5 ਸਾਲਾ ਧੀ ਸਾਹਮਣੇ ਮਾਂ ਨੂੰ ਦਿੱਤੀ ਦਿਲ ਦਹਲਾਉ ਮੋਤ, ਫੇਰ ਮੁੰਡੇ ਦੀ ਵੀ ਕਰੰਟ ਲੱਗਣ ਨਾਲ ਮੋਤ

ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਗੁਰੂ ਰਾਮਦਾਸ ਨਗਰ ਵਿੱਚ 22 ਸਾਲ ਦੀ ਇਕ ਔਰਤ ਸੋਨਮ ਪਤਨੀ ਵਰਿੰਦਰ ਕੁਮਾਰ ਦੀ ਇੱਕ ਨੌਜਵਾਨ ਰਵੀ ਮਹਿਤੋ ਉਰਫ਼ ਰਾਧੇ ਪੁੱਤਰ ਰਘੂ ਪ੍ਰਸਾਦ ਨੇ ਜਾਨ ਲੈ ਲਈ ਹੈ। ਰਵੀ ਥਾਣਾ ਨੰਬਰ 1 ਅਧੀਨ ਪੈਂਦੇ ਸ਼ਿਵ ਨਗਰ ਦਾ ਰਹਿਣ ਵਾਲਾ ਸੀ। ਉਹ ਮੂਲ ਰੂਪ ਵਿੱਚ ਬਿਹਾਰੀ ਸੀ ਅਤੇ ਇੱਥੇ ਪੰਜਾਬ ਵਿੱਚ ਇਕੱਲਾ ਹੀ ਰਹਿ ਰਿਹਾ ਸੀ। ਮਿ੍ਤਕਾ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਦਾ ਰਹਿਣ ਵਾਲਾ ਹੈ।

ਰਵੀ ਮਹਿਤੋ ਉਰਫ ਰਾਧੇ ਮਿ੍ਤਕਾ ਸੋਨਮ ਦੇ ਸਹੁਰੇ ਰਾਮ ਦਰਸ਼ ਨਾਲ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਇਸ ਘਰ ਵਿੱਚ ਉਸ ਦਾ ਕਾਫੀ ਆਉਣਾ ਜਾਣਾ ਸੀ। ਰਵੀ ਮ੍ਰਿਤਕਾ ਸੋਨਮ ਨੂੰ ਭਾਬੀ ਅਤੇ ਉਸ ਦੇ ਪਤੀ ਵਰਿੰਦਰ ਨੂੰ ਭਰਾ ਕਹਿੰਦਾ ਸੀ। ਸੋਨਮ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। ਉਹ 5 ਸਾਲ ਦੀ ਧੀ ਰੀਆ ਅਤੇ ਡੇਢ ਸਾਲ ਦੇ ਪੁੱਤਰ ਸ਼ਿਵਾ ਦੀ ਮਾਂ ਸੀ। ਰਵੀ ਨੇ ਸੋਨਮ ਦਾ ਸਿਰ ਕੰਧ ਨਾਲ ਪਟਕ ਪਟਕ ਕੇ ਉਸ ਦੀ ਜਾਨ ਲੈ ਲਈ ਅਤੇ ਦੌੜ ਗਿਆ।

5 ਸਾਲ ਦੀ ਰੀਆ ਦੇ ਰੋਣ ਤੇ ਜਦੋਂ ਗੁਆਂਢੀ ਪਹੁੰਚੇ ਤਾਂ ਰੀਆ ਨੇ ਦੱਸਿਆ ਕਿ ਰਵੀ ਨੇ ਇਹ ਸਭ ਕੀਤਾ ਹੈ। ਇਸ ਤੋਂ ਬਾਅਦ ਗੁਆਂਢੀਆਂ ਨੇ ਪਰਿਵਾਰ ਨੂੰ ਫੋਨ ਕਰਕੇ ਬੁਲਾਇਆ ਜਿਹੜੇ ਕਿ ਸਾਰੇ ਹੀ ਕੰਮਾਂ ਤੇ ਗਏ ਹੋਏ ਸਨ। ਆਪਣੀ ਪਤਨੀ ਨੂੰ ਮ੍ਰਿਤਕ ਦੇਖ ਕੇ ਵਰਿੰਦਰ ਕੁਮਾਰ ਭੜਕ ਗਿਆ ਅਤੇ ਉਹ ਰਵੀ ਦੇ ਘਰ ਜਾ ਪਹੁੰਚਿਆ। ਰਵੀ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਗੁਆਂਢੀਆਂ ਨੂੰ ਬੁਲਾ ਕੇ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਰਵੀ ਅੰਦਰ ਮ੍ਰਿਤਕ ਹਾਲਤ ਵਿੱਚ ਸੀ।

ਬਿਜਲੀ ਦੀ ਇਕ ਤਾਰ ਉਸ ਦੀ ਛਾਤੀ ਨਾਲ ਲੱਗੀ ਸੀ ਅਤੇ ਦੂਸਰੀ ਤਾਰ ਉਂਗਲ ਨਾਲ ਲਪੇਟੀ ਹੋਈ ਸੀ। ਉਸ ਨੇ ਖ਼ੁਦ ਨੂੰ ਕਰੰਟ ਲਗਾ ਕੇ ਜਾਨ ਦੇ ਦਿੱਤੀ ਸੀ। ਦੋਵੇਂ ਮਾਮਲੇ ਅਲੱਗ ਅਲੱਗ ਥਾਣਿਆਂ ਦੀ ਪੁਲਿਸ ਅਧੀਨ ਆਉਂਦੇ ਹਨ। ਰਵੀ ਦੇ ਮੋਬਾਈਲ ਵਿੱਚੋਂ ਸੋਨਮ ਦਾ ਮੋਬਾਇਲ ਨੰਬਰ ਵੀ ਮਿਲਿਆ ਹੈ। ਉਸ ਨੇ ਸੋਨਮ ਨੂੰ ਫੋਨ ਵੀ ਕੀਤੇ ਹੋਏ ਹਨ। ਜਿਸ ਤੋਂ ਮਾਮਲਾ ਪ੍ਰੇਮ ਸੰਬੰਧਾਂ ਨਾਲ ਜੁੜਿਆ ਲੱਗਦਾ ਹੈ। ਪੁਲਿਸ ਨੇ ਦੋਵੇਂ ਮਿ੍ਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤੀਆਂ ਹਨ

ਅਤੇ ਦੋਵੇਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਵਿਚ ਰਵੀ ਰਹਿ ਰਿਹਾ ਸੀ। ਕਿਸੇ ਸਮੇਂ ਇਹ ਘਰ ਸੋਨਮ ਦੇ ਸਹੁਰਾ ਪਰਿਵਾਰ ਦਾ ਸੀ। ਉਸ ਸਮੇਂ ਵੀ ਰਵੀ ਇਸੇ ਘਰ ਵਿੱਚ ਰਹਿੰਦਾ ਸੀ। ਬਾਅਦ ਵਿੱਚ ਪਰਿਵਾਰ ਨੇ ਇਹ ਘਰ ਵੇਚ ਦਿੱਤਾ ਅਤੇ ਖੁਦ ਨਵਾਂ ਘਰ ਬਣਾ ਲਿਆ, ਜਿੱਥੇ ਹੁਣ ਰਹਿ ਰਹੇ ਹਨ। ਉਨ੍ਹਾਂ ਨੇ ਮਕਾਨ ਦੇ ਨਵੇਂ ਮਾਲਕ ਨੂੰ ਸਿਫ਼ਾਰਸ਼ ਕਰ ਕੇ ਰਵੀ ਨੂੰ ਕਮਰਾ ਕਿਰਾਏ ਤੇ ਦਿਵਾ ਦਿੱਤਾ ਪਰ ਰਵੀ ਨੇ ਹੋਰ ਹੀ ਚੰਦ ਚਾੜ੍ਹ ਦਿੱਤਾ। ਹੋਰ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *