ਸਰਪੰਚ ਦੇ ਮੁੰਡਿਆਂ ਨਾਲ ਵੱਡੀ ਜੱਗੋ ਤੇਰ੍ਹਵੀ, ਸਾਰੇ ਪਿੰਡ ਚ ਫੈਲਿਆ ਦਹਸ਼ਤ ਦਾ ਮਾਹੌਲ

ਜ਼ਿਲ੍ਹਾ ਸੰਗਰੂਰ ਦੇ ਪਿੰਡ ਲਾਡ ਬਣਜਾਰਾ ਵਿੱਚ ਸਾਬਕਾ ਸਰਪੰਚ ਕਰਮ ਸਿੰਘ ਵੱਲੋਂ ਮੌਜੂਦਾ ਸਰਪੰਚ ਦੇ 2 ਪੁੱਤਰਾਂ ਦੀ ਗੰ-ਨ ਨਾਲ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਵੇਂ ਭਰਾ ਹਸਪਤਾਲ ਵਿਚ ਭਰਤੀ ਹਨ। ਪੁਲਿਸ ਨੇ 307 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਮੌਕੇ ਤੋਂ ਦੌੜ ਗਿਆ ਹੈ। ਮੌਜੂਦਾ ਸਰਪੰਚ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਆਪਣੇ ਘਰ ਅੱਗੇ ਖੜ੍ਹੇ ਸਨ। ਸਾਬਕਾ ਸਰਪੰਚ ਕਰਮ ਸਿੰਘ ਨੇ ਆ ਕੇ ਗੰ-ਨ ਨਾਲ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੇ ਦੋਵੇਂ ਪੁੱਤਰਾਂ ਦੇ ਸੱ-ਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਭਰਤੀ ਹਨ। ਹਰਜੀਤ ਕੌਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਹਰਜੀਤ ਕੌਰ ਦੀ ਵੱਡੀ ਨੂੰਹ ਦਾ ਕਹਿਣਾ ਹੈ ਕਿ ਉਸ ਦਾ ਪਤੀ ਅਤੇ ਦਿਓਰ ਘਰ ਦੇ ਅੱਗੇ ਦੁਕਾਨ ਤੇ ਖੜ੍ਹੇ ਸਨ। ਸਾਬਕਾ ਸਰਪੰਚ ਕਰਮ ਸਿੰਘ ਨੇ ਆ ਕੇ ਦੋਵਾਂ ਨੂੰ ਗੰ-ਨ ਦਾ ਨਿ-ਸ਼ਾ-ਨਾ ਬਣਾਇਆ। ਛੋਟਾ ਭਰਾ ਦੌੜ ਕੇ ਆਪਣੀ ਚਾਚੀ ਦੇ ਘਰ ਜਾ ਵੜਿਆ। ਜਦੋਂ ਉਸ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਵੀ ਕਰਮ ਸਿੰਘ ਨੇ ਹਸਪਤਾਲ ਲਿਜਾਣ ਵਾਲਿਆਂ ਨੂੰ ਧ-ਮ-ਕੀ-ਆਂ ਦਿੱਤੀਆਂ।

ਸੱਸ ਨੂੰਹ ਦੇ ਦੱਸਣ ਮੁਤਾਬਕ ਕਰਮ ਸਿੰਘ ਨੇ ਪਿੰਡ ਦੀ ਦੁਕਾਨ ਤੋਂ ਕੈਮਰੇ ਵੀ ਬੰਦ ਕਰਵਾਏ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਸੱਤਪਾਲ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਇਸ ਘਟਨਾ ਦਾ ਕਾਰਨ ਪਿੰਡ ਵਿੱਚ ਹੋਈਆਂ ਸੁਸਾਇਟੀ ਦੀਆਂ ਚੋਣਾਂ ਹਨ। ਸਾਬਕਾ ਸਰਪੰਚ ਇਸ ਚੋਣ ਤੋਂ ਖੁਸ਼ ਨਹੀਂ ਸੀ। ਇਸ ਚੋਣ ਵਿਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਸਾਬਕਾ ਸਰਪੰਚ ਨੇ ਖਫਾ ਹੋ ਕੇ ਇਸ ਘ-ਟ-ਨਾ ਨੂੰ ਅੰ-ਜਾ-ਮ ਦੇ ਦਿੱਤਾ।

ਧਰਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਾਮ 5:30 ਵਜੇ ਜਗਤਾਰ ਸਿੰਘ ਅਤੇ ਹਰਿੰਦਰ ਸਿੰਘ ਆਪਣੇ ਦਰਵਾਜ਼ੇ ਅੱਗੇ ਮੌਜੂਦ ਸਨ। ਉੱਥੇ ਸਾਬਕਾ ਸਰਪੰਚ ਆ ਗਿਆ ਅਤੇ ਉਸ ਨੇ ਗੰ-ਨ ਦੇ 7-8 ਨਿ-ਸ਼ਾ-ਨੇ ਲਗਾ ਦਿੱਤੇ। ਇਹ ਸਭ ਸੁਸਾਇਟੀ ਦੀਆਂ ਵੋਟਾਂ ਪਿੱਛੇ ਹੋਇਆ ਹੈ। ਧਰਮ ਸਿੰਘ ਦਾ ਕਹਿਣਾ ਹੈ ਕਿ ਰਾਤ ਸਮੇਂ ਡੀ ਐਸ ਪੀ ਵੀ ਮੌਕੇ ਤੇ ਪਹੁੰਚੇ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਚ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਾਬਕਾ ਸਰਪੰਚ ਦੁਆਰਾ ਜਗਤਾਰ ਸਿੰਘ ਅਤੇ ਉਸ ਦੇ ਭਰਾ ਤੇ ਗੰ-ਨ ਦੇ ਨਿ-ਸ਼ਾ-ਨੇ ਲਾਉਣ ਦੀ ਇਤਲਾਹ ਮਿਲੀ ਸੀ। ਜਗਤਾਰ ਸਿੰਘ ਦੇ ਤਿੰਨ ਨਿਸ਼ਾਨੇ ਲੱਗੇ ਹਨ। ਉਸ ਦੇ ਦੂਜੇ ਭਰਾ ਦੇ ਵੀ ਲੱਗੇ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾ ਨੇ 307 ਦਾ ਮਾਮਲਾ ਦਰਜ ਕਰ ਲਿਆ ਹੈ। ਕਰਮ ਸਿੰਘ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *