ਗਰੀਬ ਬਜ਼ੁਰਗ ਨਾਲ ਕੌਣ ਕਰ ਗਿਆ ਐਡਾ ਵੱਡਾ ਕਾਂਡ, ਰੋਂਦੇ ਪਰਿਵਾਰ ਦਾ ਦੇਖਿਆ ਨੀ ਜਾਂਦਾ ਹਾਲ

ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਅਧੀਨ ਪੈਂਦੇ ਪਿੰਡ ਮੱਝੂ ਕੇ ਵਿਖੇ ਕਿਸੇ ਨਾਮਲੂਮ ਵਿਅਕਤੀ ਨੇ ਬਜ਼ੁਰਗ ਵਿਅਕਤੀ ਤੇਜਾ ਸਿੰਘ ਉਰਫ ਕਾਲਾ ਸਿੰਘ ਪੁੱਤਰ ਸਰਵਣ ਸਿੰਘ ਦੀ ਜਾਨ ਲੈ ਲਈ ਹੈ। ਤੇਜਾ ਸਿੰਘ ਦੀ ਉਮਰ ਲਗਭਗ 63 ਸਾਲ ਸੀ। ਮ੍ਰਿਤਕ ਪਿੰਡ ਵਿੱਚ ਹੀ ਦਾਰੂ ਦੇ ਠੇਕੇ ਅੱਗੇ ਆਂਡਿਆਂ ਦੀ ਰੇਹੜੀ ਲਾਉਂਦਾ ਸੀ। ਉਸ ਦੀ ਇਕ ਧੀ ਅਤੇ ਇੱਕ ਪੁੱਤਰ ਹੈ। ਧੀ ਪ੍ਰਦੀਪ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਵਿਖੇ ਗੁਰਸੇਵਕ ਸਿੰਘ ਨਾਲ ਵਿਆਹੀ ਹੋਈ ਹੈ

ਅਤੇ ਪੁੱਤਰ ਰਾਜਵਿੰਦਰ ਸਿੰਘ ਉਰਫ ਗੱਗੂ ਬਚਪਨ ਤੋਂ ਹੀ ਆਪਣੀ ਭੂਆ ਗੁਰਮੇਲ ਕੌਰ ਕੋਲ ਜ਼ਿਲ੍ਹਾ ਮੋਗਾ ਦੇ ਪਿੰਡ ਜੀਤਾ ਸਿੰਘ ਵਾਲਾ ਵਿਖੇ ਰਹਿ ਰਿਹਾ ਹੈ। ਰਾਜਵਿੰਦਰ ਸਿੰਘ ਮਜ਼ਦੂਰੀ ਕਰਦਾ ਹੈ। ਤੇਜਾ ਸਿੰਘ ਦਾ ਭਤੀਜਾ ਚਮਕੌਰ ਸਿੰਘ ਜਦੋਂ ਸਵੇਰੇ ਆਪਣੇ ਚਾਚੇ ਦੇ ਘਰ ਗਿਆ ਤਾਂ ਤੇਜਾ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਸੀ ਅਤੇ ਉਸ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ। ਚਮਕੌਰ ਸਿੰਘ ਨੇ ਫੋਨ ਕਰ ਕੇ ਇਸ ਦੀ ਜਾਣਕਾਰੀ ਤੇਜਾ ਸਿੰਘ ਦੀ ਧੀ ਨੂੰ ਦਿੱਤੀ।

ਤੇਜਾ ਸਿੰਘ ਦੀ ਧੀ ਪ੍ਰਦੀਪ ਨੇ ਆਪਣੇ ਭਰਾ ਗੱਗੂ ਨੂੰ ਫੋਨ ਕੀਤਾ। ਤੇਜਾ ਸਿੰਘ ਦੇ ਜਵਾਈ ਗੁਰਸੇਵਕ ਸਿੰਘ ਨੇ ਆਪਣੇ ਸਾਲੇ ਰਾਜਵਿੰਦਰ ਸਿੰਘ ਗੱਗੂ ਨੂੰ ਦੱਸਿਆ ਕਿ ਰਾਤ ਉਸ ਦੀ ਆਪਣੇ ਸਹੁਰੇ ਤੇਜਾ ਸਿੰਘ ਨਾਲ ਫੋਨ ਤੇ ਗੱਲ ਹੋਈ ਸੀ। ਤੇਜਾ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਹ ਦਿਆਲਪੁਰਾ ਪਿੰਡ ਦੇ ਕਿਸੇ ਵਿਅਕਤੀ ਨਾਲ ਆਪਣੇ ਘਰ ਵਿੱਚ ਹੀ ਪਾਰਟੀ ਕਰ ਰਿਹਾ ਹੈ। ਇਸ ਵਿਅਕਤੀ ਦੇ ਉਨ੍ਹਾਂ ਦੇ ਪਿੰਡ ਮੱਝੂ ਕੇ ਵਿਖੇ ਨਾਨਕੇ ਹਨ।

ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਰਾਜਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦੋਸ਼ੀਆਂ ਦਾ ਪਤਾ ਲਗਾਉਣ ਲਈ ਪਿੰਡ ਵਿੱਚ ਸੀ.ਸੀ.ਟੀ.ਵੀ ਆਦਿ ਦਾ ਸਹਾਰਾ ਲੈ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *