19 ਦਿਨ ਤੋਂ ਲਾਪਤਾ ਬੱਚੀ ਮਿਲੀ ਸਹੀ ਸਲਾਮਤ, ਮਾਪਿਆਂ ਕੀਤਾ ਸੀ 10 ਲੱਖ ਡਾਲਰ ਦੇਣ ਦਾ ਐਲਾਨ

ਵੈਸਟਰਨ ਆਸਟਰੇਲੀਆ ਵਿੱਚ 19 ਦਿਨ ਪਹਿਲਾਂ ਇੱਕ 4 ਸਾਲਾ ਕਲਿਓ ਸਮਿੱਥ ਨਾਮਕ ਬੱਚੀ ਲਾਪਤਾ ਹੋ ਗਈ ਸੀ। ਬੱਚੇ ਲਈ ਚਿੰ ਤ ਤ ਮਾਪਿਆਂ ਵੱਲੋਂ ਉਨ੍ਹਾਂ ਦੀ ਬੱਚੀ ਦੀ ਸੂਹ ਦੇਣ ਵਾਲੇ ਨੂੰ ਇਨਾਮ ਵਜੋਂ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ। ਪੁਲਿਸ ਪ੍ਰਸ਼ਾਸ਼ਨ ਵੀ ਬੱਚੀ ਨੂੰ ਲੱਭਣ ਵਿੱਚ ਜੁਟੀ ਹੋਈ ਸੀ। ਦੱਸ ਦੇਈਏ ਲਾਪਤਾ ਹੋਈ 4 ਸਾਲਾ ਬੱਚੀ ਕਲਿਓ ਸਮਿੱਥ ਸਹੀ ਸਲਾਮਤ ਮਿਲ ਗਈ ਹੈ। ਇਸ ਦੇ ਸੰਬੰਧ ਵਿੱਚ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਹੈ

ਕਿ ਕਲਿਓ ਲਾਪਤਾ ਹੋਣ ਵਾਲੀ ਥਾਂ ਤੋਂ 48 ਕਿਲੋਮੀਟਰ ਦੂਰੀ ਤੇ ਸਥਿਤ ਇਕ ਮਕਾਨ ਵਿੱਚੋਂ ਮਿਲੀ। ਪੁਲੀਸ ਵੱਲੋਂ ਉਸ ਸ਼ਖ਼ਸ ਨੂੰ ਹਿਰਾਸਤ ਵਿਚ ਲੈ ਕੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਕਲਿਓ ਸਮਿਥ ਦੀ ਮਾਂ ਅਲੀ ਸਮਿੱਥ ਨੇ ਸ਼ੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਫਿਰ ਤੋਂ ਇਕੱਠਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਕਲਿਓ ਦੇ ਮਾਪੇ ਕੈਂਪਿੰਗ ਕਰਨ ਲਈ ਬਲੋ ਹੋਲ ਇਲਾਕੇ ਵਿੱਚ ਗਏ ਹੋਏ ਸਨ।

ਇਸ ਦੌਰਾਨ ਹੀ 16 ਅਕਤੂਬਰ ਨੂੰ ਕਲਿਓ ਅਚਾਨਕ ਤੰਬੂ ਵਿੱਚੋਂ ਲਾਪਤਾ ਹੋ ਗਈ। ਜਾਣਕਾਰੀ ਅਨੁਸਾਰ ਮਾਂ ਅਲੀ ਸਮਿੱਥ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਨੇ ਤੜਕੇ ਹੀ ਉਨ੍ਹਾਂ ਤੋਂ ਪੀਣ ਲਈ ਪਾਣੀ ਮੰਗਿਆ ਸੀ। ਪਾਣੀ ਪੀਣ ਮਗਰੋਂ ਉਹ ਸੌਂ ਗਈ ਸੀ। ਜਦੋਂ ਉਨ੍ਹਾਂ ਨੇ ਸਵੇਰੇ ਦੇਖਿਆ ਤਾਂ ਸਵੇਰ ਦੇ 6 ਵਜੇ ਕਲਿਓ ਉਥੇ ਨਹੀਂ ਸੀ ਅਤੇ ਉਸ ਦਾ ਸਲੀਪਿੰਗ ਬੈਗ ਵੀ ਗੁੰਮ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਲਿਓ ਦੇ ਅਗਵਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਕਲਿਓ ਦੀ ਭਾਲ ਸ਼ੁਰੂ ਕਰ ਦਿੱਤੀ। ਪਹਿਲੇ 2 ਹਫਤੇ ਤਾਂ ਪੁਲਿਸ ਪ੍ਰਸ਼ਾਸਨ ਦੇ ਹੱਥ ਕੁਝ ਵੀ ਨਾ ਲੱਗਾ

ਪਰ ਅੰਤ ਸਮੇਂ ਉਨ੍ਹਾਂ ਦੇ ਹੱਥ ਸਫਲਤਾ ਜਰੂਰ ਲੱਗੀ। ਜਦੋਂ ਉਨ੍ਹਾਂ ਨੇ ਲਾਪਤਾ ਹੋਈ 4 ਸਾਲਾ ਬੱਚੀ ਨੂੰ ਸਹੀ ਸਲਾਮਤ ਲੱਭ ਲਿਆ। ਮਾਹਿਰਾਂ  ਕਹਿਣਾ ਹੈ ਕਿ ਕਿਸੇ ਅਣਜਾਨ ਸ਼ਖਸ ਵੱਲੋਂ ਅਗਵਾ ਕੀਤੀ ਬੱਚੀ ਦਾ ਸਹੀ ਸਲਾਮਤ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਇਸ ਸੰਬੰਧ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਲਿਓ ਸਮਿਥ ਦੇ ਮਿਲਣ ਦੀ ਖ਼ਬਰ ਨੂੰ ਸ਼ਾਨਦਾਰ ਕਰਾਰ ਦਿੱਤਾ।

Leave a Reply

Your email address will not be published. Required fields are marked *