ਵੱਡੇ ਅਫਸਰ ਦੇ ਕੰਨ ਤੇ ਸਫਾਈ ਸੇਵਕ ਨੇ ਸਭ ਦੇ ਸਾਹਮਣੇ ਮਾਰਿਆ ਥੱਪੜ, ਦੇਖੋ ਮੌਕੇ ਦੀ ਵੀਡੀਓ

ਇਹ ਖ਼ਬਰ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਅਧੀਨ ਪੈਂਦੇ ਰੋਸੜਾ ਤੋਂ ਸਾਹਮਣੇ ਆਈ ਹੈ। ਜਿੱਥੇ ਵਾਰ ਵਾਰ ਲਾਰੇ ਲਗਾਏ ਜਾਣ ਤੋਂ ਬਾਅਦ ਸਫਾਈ ਸੇਵਕਾਂ ਦੇ ਸਬਰ ਦਾ ਪਿਆਲਾ ਛਲਕ ਗਿਆ ਅਤੇ ਇਕ ਸਫਾਈ ਸੇਵਕ ਰਾਮ ਸੇਵਕ ਰਾਮ ਨੇ ਕਾਰਜ ਸਾਧਕ ਅਫ਼ਸਰ ਦੇ ਥੱ-ਪ-ੜ ਜੜ੍ਹ ਦਿੱਤਾ। ਅਸਲ ਵਿਚ ਇਹ ਸਫ਼ਾਈ ਸੇਵਕ 4 ਮਹੀਨੇ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ। ਤਨਖ਼ਾਹ ਮਿਲਣ ਦੀ ਬਜਾਏ ਇਨ੍ਹਾਂ ਨੂੰ ਲਾਰੇ ਮਿਲ ਰਹੇ ਹਨ। ਆਖ਼ਰ ਅੱਕੇ ਹੋਏ ਇਸ ਸਫ਼ਾਈ ਸੇਵਕ ਦਾ ਹੱਥ ਉੱਠ ਗਿਆ।

ਇਹ ਸਫ਼ਾਈ ਸੇਵਕ ਆਪਣੀ ਤਨਖ਼ਾਹ ਨਾ ਮਿਲਣ ਕਾਰਨ ਰੋ-ਸ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਕਾਰਜ ਸਾਧਕ ਅਫਸਰ ਨਾਲ ਬ-ਹਿ-ਸ ਹੋ ਗਈ। ਜਦੋਂ ਕਾਰਜ ਸਾਧਕ ਅਫਸਰ ਨੇ ਕੁਝ ਗਰਮੀ ਦਿਖਾਈ ਤਾਂ ਸਫ਼ਾਈ ਸੇਵਕ ਨੇ ਤੁਰੰਤ ਥੱ-ਪ-ੜ ਜੜ ਦਿੱਤਾ। ਇਸ ਤੋਂ ਬਾਅਦ ਮਾਮਲਾ ਗ ਰ ਮਾ ਗਿਆ ਅਤੇ ਪੁਲਿਸ ਬੁਲਾਈ ਗਈ। ਪੁਲਿਸ ਵੱਲੋਂ ਵੀ ਸਫਾਈ ਸੇਵਕਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਸਫ਼ਾਈ ਸੇਵਕਾਂ ਦਾ ਕਹਿਣਾ ਹੈ ਕਿ ਉਹ 4 ਮਹੀਨੇ ਤੋਂ ਕੰਮ ਕਰ ਰਹੇ ਹਨ।

ਉਨ੍ਹਾਂ ਨੂੰ ਸਿਰਫ਼ ਇੱਕ ਵਾਰ 10 ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ। ਉਨ੍ਹਾਂ ਨੇ ਦੁਰਗਾ ਪੂਜਾ ਦੇ ਦਿਨਾਂ ਵਿੱਚ ਵੀ ਕੰਮ ਕੀਤਾ ਪਰ ਤਨਖਾਹ ਦੇ ਨਾਮ ਤੇ ਉਨ੍ਹਾਂ ਨੂੰ ਲਾਰੇ ਹੀ ਲਗਾਏ ਜਾ ਰਹੇ ਹਨ। ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਕਾਰਜ ਸਾਧਕ ਅਫਸਰ ਦੁਆਰਾ ਝੂ ਠ ਬੋਲ ਕੇ ਕਰਮਚਾਰੀਆਂ ਨੂੰ ਕੰਮ ਤੇ ਲਗਾਇਆ ਜਾ ਰਿਹਾ ਹੈ ਪਰ ਤਨਖਾਹ ਦੇ ਨਾਮ ਤੇ ਲਾਰੇ ਲਗਾਏ ਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਸਫ਼ਾਈ ਸੇਵਕ ਦੁਆਰਾ ਕਾਰਜਸਾਧਕ ਅਫ਼ਸਰ ਦੇ ਥੱ-ਪ-ੜ ਜੜਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਇਸ ਬਾਰੇ ਲੋਕਾਂ ਦੁਆਰਾ ਵੱਖ ਵੱਖ ਕੁਮੈਂਟ ਕੀਤੇ ਜਾ ਰਹੇ ਹਨ। ਅਸੀਂ ਜਾਣਦੇ ਹਾਂ ਕਿ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਜਿਸ ਕਰਕੇ ਪਰਿਵਾਰ ਦਾ ਖਰਚਾ ਚਲਾਉਣਾ ਸੌਖਾ ਕੰਮ ਨਹੀਂ। ਇਸ ਲਈ ਤਨਖ਼ਾਹ ਤਾਂ ਸਮੇਂ ਸਿਰ ਮਿਲਣੀ ਹੀ ਚਾਹੀਦੀ ਹੈ ਪਰ ਕਿਸੇ ਅਫ਼ਸਰ ਦੇ ਥੱ-ਪ-ੜ ਲਗਾਏ ਜਾਣ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਇਨ੍ਹਾਂ ਸਫ਼ਾਈ ਸੇਵਕਾਂ ਦੀ ਤਨਖ਼ਾਹ ਸਮੇਂ ਸਿਰ ਦਿੱਤੀ ਜਾਂਦੀ ਤਾਂ ਇੱਥੋਂ ਤਕ ਗੱਲ ਹੀ ਨਾ ਪਹੁੰਚਦੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *