ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ, ਹੁਣ ਇਹ ਲੋਕ ਵੀ ਜਾ ਸਕਣਗੇ ਆਸਟ੍ਰੇਲੀਆ

ਜਿਹੜੇ ਭਾਰਤੀ ਵਿਅਕਤੀ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ। ਇਹ ਖ਼ਬਰ ਉਨ੍ਹਾਂ ਲਈ ਹੈ। ਆਸਟਰੇਲੀਆ ਵਿੱਚ ਹੁਣ ਭਾਰਤੀ ਕੋ ਰੋ ਨਾ ਵੈਕਸੀਨ ਕੋਵੈਕਸੀਨ ਨੂੰ ਮਾਨਤਾ ਮਿਲ ਗਈ ਹੈ। ਜੇਕਰ ਕਿਸੇ ਭਾਰਤੀ ਵਿਅਕਤੀ ਨੇ ਕੋਵੈਕਸੀਨ ਦੀ ਡੋਜ਼ ਲਗਵਾਈ ਹੈ ਤਾਂ ਉਹ ਵੀਜ਼ਾ ਮਿਲਣ ਤੇ ਆਸਟ੍ਰੇਲੀਆ ਜਾ ਸਕਦਾ ਹੈ। ਪਹਿਲਾਂ ਇਸ ਭਾਰਤੀ ਵੈਕਸੀਨ ਨੂੰ ਆਸਟ੍ਰੇਲੀਆ ਵਿਚ ਮਾਨਤਾ ਨਹੀਂ ਸੀ। ਆਸਟ੍ਰੇਲੀਆ ਦੇ ਥੈਰੇਪਿਉਟਿਕ ਗੁਡਜ਼ ਐਡਮਿਨਿਸਟਰੇਸ਼ਨ ਟੀ.ਜੀ.ਏ ਵੱਲੋਂ ਇਸ ਵੈਕਸੀਨ ਦੀ ਗੁਣਵੱਤਾ ਤੇ ਪ੍ਰਭਾਵਸ਼ੀਲਤਾ ਦੀ ਚੰਗੀ ਤਰ੍ਹਾਂ ਪਰਖ ਕਰਨ ਤੋਂ ਬਾਅਦ ਹੀ ਇਸ ਨੂੰ ਮਾਨਤਾ ਦਿੱਤੀ ਗਈ ਹੈ।

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਡਬਲਯੂ.ਐੱਚ.ਓ ਵੱਲੋਂ ਇਹ ਵੈਕਸੀਨ ਮਾਨਤਾ ਪ੍ਰਾਪਤ ਨਹੀਂ ਹੈ। ਹੁਣ ਆਸਟ੍ਰੇਲੀਆ ਜਾਣ ਵਾਲੇ ਵਿਅਕਤੀ ਨੇ ਭਾਵੇਂ ਭਾਰਤੀ ਵੈਕਸੀਨ ਕੋਵੀਸ਼ੀਲਡ ਲਗਵਾਈ ਹੋਵੇ ਭਾਵੇਂ ਕੋਵੈਕਸੀਨ। ਉਸ ਨੂੰ ਆਸਟਰੇਲੀਆ ਜਾਣ ਦੀ ਖੁੱਲ੍ਹ ਹੋਵੇਗੀ। ਇਸ ਸਮੇਂ ਜਿਨ੍ਹਾਂ ਦਵਾਈਆਂ ਨੂੰ ਆਸਟ੍ਰੇਲੀਆ ਵਿਚ ਮਾਨਤਾ ਪ੍ਰਾਪਤ ਹੈ। ਉਨ੍ਹਾਂ ਵਿੱਚ ਕਾਰਮੇਨਿਟੀ (ਫਾਈਜ਼ਰ), ਵੈਕਸਜਾਵਰੀਆ (ਐਸਟਰਾਜ਼ੇਨੇਕਾ), ਕੋਵੀਸ਼ੀਲਡ (ਐਸਟਰਾਜ਼ੇਨੇਕਾ), ਸਪਾਈਕਵੈਕਸ (ਮੋਡਰਨਾ), ਜਾਨਸਨ (ਜਾਨਸਨ ਐਂਡ ਜਾਨਸਨ),

ਕੋ ਰੋ ਨਾ ਵੈਕ (ਸਿਨੋਵੈਕ) ਦੇ ਨਾਮ ਲਏ ਜਾ ਸਕਦੇ ਹਨ। ਜੇਕਰ ਕੋਈ ਭਾਰਤੀ ਯਾਤਰੀ ਓਮਾਨ ਜਾਣਾ ਚਾਹੁੰਦਾ ਹੈ ਤਾਂ ਓਮਾਨ ਵਿਚ ਵੀ ਕੋਵੈਕਸੀਨ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਹ ਭਾਰਤੀਆਂ ਲਈ ਖੁਸ਼ੀ ਦੀ ਗੱਲ ਹੈ। ਇਸ ਦਾ ਓਮਾਨ ਅਤੇ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਲਾਭ ਹੋਵੇਗਾ। ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵੈਕਸੀਨ ਨੂੰ ਮਾਨਤਾ ਨਾ ਦਿੱਤੇ ਜਾਣ ਕਾਰਨ ਕੋਵੈਕਸੀਨ ਦੀ ਡੋਜ਼ ਲਗਵਾਈ ਹੋਣ ਵਾਲਾ ਵਿਅਕਤੀ ਹਰ ਮੁਲਕ ਵਿੱਚ ਨਹੀਂ ਜਾ ਸਕਦਾ।

Leave a Reply

Your email address will not be published. Required fields are marked *