਦ ਭਾ ਗੀ ਘਟਨਾ ਦਾ ਬਹੁਤ ਦੁੱਖ ਲੱਗਾ ਅਤੇ ਉਨ੍ਹਾਂ ਨੂੰ ਨੱਥਾ ਦੀ ਮੋਤ ਬਾਰੇ 7 ਦਿਨ ਪਹਿਲਾਂ ਹੀ ਪਤਾ ਲੱਗਾ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕਈ ਯਤਨ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਜਿੰਨੇ ਵੀ ਇਸ ਪਿੰਡ ਦੇ ਲੜਕੇ ਮਾਲਟਾ ਗਏ ਹੋਏ ਹਨ। ਉਨ੍ਹਾਂ ਸਾਰਿਆਂ ਵਲੋਂ ਮ੍ਰਿਤਕ ਦੇਹ ਨੂੰ ਪਿੰਡ ਪਹੁੰਚਾਉਣ ਵਿੱਚ ਬਹੁਤ ਸਾਥ ਦਿੱਤਾ ਗਿਆ ਅਤੇ ਜੋ ਵੀ ਭਾਰਤੀ ਅੰਬੈਸੀ ਮਾਲਟਾ ਵਿੱਚ ਮੌਜੂਦ ਹੈ। ਉਨ੍ਹਾਂ ਵੱਲੋਂ ਵੀ ਬਹੁਤ ਸਹਾਇਤਾ ਕੀਤੀ ਗਈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋ ਭਾਰਤ ਵਿੱਚ ਹੀ ਮੌਜੂਦ ਭਾਰਤੀ ਅੰਬੈਸੀ ਹਨ। ਉਨ੍ਹਾਂ ਵੱਲੋਂ ਕੋਈ ਵੀ ਸਾਥ ਨਹੀਂ ਦਿੱਤਾ ਗਿਆ। ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕਰੇ, ਕਿਉਂਕਿ ਇਹ ਪਰਿਵਾਰ ਦੋ ਸਾਲ ਤੋਂ ਹੀ ਆਪਣੇ ਪੈਰਾਂ ਤੇ ਖੜਾ ਹੋਣ ਲੱਗਾ ਸੀ ਕਿ ਇਹ ਮੰ ਦ ਭਾ ਗਾ ਹਾਦਸਾ ਵਾਪਰ ਗਿਆ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੱਥਾ ਸਿੰਘ ਆਪਣੀ ਰੋਜ਼ੀ ਰੋਟੀ ਅਤੇ ਰੁਜ਼ਗਾਰ ਲਈ ਮਾਲਟਾ ਗਿਆ ਸੀ।

ਜੋ 7 ਭੈਣਾਂ ਦਾ ਇਕਲੌਤਾ ਭਰਾ ਸੀ। ਪੂਰੇ ਪਰਿਵਾਰ ਲਈ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ। ਉਨ੍ਹਾਂ ਵੱਲੋਂ ਸਵ; ਸੰਦੀਪ ਸਿੰਘ ਸਿੰਘ ਸਿੰਗਲਾ ਦੇ ਪਰਿਵਾਰ ਦਾ ਧੰਨਵਾਦ ਜਾ ਰਿਹਾ ਹੈ ਜੋ ਕਿ ਹੁਣ ਤੱਕ ਇਸ ਪਰਿਵਾਰ ਨਾਲ ਖੜਿਆ ਹੈ। ਉਹ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਪਰਿਵਾਰ ਲਈ ਮਦਦ ਦੀ ਅਪੀਲ ਕਰ ਰਹੇ ਹਨ ਕਿਂਊਕਿ ਮ੍ਰਿਤਕ ਨੱਥਾ ਸਿੰਘ ਇਕਲੌਤਾ ਕਮਾਊ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੰਗਲਾ ਪਰਿਵਾਰ ਤੇ ਵੀ ਆਸ ਰੱਖ ਰਹੇ ਹਨ। ਜਿਨ੍ਹਾਂ ਨੇ ਹੁਣ ਤੱਕ ਪੀੜਤ ਪਰਿਵਾਰ ਦਾ ਸਾਥ ਦਿੱਤਾ ਅਤੇ ਉਹ ਅੱਗੇ ਵੀ ਇਸ ਪਰਿਵਾਰ ਦੀ ਮਦਦ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *