ਨੌਵੀਂ ਕਲਾਸ ਦੇ ਬੱਚੇ ਨੂੰ ਲੈ ਕੇ ਗਏ ਹਸਪਤਾਲ ਤਾਂ ਡਾਕਟਰਾਂ ਨੇ ਦੱਸੀ ਹੋਸ਼ ਉਡਾਉਣ ਵਾਲੀ ਗੱਲ

ਅਮਲ ਦੀ ਵਰਤੋਂ ਕਰਨ ਵਾਲੇ ਕਿੰਨੇ ਹੀ ਨੌਜਵਾਨ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੇ ਹਨ। ਕਈ ਤਾਂ ਬਹੁਤ ਛੋਟੀ ਉਮਰ ਵਿਚ ਇਸ ਦਲਦਲ ਵਿੱਚ ਫਸ ਜਾਂਦੇ ਹਨ ਅਤੇ ਫੇਰ ਸੌਖੇ ਛੁਟਕਾਰਾ ਨਹੀਂ ਹੁੰਦਾ। ਮੋਗਾ ਦੇ ਪਿੰਡ ਸੰਗਤਪੁਰਾ ਤੋਂ 16 ਸਾਲ ਦੇ ਇੱਕ ਲੜਕੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹ 9ਵੀਂ ਜਮਾਤ ਦਾ ਵਿਦਿਆਰਥੀ ਹੈ ਪਰ ਗ਼ਲਤ ਸੰਗਤ ਵਿੱਚ ਪੈਣ ਕਰਕੇ ਅਮਲ ਦਾ ਆਦੀ ਹੋ ਗਿਆ। ਇਸ ਲੜਕੇ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਨੇ ਇਸ ਗਲਤ ਲਾਈਨ ਵਿੱਚ ਲਗਾ ਦਿੱਤਾ।

ਉਸ ਦੀਆਂ ਅਮਲ ਕਰਦੇ ਦੀਆਂ ਤਸਵੀਰਾਂ ਵੀ ਖਿੱਚ ਲਈਆਂ ਅਤੇ ਉਸ ਨੂੰ ਫਸਾਉਣ ਦੀਆਂ ਧ-ਮ-ਕੀ-ਆਂ ਦੇਣ ਲੱਗੇ। ਲੜਕੇ ਦੇ ਦੱਸਣ ਮੁਤਾਬਕ ਉਸ ਨੂੰ ਅਮਲ ਪਦਾਰਥ ਹੋਰ ਪਾਸੇ ਪਹੁੰਚਾਉਣ ਲਈ ਵੀ ਭੇਜਿਆ ਜਾਂਦਾ ਸੀ। ਲੜਕੇ ਦੇ ਦੱਸਣ ਮੁਤਾਬਕ ਹੁਣ ਉਹ ਅਮਲ ਛੱਡਣਾ ਚਾਹੁੰਦਾ ਹੈ। ਉਨ੍ਹਾਂ ਵਿਅਕਤੀਆਂ ਦੇ ਸੰਪਰਕ ਵਿੱਚ ਜਿੰਨੇ ਵੀ ਲੜਕੇ ਸਨ, ਉਨ੍ਹਾਂ ਨੇ ਸਭ ਦੀਆਂ ਤਸਵੀਰਾਂ ਖਿੱਚ ਕੇ ਰੱਖੀਆਂ ਹੋਈਆਂ ਹਨ। ਇਸ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ।

ਉਹ ਗ਼ਲਤ ਸੰਗਤ ਵਿੱਚ ਪੈ ਕੇ ਅਮਲ ਕਰਨ ਲੱਗ ਪਿਆ। ਉਨ੍ਹਾਂ ਦਾ ਪੁੱਤਰ ਇਕ ਸਾਲ ਤੋਂ ਅਮਲ ਕਰਦਾ ਸੀ ਪਰ ਉਨ੍ਹਾਂ ਨੂੰ ਤਾਂ ਹੁਣ ਇਕ ਮਹੀਨੇ ਤੋਂ ਹੀ ਪਤਾ ਲੱਗਾ ਹੈ। ਜਿਸ ਕਰਕੇ ਉਹ ਆਪਣੇ ਲੜਕੇ ਨੂੰ ਪਿੰਡ ਤੋਂ ਦਵਾਈ ਦਿਵਾਉਣ ਲੱਗ ਪਏ ਪਰ ਉੱਥੇ ਉਸ ਨੂੰ ਦੌ-ਰਾ ਪੈ ਗਿਆ। ਜਿਸ ਕਰਕੇ ਉਸ ਨੂੰ ਸ਼ਹਿਰ ਲੈ ਕੇ ਆਏ ਹਨ। ਲੜਕੇ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪੁੱਤਰ ਨੂੰ 20 ਹਜ਼ਾਰ ਰੁਪਏ ਸਮੇਤ ਉਸ ਦੇ ਸਾਥੀਆਂ ਨੇ ਜਲੰਧਰ ਬੁਲਾ ਲਿਆ।

ਇਸ ਲੜਕੇ ਦੀ ਮਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਗਲਤ ਲਾਈਨ ਤੇ ਲਗਾਇਆ ਹੈ। ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਇਸ ਲੜਕੇ ਦੇ ਚਾਚੇ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਲ ਦੀ ਵਿਕਰੀ ਕਰਨ ਵਾਲੇ ਵਿਅਕਤੀਆਂ ਤੇ ਥਾਣੇ ਦਰਖਾਸਤ ਦਿੱਤੀ ਸੀ। ਪੁਲਿਸ ਵਾਲੇ ਉਨ੍ਹਾਂ ਦੇ ਨਾਮ ਲਿਖ ਕੇ ਲੈ ਗਏ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਹਸਪਤਾਲ ਦੀ ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਅਮਲ ਦੀ ਵਰਤੋਂ ਦਾ ਆਦੀ ਹੋਣ ਕਰਕੇ ਸੰਗਤਪੁਰਾ ਦੇ ਇੱਕ ਪਰਿਵਾਰ ਨੇ ਆਪਣੇ 16 ਸਾਲ ਦੇ ਲੜਕੇ ਨੂੰ ਉਨ੍ਹਾਂ ਕੋਲ ਭਰਤੀ ਕਰਵਾਇਆ ਹੈ। ਲੜਕੇ ਨੂੰ ਅਮਲ ਦੀ ਤੋੜ ਲੱਗਦੀ ਹੈ ਪਰ ਹੁਣ ਲੜਕੇ ਦੀ ਹਾਲਤ ਵਿੱਚ ਕੁਝ ਸੁਧਾਰ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰੀਪੋਰਟ

Leave a Reply

Your email address will not be published. Required fields are marked *