ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਉਣਾ ਸੀ ਫੌਜੀ ਨੇ ਘਰ ਪਰ ਆ ਗਈ ਸ਼ਹੀਦ ਹੋਣ ਦੀ ਖਬਰ

ਅਜੇ ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ 3 ਫ਼ੌਜੀ ਜਵਾਨਾਂ ਨੂੰ ਪੰਜਾਬੀ ਨਹੀਂ ਸੀ ਭੁੱਲੇ। ਹੁਣ ਇੱਕ ਹੋਰ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਖੇੜਾ ਕੋਟਲੀ ਦਾ ਫੌਜੀ ਨੌਜਵਾਨ ਮਨਜੀਤ ਸਿੰਘ ਸਾਬੀ ਜੰਮੂ ਕਸ਼ਮੀਰ ਵਿੱਚ ਸ਼ਹਾਦਤ ਪਾ ਗਿਆ ਹੈ। ਉਸ ਦੀ ਉਮਰ ਅਜੇ ਸਿਰਫ਼ 25 ਸਾਲ ਸੀ ਅਤੇ ਵਿਆਹ ਵੀ ਨਹੀਂ ਸੀ ਹੋਇਆ। ਪਿਤਾ ਰਾਮ ਕਿਸ਼ਨ ਦਾ ਪੁੱਤਰ ਮਨਜੀਤ ਸਿੰਘ ਸਾਬੀ ਸਿੱਖ ਰੈਜੀਮੈਂਟ ਵਿੱਚ ਸਿਪਾਹੀ ਦੇ ਤੌਰ ਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੀ।

ਜਿੱਥੇ ਬਾ-ਰੂ-ਦੀ ਸੁਰੰਗ ਫਟਣ ਨਾਲ ਉਹ ਸ਼ਹੀਦ ਹੋ ਗਿਆ। ਸ਼ਹੀਦ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਸ੍ਰੀ ਨਗਰ ਤੋਂ ਜੰਮੂ ਤੱਕ ਲਿਆਂਦੀ ਜਾਵੇਗੀ ਅਤੇ ਉਸ ਤੋਂ ਅੱਗੇ ਸੜਕੀ ਰਸਤੇ ਉਸ ਦੇ ਪਿੰਡ ਖੇੜਾ ਕੋਟਲੀ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਇਕ ਮਹੀਨੇ ਤੱਕ ਛੁੱਟੀ ਆਉਣਾ ਸੀ। ਪਰਿਵਾਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਅਜੇ ਪਿਛਲੀ ਛੁੱਟੀ ਦੌਰਾਨ ਮਨਜੀਤ ਸਿੰਘ ਆਪਣਾ ਮਕਾਨ ਬਣਾ ਕੇ ਗਿਆ ਸੀ।

ਉਸ ਦੇ ਮਾਤਾ ਪਿਤਾ ਦੇ ਅਰਮਾਨ ਦਿਲ ਵਿੱਚ ਹੀ ਰਹਿ ਗਏ। ਜੰਮੂ ਕਸ਼ਮੀਰ ਦੇ ਹਾਲਾਤ ਲੰਬੇ ਸਮੇਂ ਤੋਂ ਖ਼ਰਾਬ ਚੱਲ ਰਹੇ ਹਨ। ਹੁਣ ਤਕ ਕਿੰਨੇ ਹੀ ਫ਼ੌਜੀ ਜਵਾਨ ਇਥੇ ਸ਼ਹੀਦੀਆਂ ਪਾ ਚੁੱਕੇ ਹਨ। ਪਿਛਲੇ ਦਿਨੀਂ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਦੇ ਗੱਜਣ ਸਿੰਘ ਨੇ ਜਿਸ ਦਿਨ ਛੁੱਟੀ ਆਉਣਾ ਸੀ, ਉਸ ਦਿਨ ਉਸ ਦੇ ਘਰ ਉਸ ਦੀ ਮ੍ਰਿਤਕ ਦੇਹ ਆਈ ਸੀ। ਪਰਿਵਾਰ ਗੱਜਣ ਸਿੰਘ ਨੂੰ ਉਡੀਕ ਰਿਹਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਗੱਜਣ ਸਿੰਘ ਦੀ ਮ੍ਰਿਤਕ ਦੇਹ ਘਰ ਆਵੇਗੀ।

ਉਹ ਆਪਣੀ ਲਾੜੀ ਨੂੰ ਟਰੈਕਟਰ ਤੇ ਵਿਆਹ ਕੇ ਲਿਆਇਆ ਸੀ। ਗੱਜਣ ਸਿੰਘ ਨੂੰ ਅੰਤਮ ਵਿਦਾਇਗੀ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਪਹੁੰਚੇ ਸਨ। ਉਨ੍ਹਾਂ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਸੀ ਅਤੇ ਪਰਿਵਾਰ ਨਾਲ ਅਫ਼ਸੋਸ ਜ਼ਾਹਰ ਕੀਤਾ ਸੀ। ਸ਼ਹੀਦ ਮਨਜੀਤ ਸਿੰਘ ਸਾਬੀ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ। ਹਰ ਕੋਈ ਸ਼ਹੀਦ ਦੀ ਬਹਾਦਰੀ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਪਰਿਵਾਰ ਕੋਲ ਅਫ਼ਸੋਸ ਜ਼ਾਹਰ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *