ਮਸ਼ਹੂਰ ਪੰਜਾਬੀ ਮਾਡਲ ਦੀ ਸੜਕ ਹਾਦਸੇ ਚ ਮੋਤ, 2 ਹਫਤੇ ਪਹਿਲਾ ਹੀ ਆਇਆ ਸੀ ਹਿੱਟ ਪੰਜਾਬੀ ਗੀਤ

ਆਸਟ੍ਰੇਲੀਆ ਵਿੱਚ ਇਕ ਭਾਰਤੀ ਆਸਟ੍ਰੇਲੀਅਨ ਮਾਡਲ ਰੀਮਾ ਮੋਂਗਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰੀਮਾ ਮੋਂਗਾ ਦੀ ਗੱਡੀ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ ਕਾਰਨ ਵਾਪਰੀ ਹੈ। ਇਹ ਘਟਨਾ 1 ਨਵੰਬਰ ਨੂੰ ਰਾਤ ਸਮੇਂ ਵਾਪਰੀ ਹੈ। ਆਸਟ੍ਰੇਲੀਆ ਵਿੱਚ ਪਰਥ ਦੇ ਕੁਈਨ ਪਾਰਕ ਇਲਾਕੇ ਵਿੱਚ ਰੀਮਾ ਦੀ ਗੱਡੀ ਅਤੇ ਟ੍ਰੇਨ ਦੀ ਟੱਕਰ ਹੋਈ ਹੈ। ਰੀਮਾ ਮੋਂਗਾ ਪੰਜਾਬ ਦੇ ਸ਼ਹਿਰ ਜਲੰਧਰ ਨਾਲ ਸਬੰਧ ਰੱਖਦੀ ਸੀ। ਰੀਮਾ ਮਾਰਕੀਟਿੰਗ ਵਜੋਂ ਕੰਮ ਕਰਦੀ ਸੀ ਅਤੇ ਉਸ ਨੇ ਹੁਣ ਤੱਕ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ।

ਰੀਮਾ ਦੇ ਦੇ-ਹਾਂ-ਤ ਤੋਂ ਬਾਅਦ ਉਸ ਦੇ ਪਰਿਵਾਰ ਚ ਸੋਗ ਦੀ ਲਹਿਰ ਹੈ। ਪਿਛਲੇ ਮਹੀਨੇ ਦੀ 13 ਤਰੀਕ ਨੂੰ ਗਾਇਕ ਹਰਸਿਮਰਨ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ ਅਤੇ ਰੀਮਾ ਨੇ ਇਸ ਗਾਣੇ ਵਿੱਚ ਕੰਮ ਵੀ ਕੀਤਾ ਸੀ। ਰੀਮਾ ਦੀ ਜਾਨ ਜਾਣ ਦੇ ਮਾਮਲੇ ਨੂੰ ਕਈ ਲੋਕ ਤਾਂ ਹਾਦਸਾ ਦੱਸ ਰਹੇ ਹਨ ਅਤੇ ਕਈ ਉਸ ਦੁਆਰਾ ਜਾਣ ਬੁੱਝ ਕੇ ਚੁੱਕਿਆ ਗਿਆ ਕਦਮ ਦੱਸ ਰਹੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਰੀਮਾ ਨੇ ਖ਼ੁਦ ਰੇਲਵੇ ਟਰੈਕ ਤੇ ਆਪਣੀ ਗੱਡੀ ਲਿਆ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਸ ਮੰਦਭਾਗੀ ਘਟਨਾ ਬਾਰੇ ਸਭ ਤੋਂ ਪਹਿਲਾਂ ਰੀਮਾ ਦੀ ਸਹੇਲੀ ਜੈਸਮੀਨ ਨੇ ਹੀ ਜਾਣਕਾਰੀ ਦਿੱਤੀ ਹੈ। ਗਾਇਕ ਹਰਸਿਮਰਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਸ ਮੰਦਭਾਗੀ ਖਬਰ ਕਾਰਨ ਰੀਮਾ ਦੇ ਪ੍ਰਸੰਸਕਾਂ ਨੂੰ ਵੱਡਾ ਧੱਕਾ ਲੱਗਾ ਹੈ। ਉਸ ਦੇ ਇ ਸ ਟਾ ਗ੍ਰਾ ਮ ਸੋਸ਼ਲ ਮੀਡੀਆ ਅਕਾਉਂਟ ਤੇ 51 ਹਜ਼ਾਰ ਤੋਂ ਵੀ ਜ਼ਿਆਦਾ ਪ੍ਰਸੰਸਕ ਦੱਸੇ ਜਾਂਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹ ਗਿਣਤੀ 141ਹਜ਼ਾਰ ਸੀ ਪਰ ਕਿਸੇ ਕਾਰਨ ਇਹ ਖਾਤਾ ਡਿਲੀਟ ਕਰ ਦਿੱਤਾ ਗਿਆ ਸੀ।

ਰੀਮਾ ਬਾਰੇ ਲਿਖਿਆ ਜਾ ਰਿਹਾ ਹੈ, ਰੀਮਾ ਮੋਂਗਾ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਨੂੰ ਸਦਾ ਯਾਦ ਰੱਖਿਆ ਜਾਵੇਗਾ। ਭਾਵੇਂ ਤੁਸੀਂ ਸਾਡੀਆਂ ਨਜ਼ਰਾਂ ਤੋਂ ਦੂਰ ਹੋ ਗਏ ਹੋ ਪਰ ਦਿਲ ਤੋਂ ਦੂਰ ਨਹੀਂ ਹੋ ਸਕਦੇ। ਅਜੇ ਪਿਛਲੇ ਦਿਨੀਂ ਕੇਰਲਾ ਦੀ 24 ਸਾਲਾ ਅੰਸੀ ਕਬੀਰ ਅਤੇ ਉਸ ਦੀ ਸਹੇਲੀ ਦੀ ਇਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ। ਇਹ ਹਾਦਸਾ ਇਕ ਬਾਈਕ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਸੀ।

Leave a Reply

Your email address will not be published. Required fields are marked *