2 ਹਫਤੇ ਪਹਿਲਾਂ ਕਨੇਡਾ ਗਏ 3 ਭੈਣਾਂ ਦੇ ਭਰਾ ਦੀ ਭੇਦਭਰੀ ਹਾਲਤ ਚ ਮੋਤ

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਵਿੱਚ ਰਹਿਣ ਵਾਲੇ ਸਵਰਨ ਸਿੰਘ ਦੇ ਪਰਿਵਾਰ ਵਿੱਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਹਰਕੰਵਲ ਉਰਫ਼ ਹਨੀ ਕੈਨੇਡਾ ਵਿੱਚ ਦਮ ਤੋਡ਼ ਗਿਆ ਹੈ। ਹਰਕੰਵਲ ਉਰਫ਼ ਹਨੀ ਦੀ ਉਮਰ ਸਿਰਫ਼ 22 ਸਾਲ ਸੀ ਅਤੇ ਉਹ 2 ਹਫ਼ਤੇ ਪਹਿਲਾਂ ਹੀ ਕੈਨੇਡਾ ਗਿਆ ਸੀ। ਜਦੋਂ ਇਹ ਖ਼ਬਰ ਪਰਿਵਾਰ ਨੂੰ ਪਹੁੰਚੀ ਤਾਂ ਉਨ੍ਹਾਂ ਦੇ ਹੋਸ਼ ਗੁੰਮ ਗਏ। ਉਨ੍ਹਾਂ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਉਨ੍ਹਾਂ ਨੇ ਕਿੰਨੇ ਚਾਵਾਂ ਨਾਲ ਵਧੀਆ ਭਵਿੱਖ ਦੀ ਉਮੀਦ ਵਿਚ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ।

ਉੱਥੇ ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਪੁਲਿਸ ਨੂੰ ਹਨੀ ਦੀ ਮ੍ਰਿਤਕ ਦੇਹ ਪੈਟਰੋਲ ਪੰਪ ਤੇ ਖੜ੍ਹੇ ਇਕ ਟਰਾਲੇ ਵਿੱਚੋਂ ਮਿਲੀ ਹੈ। ਉਸ ਦੀ ਜਾਨ ਜਾਣ ਦਾ ਮਾਮਲਾ ਇਕ ਬੁਝਾਰਤ ਬਣਿਆ ਹੋਇਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਦਿਲ ਦਾ ਦੌ-ਰਾ ਪੈਣ ਕਾਰਨ ਉਸ ਦੀ ਜਾਨ ਗਈ ਹੈ ਪਰ ਮਾਮਲੇ ਦੀ ਸੱਚਾਈ ਤਾਂ ਪੋਸ-ਟਮਾ-ਰਟ-ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ।

ਮਿਲੀ ਜਾਣਕਾਰੀ ਮੁਤਾਬਕ ਹਨੀ ਆਪਣੇ ਦੋਸਤਾਂ ਨਾਲ ਟਰਾਲੇ ਵਿਚ ਕਿਤੇ ਜਾ ਰਿਹਾ ਸੀ। ਉਸ ਦੀ ਤਬੀਅਤ ਖ਼-ਰਾ-ਬ ਹੋ ਗਈ ਅਤੇ ਉਸ ਦੇ ਦੋਸਤ ਉਸ ਨੂੰ ਟਰਾਲੇ ਵਿੱਚ ਹੀ ਛੱਡ ਕੇ ਟਰਾਲਾ ਪੈਟਰੋਲ ਪੰਪ ਤੇ ਖੜ੍ਹਾ ਕਰਕੇ ਆਪ ਕਿਧਰੇ ਚਲੇ ਗਏ। ਹਨੀ ਟਰਾਲੇ ਵਿਚ ਹੀ ਦਮ ਤੋੜ ਗਿਆ। ਉਸ ਦੀ ਮਿ੍ਤਕ ਦੇਹ ਕੈਨੇਡਾ ਪੁਲਿਸ ਨੂੰ ਟਰਾਲੇ ਵਿੱਚੋਂ ਹੀ ਮਿਲੀ ਹੈ। ਸਮਝਿਆ ਜਾ ਰਿਹਾ ਹੈ ਕਿ ਹਨੀ ਨੂੰ ਟਰਾਲੇ ਵਿੱਚ ਹੀ ਦਿਲ ਦਾ ਦੌ-ਰਾ ਪੈ ਗਿਆ ਅਤੇ ਉਹ ਅੱਖਾਂ ਮੀਟ ਗਿਆ।

ਕੈਨੇਡਾ ਪੁਲਿਸ ਮਾਮਲੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਹਨੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹ 3 ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕੈਨੇਡਾ ਵਿੱਚ ਕਿਸੇ ਪੰਜਾਬੀ ਨੌਜਵਾਨ ਦੀ ਜਾਨ ਗਈ ਹੋਵੇ। ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਏ ਕਿੰਨੇ ਹੀ ਨੌਜਵਾਨ ਵਾਪਸ ਜਿਊਂਦੇ ਨਹੀਂ ਮੁੜੇ। ਜੇਕਰ ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਹੋਣ ਤਾਂ ਨੌਜਵਾਨ ਵਿਦੇਸ਼ਾਂ ਵਿੱਚ ਕਿਉਂ ਜਾਣ?

Leave a Reply

Your email address will not be published. Required fields are marked *