ਇਸ ਜਗ੍ਹਾ ਗਰੀਬਾਂ ਨਾਲ ਹੋ ਰਿਹਾ ਧੱਕਾ, ਸ਼ਰੀਰ ਵਿੱਚੋਂ ਵੱਡੀ ਗਿਣਤੀ ਚ ਕੱਢੇ ਜਾ ਰਹੇ ਅੰਗ

ਚੀਨ ਵਿਚ ਰਹਿੰਦੇ ਉਈਗਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਹਾਲਤ ਬੜੀ ਮੰਦੀ ਦੱਸੀ ਜਾ ਰਹੀ ਹੈ। ‘ਹੈਰਾਲਡ ਸਨ’ ਦੀ ਰਿਪੋਰਟ ਮੁਤਾਬਕ ਇੱਥੇ ਲਗਪਗ ਡੇਢ ਲੱਖ ਉਈਗਰ ਮੁਸਲਮਾਨ ਕੈਦ ਕੀਤੇ ਹੋਏ ਹਨ ਅਤੇ ਇਨ੍ਹਾਂ ਦੇ ਅੰਗਾਂ ਦਾ ਵਪਾਰ ਕੀਤਾ ਜਾਂਦਾ ਹੈ। ਜਿਸ ਤੋਂ ਮੋਟੀ ਕਮਾਈ ਕੀਤੀ ਜਾਂਦੀ ਹੈ। ਇਨ੍ਹਾਂ ਲੋਕਾਂ ਦੇ ਧੱਕੇ ਨਾਲ ਅੰਗ ਕੱਢ ਲਏ ਜਾਂਦੇ ਹਨ ਅਤੇ ਮਹਿੰਗੇ ਭਾਅ ਤੇ ਵੇਚੀ ਜਾਂਦੇ ਹਨ। ਆਸਟਰੇਲੀਆ ਦੇ ਮੈਲਬਰਨ ਦੇ ਟੈਬਲਾਇਡ ਅਖ਼ਬਾਰ ਮੁਤਾਬਕ ਇਕ ਮਨੁੱਖੀ ਲਿਵਰ ਨੂੰ ਇਕ ਕਰੋੜ 20 ਲੱਖ ਰੁਪਏ ਤਕ ਦੀ ਕੀਮਤ ਤੇ ਵੇਚਿਆ ਜਾਂਦਾ ਹੈ।

ਇਸ ਦੇ ਨਾਲ ਹੀ ਮਨੁੱਖ ਦੇ ਹੋਰ ਵੀ ਕਈ ਅੰਗ ਜਿਵੇਂ ਗੁਰਦੇ ਆਦਿ ਵੇਚੇ ਜਾਂਦੇ ਹਨ। ਇਸ ਧੰਦੇ ਤੋਂ ਚੀਨ ਨੂੰ 75 ਅਰਬ ਰੁਪਏ ਸਾਲਾਨਾ ਕਮਾਈ ਦੱਸੀ ਜਾਂਦੀ ਹੈ। ਚੀਨ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਵੱਡੀ ਗਿਣਤੀ ਵਿਚ ਲੋਕ ਕੈਦ ਹਨ, ਜਿਨ੍ਹਾਂ ਨੂੰ ਇਸੇ ਕੰਮ ਲਈ ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਸੰਘ ਮੁਤਾਬਕ ਉਈਗਰ, ਤਿੱਬਤੀਆਂ, ਮੁਸਲਮਾਨਾਂ, ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਨ੍ਹਾਂ ਦੇ ਅੰਗ ਕੱਢ ਕੇ ਵੇਚੇ ਜਾ ਰਹੇ ਹਨ।

ਚੀਨ ਦੇ ਸੂਬੇ ਸ਼ਿਨਜਿਆਂਗ ਵਿਚ ਉਈਗਰ ਲੋਕਾਂ ਤੇ ਸ ਖ਼ ਤ ਨਿਗਰਾਨੀ ਰੱਖੀ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਸੀ ਸੀ ਟੀ ਵੀ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਅਤੇ ਜਿਸ ਇਲਾਕੇ ਵਿੱਚ ਇਹ ਲੋਕ ਰਹਿੰਦੇ ਹਨ, ਇਨ੍ਹਾਂ ਨੂੰ ਉਸ ਇਲਾਕੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਇਨ੍ਹਾਂ ਉਈਗਰ ਅਤੇ ਤਿੱਬਤੀ ਲੋਕਾਂ ਦੀ ਪਛਾਣ ਖ਼ ਤ ਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਵੀ ਹੋਂਦ ਮਿਟਾਈ ਜਾ ਰਹੀ ਹੈ।

Leave a Reply

Your email address will not be published. Required fields are marked *