ਦੀਵਾਲੀ ਤੋਂ ਪਹਿਲਾਂ ਮਿਸ ਪੂਜਾ ਨੇ ਟੇਕਿਆ ਦਰਬਾਰ ਸਾਹਿਬ ਮੱਥਾ, ਪੁੱਤ ਦੀ ਪਹਿਲੀ ਫੋਟੋ ਕੀਤੀ ਸ਼ੇਅਰ

ਜਨਤਾ ਨੂੰ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਮਿਲ ਗਿਆ ਹੈ, ਜਿੱਥੋਂ ਕੋਈ ਵੀ ਵਿਅਕਤੀ ਆਪਣੀ ਕਿਸੇ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦਾ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਵਿਅਕਤੀ ਆਪਣੀ ਖ਼ੁਸ਼ੀ ਜਾਂ ਗ਼ਮੀ ਨੂੰ ਦੂਜਿਆਂ ਨਾਲ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝਾ ਕਰ ਸਕਦਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਪਾਈ ਗਈ ਪੋਸਟ ਸਕਿੰਟਾਂ ਤੋਂ ਵੀ ਪਹਿਲਾਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਕਲਾਕਾਰਾਂ ਲਈ ਸ਼ੋਸ਼ਲ ਮੀਡੀਆ ਇੱਕ ਵਧੀਆ ਪਲੇਟਫਾਰਮ ਹੈ, ਜਿਥੇ ਉਹ ਸਿਧੇ ਆਪਣੇ ਫੈਨਸ ਨਾਲ ਜੁੜ ਸਕਦੇ ਹਨ।

ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮ ਕਮਾਉਣ ਵਾਲੀ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਆਪਣੇ ਪੁੱਤਰ ਅਲਾਪ ਸਿੰਘ ਟਾਹਲੀ ਦੀ ਤਸਵੀਰ ਸਾਂਝੀ ਕੀਤੀ ਹੈ। ਪੂਜਾ ਆਪਣੇ ਪਤੀ ਰੋਮੀ ਟਾਹਲੀ ਨਾਲ ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਪੂਜਾ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਇਸ ਖੁਸ਼ੀ ਨੂੰ ਸਾਂਝੀ ਕਰਨ ਲਈ ਸਮੇਂ ਦੀ ਉਡੀਕ ਕਰ ਰਹੇ ਸਨ। ਅੱਜ ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਲਗਭਗ 10-12 ਸਾਲ ਤੋਂ ਹੁਣ ਤੱਕ ਗਾਇਕੀ ਦੇ ਖੇਤਰ ਵਿੱਚ ਮਿਸ ਪੂਜਾ ਦੀ ਪੂਰੀ ਚੜ੍ਹਾਈ ਰਹੀ ਹੈ। ਪੁਰਾਣੇ ਸਮੇਂ ਵਿਚ ਬਹੁਤ ਸਾਰੇ ਕਲਾਕਾਰਾਂ ਨੇ ਮਿਸ ਪੂਜਾ ਨਾਲ ਦੋਗਾਣੇ ਗਾਏ। ਉਹ ਦੌਰ ਹੀ ਡਿਊਟ ਗਾਣਿਆਂ ਦਾ ਸੀ ਅਤੇ ਜ਼ਿਆਦਾਤਰ ਕਲਾਕਾਰ ਡਿਊਟ ਗਾਉਣ ਲਈ ਮਿਸ ਪੂਜਾ ਤਕ ਪਹੁੰਚ ਕਰਦੇ ਸਨ। ਮਿਸ ਪੂਜਾ ਦੇ ਸ਼ੋਸਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ 7.5 ਮਿਲੀਅਨ ਤੋਂ ਵੀ ਜਿਆਦਾ ਫਾਲੋਅਰ ਹਨ ਤੇ ਉਨ੍ਹਾਂ ਦੀ ਇਸ ਪੋਸਟ ਨੂੰ 42 ਹਜ਼ਾਰ ਲਾਇਕ ਆ ਚੁੱਕੇ ਹਨ।

Leave a Reply

Your email address will not be published. Required fields are marked *