ਇਨ੍ਹਾਂ ਮੁੰਡਿਆਂ ਨੇ ਬਜ਼ੁਰਗ ਔਰਤ ਤੇ ਵੀ ਰਹਿਮ ਨਾ ਕੀਤਾ, ਬੇਬੇ ਨੇ ਰੋ-ਰੋ ਪੁਲਿਸ ਨੂੰ ਦੱਸੀ ਹੱਡਬੀਤੀ

ਹਫ਼ਤੇ ਵਿੱਚੋ ਕੋਈ ਹੀ ਦਿਨ ਸੁੱਕਾ ਲੰਘਦਾ ਹੈ ਜਦੋਂ ਚੋਰੀ ਨਾਲ ਸੰਬੰਧਿਤ ਕੋਈ ਖਬਰ ਦੇਖਣ ਨੂੰ ਨਾ ਮਿਲੇ। ਜਦ ਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿੰਨੇ ਹੀ ਲੁਟੇਰੇ ਅਤੇ ਚੋਰੀ ਕਰਨ ਵਾਲੀ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਫਿਰ ਵੀ ਮਾੜੇ ਅਨਸਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਇਨ੍ਹਾਂ ਵੱਲੋਂ ਹਰ ਨਵੇਂ ਦਿਨ ਨਵੇਂ ਹੀ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 72 ਸਾਲਾ ਔਰਤ ਬਜ਼ਾਰ ਵਿੱਚ ਪੈਦਲ ਤੁਰੀ ਜਾ ਰਹੀ ਸੀ।

ਇਸ ਦੌਰਾਨ ਹੀ 2 ਮੋਟਰਸਾਈਕਲ ਸਵਾਰ ਨੌਜਵਾਨ ਉਸ ਕੋਲ ਆਏ। ਜਿਨ੍ਹਾਂ ਵੱਲੋਂ ਉਸ ਔਰਤ ਦੀਆਂ ਬਾਲੀਆਂ ਝਪਟ ਲਈਆਂ ਗਈਆਂ। ਇਹ ਸਾਰਾ ਮਾਮਲਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਿਆ। ਜਿਸ ਦੇ ਜ਼ਰੀਏ ਪੁਲਿਸ ਵੱਲੋਂ ਉਨ੍ਹਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫੋਨ ਉਤੇ ਇਤਲਾਹ ਮਿਲੀ ਸੀ ਕਿ 72 ਸਾਲਾ ਔਰਤ ਜੋ ਸ਼ਮਸ਼ਾਨਘਾਟ ਦੇ ਅੰਦਰ ਪੈਂਦੇ ਮੁਹੱਲੇ ਦੀ ਗਲੀ ਵਿਚ ਪੈਦਲ ਤੁਰੀ ਜਾ ਰਹੀ ਸੀ।

ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਉਸ ਔਰਤ ਕੋਲ ਆਏ, ਜਿਨ੍ਹਾਂ ਵੱਲੋਂ ਉਸ ਦੀਆਂ ਬਾਲੀਆਂ ਖੋਹ ਲਈਆਂ ਗਈਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਸੀ.ਸੀ.ਟੀ.ਵੀ ਫੁਟੇਜ ਦੇਖੀ ਜਾ ਚੁੱਕੀ ਹੈ ਅਤੇ ਇਸ ਨਾਲ ਸੰਬੰਧਿਤ ਹੋਰ ਵੀ ਫੁਟੇਜ ਦੇਖੀ ਜਾ ਰਹੀ ਹੈ। ਜਿਸ ਦੇ ਜ਼ਰੀਏ ਉਨ੍ਹਾਂ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਟਰੇਸ ਕੀਤਾ ਜਾਵੇਗਾ ਅਤੇ ਉਨ੍ਹਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।

ਪੀੜਤ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਕੱਲੀ ਤੁਰੀ ਜਾ ਰਹੀ ਸੀ। ਇਸ ਦੌਰਾਨ ਇੱਕ ਚਿੱਟੀ ਦੱਬੀ ਕਮੀਜ਼ ਵਾਲਾ ਨੌਜਵਾਨ ਉਨ੍ਹਾਂ ਕੋਲ ਆਇਆ। ਜਿਸ ਵੱਲੋਂ ਉਨ੍ਹਾਂ ਦੇ ਸਿਰ ਉੱਤੋਂ ਚੁੰਨੀ ਉਤਾਰ ਕੇ ਉਨ੍ਹਾਂ ਦੀਆਂ ਵਾਲੀਆਂ ਖਿੱਚ ਲਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਉਹ ਦੋ ਨੌਜਵਾਨ ਉਨ੍ਹਾਂ ਕੋਲ ਆਏ ਸਨ। ਜਿਨ੍ਹਾਂ ਵਿੱਚੋਂ ਇੱਕ ਨੇ ਉਨ੍ਹਾਂ ਦੀਆਂ ਬਾਲੀਆਂ ਉਤਾਰ ਲਈਆਂ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *