ਨਿਹੰਗ ਸਿੰਘ ਨੇ ਚੱਕ ਲਿਆ ਦਰਬਾਰ ਸਾਹਿਬ ਚ ਚੱਕਵੇਂ ਗੀਤਾਂ ਤੇ ਵੀਡੀਓ ਬਣਾਉਣ ਵਾਲਾ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਨਿਹੰਗ ਸਿੰਘ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਜਿਸ ਦਾ ਨਾਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੱਸਿਆ ਜਾ ਰਿਹਾ ਹੈ। ਇਸ ਨਿਹੰਗ ਸਿੰਘ ਦੇ ਕੋਲ ਇਕ ਨੌਜਵਾਨ ਵੀ ਖੜ੍ਹਾ ਹੈ। ਇਸ ਨੌਜਵਾਨ ਤੇ ਦੋਸ਼ ਹੈ ਕਿ ਇਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਗਾਣੇ ਤੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਹੀ ਨੌਜਵਾਨ ਨਿਹੰਗ ਸਿੰਘਾਂ ਦੇ ਕਾਬੂ ਆ ਗਿਆ।

ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਕਹਿਣਾ ਹੈ ਕਿ ਰੋਕਣ ਦੇ ਬਾਵਜੂਦ ਵੀ ਕਈ ਲੋਕ ਬਾਜ਼ ਨਹੀਂ ਆਉਂਦੇ ਹਨ। ਇਹ ਲੋਕ ਦਰਬਾਰ ਸਾਹਿਬ ਵਿੱਚ ਗਾਣਿਆਂ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਹਨ ਅਤੇ ਬਾਅਦ ਵਿੱਚ ਫੋਨ ਤੇ ਹੀ ਮੁ-ਆ-ਫੀ ਮੰਗ ਲੈਂਦੇ ਹਨ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੱਸਣ ਮੁਤਾਬਕ ਹੁਣ ਇਹ ਵਿਅਕਤੀ ਉਨ੍ਹਾ ਦੇ ਕਾ-ਬੂ ਆ ਗਿਆ ਹੈ। ਇਹ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਮਿਲ ਗਿਆ।

ਹੁਣ ਜੇ ਉਨ੍ਹਾਂ ਨੇ ਪ੍ਰੋਡਿਊਸਰ ਵਾਲਾ ਕੰਮ ਕੀਤਾ ਤਾਂ ਲਾਲਾ ਲਾਲਾ ਹੋ ਜਾਵੇਗੀ। ਇਸ ਨਾਲ ਉਹ ਜੋ ਵੀ ਕਰਨਗੇ, ਗੁਪਤ ਹੀ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਕਿਸੇ ਨੇ ਦਰਬਾਰ ਸਾਹਿਬ ਵਿੱਚ ਅਜਿਹੀ ਵੀਡੀਓ ਬਣਾਉਣੀ ਹੈ, ਉਹ ਸੋਚ ਸਮਝ ਕੇ ਬਣਾਵੇ। ਇਸ ਨੌਜਵਾਨ ਨਾਲ ਜੋ ਹੋਵੇਗਾ, ਇਸ ਨਾਲੋਂ ਦੁੱਗਣਾ ਉਨ੍ਹਾਂ ਵਿਅਕਤੀਆਂ ਨਾਲ ਹੋਵੇਗਾ। ਇਸ ਵੀਡੀਓ ਤੇ ਲੋਕ ਵੱਖ ਵੱਖ ਕਿਸਮ ਦੇ ਕੁਮੈਂਟ ਕਰ ਰਹੇ ਹਨ। ਕੋਈ ਇਸ ਨੂੰ ਮੁਆਫ ਕਰ ਦੇਣ ਦੀ ਗੱਲ ਆਖ ਰਿਹਾ ਹੈ ਅਤੇ ਬਹੁਤੇ ਸ-ਜ਼ਾ ਦੇਣ ਦੀ ਗੱਲ ਆਖ ਰਹੇ ਹਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਰਬਾਰ ਸਾਹਿਬ ਵਿਚ ਵੀਡੀਓਜ਼ ਬਣਾਉਣ ਦੇ ਮਾਮਲੇ ਤੇ ਸਿੱਖਾਂ ਵੱਲੋਂ ਵਾਰ ਵਾਰ ਲੋਕਾਂ ਨੂੰ ਰੋਕਿਆ ਜਾਂਦਾ ਹੈ। ਇਸ ਦੇ ਬਾਵਜੂਦ ਵੀ ਪਿਛਲੇ ਸਮੇਂ ਦੌਰਾਨ ਕਈ ਵਿਅਕਤੀ ਅਜਿਹਾ ਕਰਦੇ ਫੜੇ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੇ ਮੁ-ਆ-ਫ਼ੀ ਮੰਗ ਲਈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿੱਚ ਇਹ ਨੌਜਵਾਨ ਮੰਨਦਾ ਹੈ ਕਿ ਹਾਂ ਉਸ ਨੇ ਵੀਡੀਓ ਬਣਾਈ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *