ਗੁਰੂਘਰ ਚ ਅਨਾਊਂਸਮੈਂਟ ਕਰਵਾਉਣ ਆਇਆ ਸੀ ਮੁੰਡਾ, ਸਿੰਘਾਂ ਨੇ ਅੰਦਰ ਹੀ ਠੋਕਤਾ- ਵੀਡੀਓ ਕਰਤੀ ਵਾਇਰਲ

ਤਰਨਤਾਰਨ ਦੇ ਪਿੰਡ ਸਕੱਤਰਾ ਵਿੱਚ ਰਛਪਾਲ ਸਿੰਘ ਨਾਮ ਤੇ ਨੌਜਵਾਨ ਨੇ ਪਿੰਡ ਵਾਸੀਆਂ ਤੇ ਉਸ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਪਿੰਡ ਵਾਲੇ ਉਸ ਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਦੇ ਦੋਸ਼ ਲਗਾ ਰਹੇ ਹਨ। ਰਛਪਾਲ ਸਿੰਘ ਦੇ ਦੱਸਣ ਮੁਤਾਬਕ ਭੀਖੀਵਿੰਡ ਵਿਖੇ 5-5 ਮਰਲਿਆਂ ਦੇ ਫਾਰਮ ਭਰੇ ਜਾਣੇ ਸਨ। ਜਿਸ ਬਾਰੇ ਬਾਅਦ ਵਿੱਚ ਐਲਾਨ ਹੋ ਗਿਆ ਕਿ ਇਹ ਫਾਰਮ ਵਲਟੋਹਾ ਭਰੇ ਜਾਣਗੇ। ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਅਨਾਊਂਸਮੈਂਟ ਕਰਵਾਉਣ ਲਈ ਗੁਰੂ ਘਰ ਗਿਆ ਸੀ।

ਰਛਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਦਾਖ਼ਲ ਨਹੀਂ ਹੋਇਆ, ਸਗੋਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਉਸ ਤੋਂ ਅੱਧਾ ਕਿੱਲਾ ਦੂਰੀ ਤੇ ਸੀ। ਉਸ ਦੇ ਨਾਲੇ ਜਦੋਂ ਗਲਤ ਸ ਲੂ ਕ ਕੀਤਾ ਗਿਆ ਤਾਂ ਉਸ ਨੇ ਵੀਡੀਓ ਬਣਾ ਲਈ। ਜਿਸ ਤੋਂ ਖ ਫਾ ਹੋ ਕੇ ਪਿੰਡ ਵਾਸੀਆਂ ਨੇ ਉਸ ਦੀ ਖਿੱਚ ਧੂਹ ਕੀਤੀ ਹੈ। ਰਛਪਾਲ ਸਿੰਘ ਦੇ ਦੱਸਣ ਮੁਤਾਬਕ ਗੁਰਦੁਆਰਾ ਸਾਹਿਬ ਦੇ ਸੀ ਸੀ ਟੀ ਵੀ ਦੇਖੇ ਜਾਣ। ਉਸ ਨੂੰ ਰਾਜ਼ੀਨਾਮੇ ਲਈ ਬੁਲਾ ਕੇ ਉਸ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ ਗਈ ਹੈ।

ਉਸ ਸਮੇਂ ਉੱਥੇ 2 ਸਾਬਕਾ ਸਰਪੰਚ ਅਤੇ ਇੱਕ ਮੌਜੂਦਾ ਸਰਪੰਚ ਵੀ ਸ਼ਾਮਲ ਸਨ। ਰਛਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਥਾਣੇ ਦੇ ਅੱਗੇ ਆਪਣੀ ਜਾਨ ਦੇ ਦੇਵੇਗਾ। ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੀ ਹੋਵੇਗੀ, ਜਿਨ੍ਹਾਂ ਨੇ ਉਸ ਨਾਲ ਧੱਕਾ ਕੀਤਾ ਹੈ। ਗੁਰਸੇਵਕ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੀ ਵੀ ਖਿੱਚ ਧੂਹ ਕੀਤੀ ਗਈ ਹੈ। ਉਹ ਵੀ ਰਾਜ਼ੀਨਾਮਾ ਕਰਵਾਉਣ ਗਏ ਸਨ।

ਹਾਲਾਂਕਿ ਰਛਪਾਲ ਸਿੰਘ ਨੇ ਮੁਆਫੀ ਵੀ ਮੰਗ ਲਈ ਸੀ। ਗੁਰਸੇਵਕ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਨੀਟਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗੁਰੂ ਘਰ ਵਿੱਚ ਸੇਵਾ ਕਰਦੇ ਹਨ। ਰਛਪਾਲ ਸਿੰਘ ਨੰਗੇ ਸਿਰ ਗੁਰੂ ਘਰ ਵਿੱਚ ਆਇਆ ਸੀ। ਉਨ੍ਹਾਂ ਨੇ ਰਛਪਾਲ ਸਿੰਘ ਨੂੰ ਰੋਕਿਆ ਸੀ ਪਰ ਰਛਪਾਲ ਸਿੰਘ ਉਨ੍ਹਾਂ ਨੂੰ ਗਲਤ ਬੋਲਿਆ। ਇਸ ਕਰ ਕੇ ਉਨ੍ਹਾਂ ਦੇ ਮੂੰਹੋਂ ਮੰਦਾ ਵੀ ਬੋਲਿਆ ਗਿਆ ਅਤੇ ਰਸ਼ਪਾਲ ਸਿੰਘ ਨੇ ਵੀਡੀਓ ਬਣਾ ਲਈ ਸੀ।

ਉਨ੍ਹਾਂ ਨੇ ਮੁਆਫੀ ਵੀ ਮੰਗੀ ਸੀ। ਗਰੰਥੀ ਧਰਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਛਪਾਲ ਸਿੰਘ ਆਪਣੀ ਗਲਤੀ ਨਹੀਂ ਮੰਨਿਆ। ਸਗੋਂ ਉਸ ਨੇ ਸੰਗਤ ਨੂੰ ਝੂ ਠਾ ਪਾਇਆ ਹੈ। ਜਿੰਨੀਆਂ ਗੱਲਾਂ ਰਛਪਾਲ ਸਿੰਘ ਕਹਿ ਰਿਹਾ ਹੈ, ਉਨ੍ਹਾਂ ਕੁਝ ਨਹੀਂ ਹੋਇਆ। ਇਕ ਹੋਰ ਵਿਅਕਤੀ ਨੇ ਵੀ ਰਛਪਾਲ ਸਿੰਘ ਨੂੰ ਝੂਠਾ ਦੱਸਿਆ ਹੈ। ਹੁਣ ਇਸ ਮਾਮਲੇ ਵਿਚ ਕੌਣ ਸੱਚਾ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *