ਹਾਰਬੀ ਸੰਘਾ ਨੇ ਡਿਪਟੀ ਮੁਖ ਮੰਤਰੀ ਸੁੱਖੀ ਰੰਧਾਵਾ ਤੇ ਹੋਰ ਲੀਡਰਾਂ ਸਾਹਮਣੇ ਬੰਨਿਆ ਰੰਗ, ਦੇਖੋ ਵੀਡੀਓ

ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਹਰਬੀ ਸੰਘਾ ਦੀ ਇੱਕ ਵੀਡੀਓ ਕੱਲ ਤੋਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਇਕ ਗਾਣਾ ਗਾਉਂਦੇ ਹੋਏ ਨਜ਼ਰ ਆਉਂਦੇ ਹਨ। ਅਸਲ ਵਿੱਚ ਇਹ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਹੈ। ਜਿੱਥੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਹੋਰ ਵੀ ਰਾਜਨੀਤਕ ਆਗੂ ਅਤੇ ਪਤਵੰਤੇ ਸੱਜਣ ਨਜ਼ਰ ਆ ਰਹੇ ਹਨ।

ਹਰਬੀ ਸੰਘਾ ਹੱਥ ਵਿਚ ਮਾਈਕ ਫੜ ਕੇ ਪੰਜਾਬੀ ਗਾਣਾ ਗਾ ਰਹੇ ਹਨ, ‘ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ’ ਹਰਬੀ ਸੰਘਾ ਆਪਣੇ ਗਾਇਕੀ ਦੇ ਨਾਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਖ਼ੁਸ਼ ਕਰ ਦਿੰਦੇ ਹਨ। ਗਾਇਕੀ ਦੇ ਨਾਲ ਨਾਲ ਸੰਘਾ ਵੱਲੋਂ ਗ੍ਰਹਿ ਮੰਤਰੀ ਦੀ ਸਿਫ਼ਤ ਕੀਤੀ ਜਾਂਦੀ ਹੈ। ਕੋਲ ਬੈਠੇ ਆਗੂ ਤਾੜੀਆਂ ਵਜਾਉਂਦੇ ਹਨ। ਹਰਬੀ ਸੰਘਾ ਦਾ ਪੰਜਾਬੀ ਫ਼ਿਲਮਾਂ ਵਿੱਚ ਨਿਵੇਕਲਾ ਸਥਾਨ ਹੈ। ਉਹ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਫ਼ਿਲਮਾਂ ਵਿੱਚ ਹਰਬੀ ਸੰਘਾ ਦੇ ਕਾਮੇਡੀ ਰੋਲ ਹੁੰਦੇ ਹਨ।

ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਾਉਂਦੇ ਗਾਉਂਦੇ ਹਰਬੀ ਸੰਘਾ ਡਿਪਟੀ ਮੁੱਖ ਮੰਤਰੀ ਤੇ ਅੱਗੇ ਹੀ ਬੈਠ ਗਏ। ਇਸ ਸਮੇਂ ਕਈਆਂ ਵੱਲੋਂ ਖੁਸ਼ ਹੋ ਕੇ ਹਰਬੀ ਸੰਘਾ ਨੂੰ ਮਾਇਆ ਵੀ ਦਿੱਤੀ ਗਈ। ਜਦੋਂ ਡਿਪਟੀ ਮੁੱਖ ਮੰਤਰੀ ਨਾਲ ਬੈਠੇ ਹੋਏ ਸੰਘਾਂ ਦੀ ਕੈਮਰਾ ਮੈਨ ਤਸਵੀਰ ਲੈਣ ਲੱਗਦਾ ਹੈ ਤਾਂ ਸੰਘਾ ਵੱਲੋਂ ਮਜ਼ਾਕੀਆ ਤੌਰ ਤੇ ਕਿਹਾ ਜਾਂਦਾ ਹੈ ਕਿ ਜਲਦੀ ਕਰ। ਇਨ੍ਹਾਂ ਨੇ ਹੋਰ ਕੰਮ ਵੀ ਜਾਣਾ ਹੈ। ਸੰਘਾ ਦੀ ਇਸ ਗੱਲ ਤੇ ਹਾਸਾ ਪੈ ਜਾਂਦਾ ਹੈ। ਕੋਈ ਅਵਾਜ਼ ਸੁਣਾਈ ਦਿੰਦੀ ਹੈ ਕਿ ਸੰਘਾ ਹੁਣ ਬੱਸ ਕਰਨ। ਡਿਪਟੀ ਮੁੱਖ ਮੰਤਰੀ ਨੂੰ ਮਿਲਣ ਵਾਲੇ ਹੋਰ ਵੀ ਵਿਅਕਤੀ ਆਏ ਹੋਏ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *