ਦੀਵਾਲੀ ਤੋਂ ਪਹਿਲਾਂ ਰੋਪੜ ਚ ਹੋਇਆ ਵੱਡਾ ਹਾਦਸਾ, ਇੱਕ ਇੱਕ ਕਰਕੇ ਭਿੜੀਆਂ ਕਈ ਗੱਡੀਆਂ

ਜਦੋਂ ਵੀ ਕੋਈ ਸੜਕ ਹਾਦਸਾ ਵਾਪਰਦਾ ਹੈ ਤਾਂ ਅਸੀਂ ਹਮੇਸ਼ਾ ਇਹੋ ਸੋਚਦੇ ਹਾਂ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਇਹ ਹਾਦਸਾ ਵਾਪਰਿਆ ਹੋਵੇਗਾ ਪਰ ਕਦੇ ਇਹ ਨਹੀਂ ਸੋਚਦੇ ਕਿ ਸੜਕ ਉੱਤੇ ਸਿਗਨਲ ਜਾਂ ਬੱਤੀਆਂ ਨਾ ਹੋਣਾ ਵੀ ਹਾਦਸੇ ਦਾ ਇੱਕ ਬਹੁਤ ਵੱਡਾ ਕਾਰਨ ਹੈ। ਜਿੱਥੇ ਸਾਨੂੰ ਹਾਦਸੇ ਤੋਂ ਬਚਣ ਲਈ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੈ। ਉੱਥੇ ਹੀ ਸਰਕਾਰ ਨੂੰ ਸੜਕਾਂ ਉੱਤੇ ਸਿਗਨਲ ਜਿਵੇਂ ਕਿ ਬੱਤੀਆਂ, ਗੋਲ ਚੱਕਰ, ਜ਼ੇਬ੍ਰੈਕਰੋਸਿੰਗ ਆਦਿ ਸਿੰਗਨਲਾਂ ਦਾ  ਵੀ ਪ੍ਰਬੰਧ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਸੜਕ ਹਾਦਸੇ ਘੱਟ ਤੋਂ ਘੱਟ ਵਾਪਰਨ।

ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਰੂਪਨਗਰ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਉਪਰ 4 ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸਾ ਦੇਖਣ ਨੂੰ ਇੰਨਾ ਭਿ ਆ ਨ ਕ ਲੱਗ ਰਿਹਾ ਸੀ ਪਰ ਇਸ ਹਾਦਸੇ ਦੌਰਾਨ ਚਾਰੋਂ  ਗੱਡੀਆਂ ਵਿੱਚੋਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਮਾਲੀ ਨੁਕਸਾਨ ਜਰੂਰ ਹੋਇਆ ਹੈ। ਕਿਉੰਕਿ ਕੁਝ ਗੱਡੀਆਂ ਦੀ ਬਹੁਤ ਜਿਆਦਾ ਭੰ ਨ ਤੋ ੜ ਹੋ ਚੁੱਕੀ ਹੈ।

ਗੁਰਦੀਪ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਉਹ ਨੰਗਲ ਤੋਂ ਜੀਰਕਪੁਰ ਜਾ ਰਿਹਾ ਸੀ। ਇਸ ਦੌਰਾਨ ਉਸ ਤੋਂ ਅੱਗੇ ਜਾ ਰਹੇ ਬੱਸ ਡਰਾਈਵਰ ਨੇ ਇਕ ਦਮ ਬ੍ਰੇਕ ਲਗਾ ਕੇ ਬੱਸ ਰੋਕ ਦਿੱਤੀ। ਉਹ ਬੱਸ ਦੇ ਪਿੱਛੇ ਗੱਡੀ ਤੇ ਆ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਵੀ ਉਸੇ ਸਮੇਂ ਗੱਡੀ ਨੂੰ ਰੋਕ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਇਕ ਟਰੱਕ ਵੀ ਆ ਰਿਹਾ ਸੀ ਜਿਸ ਨੇ ਉਨ੍ਹਾਂ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ। ਹਾ ਦ ਸਾ ਗ੍ਰ ਸ ਤ ਇਕ ਹੋਰ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਹ ਅਨੰਦਪੁਰ ਸਾਹਿਬ ਤੋਂ ਰੋਪੜ ਨੂੰ ਜਾ ਰਿਹਾ ਸੀ। ਜਦੋਂ ਉਸ ਨੇ ਇਸ਼ਾਰਾ ਦੇ ਕੇ ਗੱਡੀ ਰੁਕੀ ਤਾਂ ਉਸ ਦੇ ਪਿੱਛੇ ਆ ਰਹੀ ਬੱਸ ਨੇ ਉਨ੍ਹਾਂ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਥਾਨ ਉੱਤੇ ਇੱਕ ਗੱਡੀ ਵਾਪਿਸ ਮੁੜਨ ਲਈ ਖੜੀ ਸੀ। ਉਸ ਦੇ ਪਿੱਛੇ ਇਕ ਬੱਸ ਆ ਰਹੀ ਸੀ। ਜਦੋਂ ਬੱਸ ਵਾਲੇ ਨੇ ਆਪਣੇ ਅੱਗੇ ਕਾਰ ਨੂੰ ਦੇਖਿਆ ਤਾਂ ਉਸ ਨੇ ਇਕ ਦਮ ਬ੍ਰੇਕ ਮਾਰ ਦਿੱਤੀ।

ਜਿਸ ਕਾਰਨ ਬੱਸ ਦੇ ਪਿੱਛੇ ਆ ਰਿਹਾ ਟਰੱਕ ਬੱਸ ਵਿੱਚ ਜਾ ਵੱਜਿਆ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਬੱਸ ਦੇ ਇਕ ਪਾਸੇ ਕਰੇਟਾ ਗੱਡੀ ਵੀ ਜਾ ਰਹੀ ਸੀ। ਜਦੋਂ ਟਰੱਕ ਵਾਲਾ ਬ੍ਰੇਕ ਲਗਾ ਕੇ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੱਸ ਦੇ ਨਾਲ ਜਾ ਰਹੀ ਕਰੇਟਾ ਕਾਰ ਨਾਲ ਟਰੱਕ ਦੀ ਟੱਕਰ ਹੋ ਗਈ। ਜਿਸ ਕਾਰਨ ਚਾਰੋਂ ਗੱਡੀ ਹਾ ਦ ਸਾ ਗ੍ਰ ਸ ਤ ਹੋ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਸਥਾਂਨ ਤੇ ਪਹਿਲਾਂ ਵੀ ਬਹੁਤ ਹਾਦਸੇ ਵਾਪਰ ਚੁੱਕੇ ਹਨ।

ਇਸ ਕਰਕੇ ਇਸ ਚੌਕ ਵਿੱਚ ਬੱਤੀਆਂ ਜਾਂ ਗੋਲ ਚੱਕਰ ਬਣਨਾ ਚਾਹੀਦਾ ਹੈ ਤਾਂ ਜੋ ਇੱਥੇ ਹਾਦਸੇ ਨਾ ਹੋ ਸਕਣ। ਮੌਕੇ ਤੇ ਪਹੁੰਚੇ ਸਿਟੀ ਥਾਣਾ ਏ.ਐੱਸ.ਆਈ ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਗੱਡੀਆਂ ਦੇ ਅਚਾਨਕ ਮੋੜ ਕੱਟਣ ਕਾਰਨ ਵਾਪਰਿਆ। ਜਿਸ ਦੀ ਉਨ੍ਹਾਂ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ 2 ਕਾਰਾਂ, ਇਕ ਬੱਸ ਅਤੇ ਟਰੱਕ ਹਾ ਦ ਸਾ ਗ੍ਰ ਸ ਤ ਹੋਏ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *