ਇਟਲੀ ਚ ਪਾਰਟੀ ਦੌਰਾਨ ਭਿੜੇ 2 ਗਰੁੱਪ, 29 ਸਾਲਾ ਪੰਜਾਬੀ ਦੀ ਹੋਈ ਮੋਤ

ਪੰਜਾਬੀ ਲੋਕ ਆਪਣੇ ਵੱਖਰੇ ਸੁਭਾਅ ਕਾਰਨ ਜਾਣੇ ਜਾਂਦੇ ਹਨ। ਇਹ ਲੋਕ ਮਿਹਨਤੀ ਵੀ ਬਹੁਤ ਹਨ। ਜਿੱਥੇ ਵੀ ਜਾਂਦੇ ਹਨ, ਸਫ਼ਲਤਾ ਦੇ ਝੰਡੇ ਗੱਡ ਦਿੰਦੇ ਹਨ ਪਰ ਭਡ਼ਕਦੇ ਵੀ ਬਹੁਤ ਜਲਦੀ ਹਨ। ਮਾਮੂਲੀ ਗੱਲ ਪਿੱਛੇ ਇੱਕ ਦੂਜੇ ਦੇ ਗਲ਼ ਪੈ ਜਾਂਦੇ ਹਨ। ਵਿਆਹ ਸ਼ਾਦੀ ਜਾਂ ਪਾਰਟੀ ਦੇ ਸਮੇਂ ਅਮਲ ਦੀ ਲੋਰ ਵਿੱਚ ਇਨ੍ਹਾਂ ਦਾ ਟਕਰਾਅ ਅਕਸਰ ਹੁੰਦਾ ਹੀ ਹੈ। ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਮੋਨਤੇੈਲੋ ਵਿੱਚ ਚੱਲ ਰਹੀ ਪਾਰਟੀ ਵਿੱਚ ਉਸ ਸਮੇਂ ਭਾਜੜ ਪੈ ਗਈ

ਜਦੋਂ 2 ਗਰੁੱਪ ਆਪਸ ਵਿੱਚ ਖਹਿਬੜ ਪਏ। ਮਾਮੂਲੀ ਤੂੰ ਤੂੰ ਮੈਂ ਮੈਂ ਤੋਂ ਸ਼ੁਰੂ ਹੋਈ ਗੱਲਬਾਤ ਡਾਂਗਾਂ ਸੋਟੇ ਅਤੇ ਗਨ ਚੱਲਣ ਤੱਕ ਪਹੁੰਚ ਗਈ। ਇਸ ਘਟਨਾ ਵਿੱਚ 29 ਸਾਲ ਦੇ ਇਕ ਨੌਜਵਾਨ ਦੀ ਜਾਨ ਚਲੀ ਗਈ ਅਤੇ 10 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਹ ਸਾਰੇ ਹੀ ਪੰਜਾਬੀ ਮੂਲ ਦੇ ਵਿਅਕਤੀ ਹਨ। ਜਿਸ ਵਿਅਕਤੀ ਦੀ ਜਾਨ ਗਈ ਹੈ, ਉਸ ਦੇ ਘਰ ਲੜਕੇ ਨੇ ਜਨਮ ਲਿਆ ਸੀ। ਜਿਸ ਕਰਕੇ ਬੱਚੇ ਦੇ ਜਨਮ ਦੀ ਖੁਸ਼ੀ ਵਿਚ ਪਾਰਟੀ ਕੀਤੀ ਜਾ ਰਹੀ ਸੀ

ਪਰ ਪਾਰਟੀ ਵਿੱਚ ਹੋਏ ਟਕਰਾਅ ਕਾਰਨ ਪਾਰਟੀ ਕਰਨ ਵਾਲਾ ਨਵਜੰਮੇ ਬੱਚੇ ਦਾ ਪਿਤਾ ਹੀ ਦਮ ਤੋੜ ਗਿਆ। ਜਿਸ ਕਰਕੇ ਜਨਮ ਦੀਆਂ ਖੁਸ਼ੀਆਂ ਗਮੀ ਵਿਚ ਬਦਲ ਗਈਆਂ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਪਰ ਤਦ ਤੱਕ ਇਹ ਵਿਅਕਤੀ ਫਰਾਰ ਹੋ ਚੁੱਕੇ ਸਨ। ਪੁਲਿਸ ਨੂੰ ਘਟਨਾ ਸਥਾਨ ਤੋਂ ਤੇਜ਼ ਧਾਰ ਵਾਲੀਆਂ ਚੀਜ਼ਾਂ, ਲੋਹੇ ਦੀਆਂ ਰਾਡਾਂ ਅਤੇ 3 ਚੱਲੇ ਹੋਏ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *