ਕਰੋੜਾਂ ਦੀ ਕਾਰ ਪਿੱਛੇ ਲੱਗੀ ਘੋੜਿਆਂ ਦੀ ਦੌੜ, ਮੂਧੇ ਮੂੰਹ ਹੋ ਹੋ ਡਿੱਗੇ ਕਈ ਘੋੜ ਸਵਾਰ

ਲਗਭਗ ਅੱਧੀ ਸਦੀ ਪਹਿਲਾਂ ਜਦੋਂ ਵਾਹਨ ਟਾਵੇਂ ਟਾਵੇਂ ਹੁੰਦੇ ਸਨ ਤਾਂ ਲੋਕਾਂ ਨੂੰ ਘੋੜੇ ਰੱਖਣ ਦਾ ਸ਼ੌਕ ਸੀ। ਵਿਆਹਾਂ ਵਿੱਚ ਦਾਜ ਦੇ ਤੌਰ ਤੇ ਘੋੜੀ ਦਿੱਤੀ ਜਾਂਦੀ ਸੀ। ਜਿਸ ਦੀ ਥਾਂ ਹੁਣ ਮੋਟਰਸਾਈਕਲਾਂ ਜਾਂ ਗੱਡੀਆਂ ਨੇ ਲੈ ਲਈ ਹੈ। ਪਿਛਲੇ ਸਮਿਆਂ ਵਿੱਚ ਰਾਜਕੁਮਾਰਾਂ ਨੂੰ ਘੋੜ ਸਵਾਰੀ ਦੀ ਸਿੱਖਿਆ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਤਾਂ ਨਿਹੰਗ ਸਿੰਘਾਂ ਕੋਲ ਜਾਂ ਪੁਲਿਸ ਵਾਲਿਆਂ ਕੋਲ ਹੀ ਘੋੜੇ ਨਜ਼ਰ ਆਉਂਦੇ ਹਨ। ਆਮ ਤੌਰ ਤੇ ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਕਈ ਕਿਸਮ ਦੇ ਕਰਤੱਬ ਦਿਖਾਉਂਦੇ ਹਨ।

ਜਿਸ ਦਾ ਲੋਕ ਆਨੰਦ ਮਾਣਦੇ ਹਨ। ਚੰਡੀਗੜ੍ਹ ਨਾਲ ਲੱਗਦੇ ਪਿੰਡ ਮੁੱਲਾਂਪੁਰ ਵਿਖੇ 3 ਦਿਨਾ ਘੋੜਿਆਂ ਦਾ ਸ਼ੋਅ ਕਰਵਾਇਆ ਗਿਆ। ਇਸ ਸ਼ੋਅ ਵਿੱਚ ਘੋੜ ਸਵਾਰਾਂ ਨੇ ਵੱਖ ਵੱਖ ਕਿਸਮ ਦੇ ਕਰਤੱਬ ਦਿਖਾਏ। ਜੇਤੂ ਉਮੀਦਵਾਰ ਲਈ ਇੱਥੇ ਇਕ ਲਗਜ਼ਰੀ ਕਾਰ ਇਨਾਮ ਵਜੋਂ ਰੱਖੀ ਗਈ ਸੀ। ਇਸ ਛੋਹ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਸ਼ੋਅ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਉਤਰਦੀ ਦੇਖੀ ਗਈ ਪਰ ਇਸ ਪੁਲਿਸ ਮੁਲਾਜ਼ਮ ਨੇ ਬਹੁਤ ਹੀ ਫੁਰਤੀ ਦਿਖਾਈ ਅਤੇ ਖ਼ੁਦ ਨੂੰ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਾ ਲਿਆ।

ਅਜਿਹੇ ਸ਼ੋਅ ਆਮ ਦੇਖਣ ਨੂੰ ਨਹੀਂ ਮਿਲਦੇ। ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਹੈ। ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਅਤੇ ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਮੌਕੇ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਤੇ ਸਵਾਰ ਹੋ ਕੇ ਤਰ੍ਹਾਂ ਤਰ੍ਹਾਂ ਦੇ ਕਰਤੱਬ ਦਿਖਾਏ ਜਾਂਦੇ ਹਨ।

Leave a Reply

Your email address will not be published. Required fields are marked *