ਹੁਣੇ ਹੁਣੇ ਮੋਦੀ ਸਰਕਾਰ ਨੇ ਦਿੱਤਾ ਵੱਡਾ ਦੀਵਾਲੀ ਗਿਫਟ, ਇੰਨੇ ਸਸਤੇ ਕੀਤੇ ਪੈਟਰੋਲ ਤੇ ਡੀਜਲ

ਤਿਉਹਾਰਾਂ ਦੇ ਮੌਕੇ ਤਿਉਹਾਰਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਆਦਾ ਚਰਚਾ ਮਹਿੰਗਾਈ ਦੀ ਹੈ। ਹੋਵੇ ਵੀ ਕਿਉਂ ਨਾ, ਤੇਲ, ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਇਨ੍ਹਾਂ ਦੀਆਂ ਕੀਮਤਾਂ ਵਿਚ ਇੰਨਾ ਜਿਆਦਾ ਵਾਧਾ ਹੋ ਜਾਵੇਗਾ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਮਹਿੰਗਾਈ ਦੇ ਦੌਰ ਵਿਚ ਗ਼ਰੀਬ ਵਿਅਕਤੀ ਲਈ ਤਾਂ ਆਪਣੀ ਰੋਜ਼ੀ ਰੋਟੀ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਸ ਵਿਅਕਤੀ ਦੀ ਰੋਜ਼ੀ ਰੋਟੀ ਮੁਸ਼ਕਿਲ ਹੋਈ ਪਈ ਹੋਵੇ।

ਉਹ ਤਾਂ ਤਿਉਹਾਰਾਂ ਬਾਰੇ ਸੋਚ ਵੀ ਨਹੀਂ ਸਕਦਾ ਪਰ ਹੁਣ ਮਹਿੰਗਾਈ ਦੇ ਵਧ ਰਹੇ ਵਿਰੋਧ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਪੰਜਾਬ ਵਿਚ ਚੰਨੀ ਸਰਕਾਰ ਨੇ ਬਿਜਲੀ ਦੀਆਂ ਕੀਮਤਾਂ ਵਿਚ 3 ਰੁਪਏ ਦੀ ਕਟੌਤੀ ਕਰਕੇ ਪੰਜਾਬ ਦੀ ਜਨਤਾ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ। ਉਸੇ ਤਰ੍ਹਾਂ ਹੀ ਹੁਣ ਇਹ ਖ਼ਬਰ ਕੇਂਦਰ ਸਰਕਾਰ ਨਾਲ ਜੁੜੀ ਹੋਈ ਹੈ। ਹੁਣੇ ਹੁਣੇ ਖ਼ਬਰ ਆਈ ਹੈ ਕਿ ਮੋਦੀ ਸਰਕਾਰ ਦੁਆਰਾ ਦੇਸ਼ ਵਾਸੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ।

ਭਾਰਤ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ। ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 5 ਰੁਪਏ ਅਤੇ 10 ਰੁਪਏ ਤੱਕ ਘੱਟ ਕਰ ਦਿੱਤੀ ਗਈ ਹੈ। ਪੈਟਰੋਲ ਉੱਤੇ ਹੁਣ ਐਕਸਾਈਜ਼ ਡਿਊਟੀ 32.90 ਸੀ। ਜੋ ਘਟ ਕੇ 27.90 ਹੋ ਗਈ ਹੈ। ਜਦਕਿ ਡੀਜ਼ਲ ਤੇ ਐਕਸਾਈਜ਼ ਡਿਊਟੀ 31.80 ਤੋਂ ਘਟਾ ਕੇ 21.80 ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਇਹ ਕਟੌਤੀ ਅੱਜ ਰਾਤ ਨੂੰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ।

ਹੁਣ ਇਸ ਕਟੌਤੀ ਦਾ ਆਮ ਜਨਤਾ ਨੂੰ ਕਿੰਨਾ ਫਾਇਦਾ ਹੁੰਦਾ ਹੈ ਅਤੇ ਪੈਟਰੋਲ ਜਾਂ ਡੀਜ਼ਲ ਇਸ ਰੇਟ ਤੇ ਕਿੰਨਾ ਸਸਤਾ ਮਿਲਦਾ ਹੈ ਇਹ ਤਾਂ ਆਉਣ ਵਾਲੇ ਕੱਲ੍ਹ ਨੂੰ ਹੀ ਪਤਾ ਲੱਗੇਗਾ ਪਰ ਜਿੰਨੀ ਮਹਿੰਗਾਈ ਵਧੀ ਹੈ, ਉਸ ਹਿਸਾਬ ਨਾਲ ਇਹ ਰਾਹਤ ਗਰੀਬ ਲੋਕਾਂ ਲਈ ਕਾਫੀ ਮਦਦਗਾਰ ਸਾਬਿਤ ਹੋਵੇਗੀ। ਇਸ ਕਟੌਤੀ ਨੂੰ ਸਰਕਾਰ ਵੱਲੋ ਦਿੱਤਾ ਗਿਆ ਦੀਵਾਲੀ ਦਾ ਤੋਹਫ਼ਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *