ਪੰਜਾਬੀ ਕੁੜੀ ਨੇ ਇਟਲੀ ਚ ਗੱਡ ਦਿੱਤੇ ਝੰਡੇ, ਰਾਸ਼ਟਰਪਤੀ ਨੇ ਖੁਸ਼ ਹੋ ਕੇ ਕੀਤਾ ਸਨਮਾਨ

ਪੰਜਾਬੀਆਂ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੋਇਆ ਹੈ। ਅੱਜ ਫਿਰ ਪੰਜਾਬੀਆਂ ਦਾ ਕੱਦ ਉਸ ਸਮੇਂ ਉੱਚਾ ਹੋ ਗਿਆ, ਜਦੋਂ ਇਟਲੀ ਦੇ ਰਾਸ਼ਟਰਪਤੀ ਨੇ ਕਪੂਰਥਲਾ ਦੇ ਪਿੰਡ ਸੁਨੜਵਾਲ ਦੀ ਜੰਮਪਲ ਗੁਰਜੀਤ ਕੌਰ ਨੂੰ ਪੜਾਈ ਵਿੱਚ ਅੱਵਲ ਆਉਣ ਲਈ ਸਨਮਾਨਿਤ ਕੀਤਾ। ਅਜਿਹਾ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਭਾਰਤੀ ਵੱਲੋਂ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਨ ਤੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਹੋਵੇ।

ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਸਕੂਲ ਵਿੱਚ ਇੱਕ ਦੇਸ਼ ਪੱਧਰੀ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿੱਚ ਇਟਲੀ ਦੇ ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਪੂਰੇ ਦੇਸ਼ ਵਿੱਚ ਪੜਾਈ ਵਿੱਚ ਅੱਵਲ ਆਉਣ ਵਾਲੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਜਿੰਨਾ ਵਿੱਚ ਪੰਜਾਬ ਦੀ ਗੁਰਜੀਤ ਕੌਰ ਵੀ ਸ਼ਾਮਿਲ ਸੀ, ਜਿਸ ਨੂੰ ਪੜਾਈ ਵਿੱਚ ਅਵੱਲ ਆਉਣ ਲਈ ਸਨਮਾਨਿਤ ਕੀਤਾ ਗਿਆ ਹੈ। ਜਿਸ ਕਾਰਨ ਪਰਿਵਾਰ ਦੇ ਨਾਲ ਨਾਲ ਪੂਰੇ ਸੁਨੜਵਾਲ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।

ਦੱਸ ਦੇਈਏ ਕਿ ਗੁਰਜੀਤ ਦੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੱਖਣੀ ਇਟਲੀ ਦੇ ਪੂਲੀਆ ਜ਼ਿਲ੍ਹੇ ਵਿੱਚ ਖੇਤੀਬਾੜੀ ਕਰਦੇ ਹਨ। ਗੁਰਜੀਤ ਦੇ ਦਾਦਾ ਸੰਤੋਖ ਸਿੰਘ ਅਤੇ ਦਾਦੀ ਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜਦੋਂ ਪੋਤੀਆਂ ਨੇ ਜਨਮ ਲਿਆ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਫਿ-ਕ-ਰ ਸੀ ਕਿ ਉਨ੍ਹਾਂ ਦੇ ਘਰ ਕੋਈ ਪੋਤਾ ਨਹੀਂ ਹੈ ਪਰ ਉਨ੍ਹਾਂ ਦੀ ਪੋਤੀ ਨੇ ਉਹ ਕਰ ਵਿਖਾਇਆ, ਜਿਸ ਬਾਰੇ ਉਹਨਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।

ਉਨ੍ਹਾਂ ਨੂੰ ਇਸ ਗੱਲ ਤੇ ਬਹੁਤ ਹੀ ਮਾਣ ਹੈ ਕਿ ਉਨ੍ਹਾਂ ਦੀ ਪੋਤੀ ਨੇ ਪੂਰੇ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ। ਗੁਰਜੀਤ ਪਿਛਲੇ 13 ਸਾਲਾਂ ਤੋਂ ਆਪਣੀ ਹਰ ਜਮਾਤ ਵਿੱਚ ਸਭ ਤੋਂ ਵੱਧ ਅੰਕਾਂ ਨਾਲ ਪਾਸ ਹੁੰਦੀ ਆ ਰਹੀ ਹੈ। ਹੁਣ ਉਸ ਨੇ ਆਪਣੀ ਸਕੂਲ ਦੀ ਮੁੱਢਲੀ ਪੜਾਈ ਸਮਾਪਿਤ ਕਰਕੇ ਰੋਮ ਸ਼ਹਿਰ ਵਿਚ ਸਥਿਤ ਕਤੋਲੀਕੋ ਵਿੱਚ ਮੈਡੀਕਲ ਦੀ ਪੜਾਈ ਸ਼ੁਰੂ ਕੀਤੀ ਹੈ। ਗੁਰਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੀਤੀਆਂ 2 ਜਮਾਤਾਂ ਉਸ ਨੂੰ ਇਟਲੀ ਵਿਚ ਬਹੁਤ ਹੀ ਲਾਭਦਾਇਕ ਸਾਬਿਤ ਹੋਈਆ।

ਪਹਿਲਾਂ ਪਹਿਲਾਂ ਉਸ ਨੂੰ ਇਟਲੀ ਵਿਚ ਇਟੈਲੀਅਨ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁ-ਸ਼-ਕਿ-ਲਾ ਦਾ ਸਾਹਮਣਾ ਕਰਨਾ ਪਿਆ ਪਰ ਸਮੇਂ ਦੇ ਨਾਲ-ਨਾਲ ਉਸ ਦੀ ਪਕੜ ਮਜ਼ਬੂਤ ਹੋ ਗਈ। ਗੁਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਂ-ਸ-ਰ ਦੀ ਡਾਕਟਰ ਬਣ ਕੇ ਪੰਜਾਬ ਵਿੱਚ ਪਰਤੇਗੀ ਤੇ ਲੋਕਾਂ ਦੀ ਸੇਵਾ ਕਰੇਗੀ।

Leave a Reply

Your email address will not be published. Required fields are marked *