ਦੀਵਾਲੀ ਤੋਂ ਪਹਿਲਾ ਨਿੱਕੇ ਨਿੱਕੇ ਬੱਚਿਆਂ ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਮਾਂ ਤੇ ਹੁਣ ਪਿਓ ਦੀ ਮੋਤ

ਇਨਸਾਨ ਨਾਲ ਅਗਲੇ ਪਲ ਕੀ ਹੋ ਜਾਣਾ ਹੈ। ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਉਕਿ ਹਰ ਇਨਸਾਨ ਆਪਣੇ ਆਉਣ ਵਾਲੇ ਸਮੇਂ ਤੋਂ ਅਨਜਾਣ ਹੁੰਦਾ ਹੈ। ਉਸ ਨਾਲ ਚੰਗਾ ਮਾੜਾ ਜੋ ਵੀ ਹੋਣਾ ਹੈ। ਉਹ ਸਿਰਫ ਰੱਬ ਨੂੰ ਹੀ ਪਤਾ ਹੁੰਦਾ ਹੈ। ਇਸ ਤਰਾਂ ਹੀ ਇਨਸਾਨ ਨਾਲ ਕਦੇ ਕਦੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜੋ ਉਸ ਨੂੰ ਬਿਲਕੁਲ ਹੀ ਤੋੜ ਕੇ ਰੱਖ ਦਿੰਦੇ ਹਨ ਅਤੇ ਇਨਸਾਨ ਨੂੰ ਅਜਿਹਾ ਘਾਟਾ ਪਾ ਦਿੰਦੇ ਹਨ। ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਦਸਿਆਂ ਨੂੰ ਭੁਲਾਉਣਾ ਇਨਸਾਨ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ।

ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਹੈ। ਜਿੱਥੇ ਕਿ ਛੋਟੇ ਛੋਟੇ ਬੱਚਿਆਂ ਨਾਲ ਅਜਿਹਾ ਹੀ ਇਕ ਹਾਦਸਾ ਵਾਪਰਿਆ। ਜਿਸ ਨੇ ਹਰ ਇੱਕ ਦੇ ਮਨ ਨੂੰ ਝੰ ਜੋ ੜ ਕੇ ਰੱਖ ਦਿੱਤਾ। ਕਿਉੰਕਿ ਪਹਿਲਾਂ ਬੱਚਿਆਂ ਦੀ ਮਾਂ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੋਤ ਹੋ ਗਈ। ਮਾਂ ਦੀ ਮੋਤ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਅਟੈਕ ਹੋਣ ਕਾਰਨ ਉਸ ਦੀ ਵੀ ਜਾਨ ਚਲੀ ਗਈ। ਇਹ ਛੋਟੇ ਬੱਚਿਆਂ ਨੂੰ ਅਜਿਹਾ ਘਾਟਾ ਪੈ ਗਿਆ। ਜਿਸ ਨੂੰ ਕਦੇ ਪੂਰਾ ਵੀ ਨਹੀਂ ਕੀਤਾ ਜਾ ਸਕਦਾ ਹੈ।

ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਉਨ੍ਹਾਂ ਦੇ ਛੋਟੇ ਭਰਾ ਵਰਗਾ ਸੀ। ਜਿਸ ਦੀ ਪਤਨੀ ਦੀ 2 ਮਹੀਨੇ ਪਹਿਲਾਂ ਕਰੰਟ ਲੱਗਣ ਕਾਰਨ ਮੋਤ ਹੋ ਗਈ ਸੀ ਹੁਣ ਉਸ ਦੀ ਵੀ ਅਟੈਕ ਹੋਣ ਕਾਰਨ ਮੋਤ ਹੋ ਗਈ। ਦੋਨੋਂ ਪਤੀ-ਪਤਨੀ ਦੀ ਮੋਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਦਿਹਾੜੀ ਢਾਈ 300 ਹੋਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ।

ਇਸ ਕਾਰਨ ਉਹ ਇਨ੍ਹਾਂ ਪੀੜਤ ਬੱਚਿਆਂ ਦੀ ਪਾਲਣਾ ਕਿਵੇਂ ਕਰਨਗੇ। ਉਨ੍ਹਾਂ ਨੇ ਸਰਕਾਰ ਅਤੇ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸਹਿਯੋਗ ਸਦਕਾ ਇਨ੍ਹਾਂ ਬੱਚਿਆ ਦੀ ਪਾਲਣਾ ਪੋਸ਼ਣਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ। ਇੱਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਮਹੀਨੇ ਪਹਿਲਾ 24 ਤਰੀਕ ਨੂੰ ਇਨ੍ਹਾਂ ਬੱਚਿਆਂ ਦੀ ਮਾਂ ਪੱਖਾ ਲਾਉਣ ਲੱਗੀ ਨੂੰ ਕਰੰਟ ਲੱਗ ਗਿਆ ਸੀ ਅਤੇ ਪੱਖਾ ਉਸ ਦੇ ਉੱਪਰ ਡਿਗਣ ਕਾਰਨ ਉਸ ਦੀਆਂ ਉਂਗਲਾਂ ਵੱਢੀਆਂ ਗਈਆਂ ਸਨ।

ਜਦੋਂ ਪਿੰਡ ਵਾਸੀਆਂ ਵੱਲੋਂ ਉਸ ਨੂੰ ਦੇਖਿਆ ਗਿਆ ਤਾਂ ਉਸ ਦੀ ਮੋਤ ਹੋ ਚੁੱਕੀ ਸੀ। 5 ਤਰੀਕ ਨੂੰ ਇਨ੍ਹਾਂ ਬੱਚਿਆਂ ਦੇ ਪਿਤਾ ਦੀ ਮੋਤ ਹੋ ਗਈ। ਜਿਸ ਨੇ ਆਪਣੇ ਬੱਚਿਆਂ ਨੂੰ ਰੋਟੀ ਬਣਾਉਣ ਲਈ ਆਟਾ ਗੁੰਨ੍ਹ ਕੇ ਰੱਖਿਆ ਹੋਇਆ ਸੀ ਪਰ ਉਸ ਨੂੰ ਅਚਾਨਕ ਕਾਲਜੇ ਵਿੱਚ ਦਰਦ ਹੋਇਆ। ਜਦੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਥੇ ਉਸ ਦੀ ਜਾਨ ਚਲੀ ਗਈ। ਮ੍ਰਿਤਕ ਦੀ ਸੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਕਰੰਟ ਲੱਗਣ ਕਾਰਨ 8 ਵੇ ਮਹੀਨੇ ਦੀ 24 ਤਰੀਕ ਨੂੰ ਮੋਤ ਹੋ ਗਈ ਸੀ।

ਜਿਸ ਤੋਂ ਬਾਅਦ ਬੱਚਿਆਂ ਦੀ ਪਾਲਣਾ ਪੋਸ਼ਣਾ ਉਨ੍ਹਾਂ ਦੇ ਪਿਤਾ ਵੱਲੋਂ ਕੀਤੀ ਜਾਂਦਾ ਸੀ ਪਰ 10 ਵੇਂ ਮਹੀਨੇ ਦੀ 5 ਤਰੀਕ ਨੂੰ ਬੱਚਿਆਂ ਦੇ ਪਿਤਾ ਦੀ ਵੀ ਅਟੈਕ ਕਾਰਨ ਜਾਨ ਚਲੀ ਗਈ। ਇਸ ਕਾਰਨ ਹੁਣ ਇਨਾ ਬੱਚਿਆਂ ਦਾ ਕੋਈ ਵੀ ਸਹਾਰਾ ਨਹੀਂ। ਉਨ੍ਹਾਂ ਵੱਲੋਂ ਲੋਕਾਂ ਨੂੰ ਮੱਦਦ ਲਈ ਗੁਹਾਰ ਲਗਾਈ ਜਾ ਰਹੀ ਹੈ। ਤਾਂ ਜੋ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਪਾਲਣਾ ਹੋ ਸਕੇ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *