ਗੁਪਤ ਸੂਚਨਾ ਦੇ ਅਧਾਰ ਤੇ ਮਾਰੀ ਰੇਡ, ਅੰਦਰ ਵਡ਼ੇ ਪੁਲਿਸ ਵਾਲੇ ਤਾਂ ਅੱਖਾਂ ਰਹਿ ਗਈਆਂ ਅੱਡੀਆਂ

ਕੁਝ ਮਾੜੇ ਅਨਸਰ ਪੁਲੀਸ ਦੇ ਅੜਿੱਕੇ ਆਉਣ ਤੋਂ ਬਾਅਦ ਵੀ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਸ਼ਾਇਦ ਉਹ ਇਹ ਭੁੱਲ ਜਾਂਦੇ ਹਨ ਕਿ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਣਾ ਮੁਸ਼ਕਿਲ ਹੈ। ਇਕ ਨਾ ਇਕ ਦਿਨ ਉਨ੍ਹਾਂ ਨੇ ਪੁਲੀਸ ਦੇ ਅੜਿੱਕੇ ਆ ਹੀ ਜਾਣਾ ਹੈ। ਅਜਿਹੇ ਲੋਕਾਂ ਨਾਲ ਬਾਅਦ ਵਿਚ ਕੀ ਬਣਦੀ ਹੈ। ਇਹ ਤਾਂ ਉਹ ਹੀ ਜਾਣਦੇ ਹਨ। ਮੋਗਾ ਪੁਲਿਸ ਨੂੰ ਉਸ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ। ਜਦੋਂ ਉਨ੍ਹਾਂ ਵੱਲੋਂ 18 ਕੁਇੰਟਲ ਭੁੱਕੀ ਦੇ ਨਾਲ ਨਾਲ ਇੱਕ ਟਰੱਕ ਅਤੇ ਇਕ ਕਾਰ ਬਰਾਮਦ ਕੀਤੀ ਗਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਗਾ ਪੁਲਿਸ ਨੂੰ ਥੋੜੇ ਦਿਨਾਂ ਵਿਚ ਦੂਜੀ ਵਾਰ ਵੱਡੀ ਕਾਮਯਾਬੀ ਹੱਥ ਲੱਗੀ। ਉਨ੍ਹਾਂ ਨੇ ਦੱਸਿਆ ਕਿ ਜਿਹੜੀ ਸਰਕਾਰ ਵੱਲੋਂ ਨ ਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਸੀ। ਉਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਕੁਲ 18 ਕੁਇੰਟਲ ਭੁੱਕੀ ਫੜੀ ਗਈ। ਜਿਸ ਦੇ ਨਾਲ ਇੱਕ ਟਰੱਕ ਅਤੇ ਇੱਕ ਕਾਰ ਵੀ ਉਨ੍ਹਾਂ ਵੱਲੋਂ ਬਰਾਮਦ ਕੀਤੀ ਗਈ। ਇਹ ਸਾਰਾ ਕੁੱਝ ਧਰਮਕੋਟ ਨੇੜੇ ਇੱਕ ਗੁਦਾਮ ਵਿੱਚੋ ਬਰਾਮਦ ਕੀਤਾ ਗਿਆ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਕੇ ਘਟਨਾ ਸਥਾਨ ਤੇ ਛਾਪਾ ਮਾਰਿਆ ਗਿਆ। ਜਿੱਥੇ ਉਨ੍ਹਾਂ ਨੂੰ ਮੌਜੂਦ ਕੋਈ ਵਿਅਕਤੀ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਮਿਲੀ ਸੂਚਨਾ ਮੁਤਾਬਿਕ 11 ਵਿਅਕਤੀ ਇਸ ਵਿਚ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਪਿੱਪਲ ਸਿੰਘ ਦੋਲੋਵਾਲ ਜੋ ਕਿ ਇੱਕ ਬਹੁਤ ਪੁਰਾਣਾ ਸਮਗਲਰ ਹੈ ਅਤੇ ਹੁਣ ਉਹ ਹਵਾਲਾਤ ਅੰਦਰ ਹੀ 30 ਸਾਲ ਦੀ ਕੈਦ ਦੀ ਸਜਾ ਕੱਟ ਰਿਹਾ ਹੈ।

ਉਹ ਇਹ ਸਾਰੇ ਕਾਂਡ ਦਾ ਮਾਸਟਰ ਹੈ। ਪੁਲਿਸ ਵੱਲੋਂ ਦੋਸ਼ੀ ਫੜੇ ਜਾਣ ਤੇ ਉਨ੍ਹਾਂ ਕੋਲੋਂ ਪੁੱਛ ਗਿੱਛ ਉਪਰੰਤ ਪਤਾ ਲਗਾਇਆ ਜਾਵੇਗਾ ਕਿ ਇਹ ਅਮਲ ਕਿੱਥੋਂ ਲਿਆਂਦਾ ਅਤੇ ਕਿੱਥੇ ਛੱਡਿਆ ਜਾਣਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੁਦਾਮ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਵਿੱਚੋਂ 20 ਕਿਲੋ ਭੁੱਕੀ ਦੀਆਂ 90 ਬੋਰੀਆਂ ਬਰਾਮਦ ਕੀਤੀਆਂ ਗਈਆਂ। ਜਿਹੜਾ ਉਨ੍ਹਾਂ ਵੱਲੋਂ ਟਰੱਕ ਬਰਾਮਦ ਕੀਤਾ ਗਿਆ ਸੀ ਉਸ ਦਾ ਨਵਾਂ ਨੰਬਰ ਜੋ ਕੇ ਹਰਿਆਣੇ ਦਾ ਹੈ

ਅਤੇ ਉਨ੍ਹਾਂ ਵੱਲੋਂ ਕਾਰ ਬਰਾਮਦ ਕੀਤੀ ਗਈ। ਉਸ ਤੇ ਵੀ ਜਾਅਲੀ ਨੰਬਰ ਫਿਰੋਜ਼ਪੁਰ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 11 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਜਿਨ੍ਹਾਂ ਵਿੱਚੋਂ 10 ਦੋਲੋਆਲ ਦੇ ਹੀ ਵਾਸੀ ਹਨ ਅਤੇ ਇੱਕ ਮੰਦਰ ਪਿੰਡ ਦਾ ਰਹਿਣ ਵਾਲਾ ਹੈ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *