ਮਾਪਿਆਂ ਦੀ ਮਰਜੀ ਤੋਂ ਬਿਨਾਂ ਵਿਆਹ ਕਰਵਾਉਣ ਆਈ ਸੀ ਥਾਣੇ, ਦੇਖੋ ਫੇਰ ਥਾਣੇਦਾਰ ਨੇ ਕੀ ਕੀਤਾ

ਜਦੋਂ ਕਿਸੇ ਦੇ ਰਿਸ਼ਤੇ ਦੀ ਗੱਲ ਹੁੰਦੀ ਹੈ ਤਾਂ ਅਸੀਂ ਆਮ ਹੀ ਸੁਣਦੇ ਹਾਂ ਕਿ ਜਿੱਥੇ ਸੰਜੋਗ ਹੋਣਗੇ ਉੱਥੇ ਹੋ ਜਾਵੇਗਾ। ਇਨ੍ਹਾਂ ਸੰਯੋਗਾਂ ਦੀ ਗੱਲ ਮੋਤੀਹਾਰੀ ਦੀ ਪੂਜਾ ਨਾਮ ਦੀ ਲੜਕੀ ਤੇ ਪੂਰੀ ਢੁੱਕਦੀ ਹੈ। ਮੁਜ਼ੱਫ਼ਰਪੁਰ ਦੇ ਔਰਾਈ ਪੁਲੀਸ ਸਟੇਸ਼ਨ ਦੇ ਰਹਿਣ ਵਾਲੇ ਰਵੀ ਕੁਮਾਰ ਨਾਮ ਦੇ ਲੜਕੇ ਨੇ ਗਲਤੀ ਨਾਲ ਮੋਤੀਹਾਰੀ ਦੀ ਪੂਜਾ ਨਾਮ ਦੀ ਲੜਕੀ ਨੂੰ ਫੋਨ ਮਿਲਾ ਲਿਆ। ਦੋਵਾਂ ਵਿਚਕਾਰ ਗੱਲ ਬਾਤ ਹੋਣ ਤੋਂ ਬਾਅਦ ਪਤਾ ਲੱਗਾ ਕਿ ਫੋਨ ਗਲਤੀ ਨਾਲ ਮਿਲ ਗਿਆ ਹੈ।

ਜਿਸ ਕਰ ਕੇ ਗੱਲ ਬਾਤ ਖ਼ਤਮ ਹੋ ਗਈ। ਕੁਝ ਦਿਨਾਂ ਬਾਅਦ ਰਵੀ ਨੇ ਦੁਬਾਰਾ ਫੇਰ ਪੂਜਾ ਦੇ ਮੋਬਾਈਲ ਨੰਬਰ ਤੇ ਮਿਸ ਕਾਲ ਕਰ ਦਿੱਤੀ। ਜਿਸ ਤੋਂ ਬਾਅਦ ਪੂਜਾ ਨੇ ਰਵੀ ਨੂੰ ਫੋਨ ਕੀਤਾ ਅਤੇ ਔਖੀ ਭਾਰੀ ਵੀ ਹੋਈ ਪਰ ਇਸ ਤੋਂ ਬਾਅਦ ਦੋਵਾਂ ਦੇ ਦਿਲਾਂ ਵਿੱਚ ਇਕ ਦੂਜੇ ਲਈ ਥਾਂ ਬਣ ਗਈ। ਦੋਵੇਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਨ ਲੱਗੇ। ਇਸ ਦੀ ਭਿਣਕ ਪੂਜਾ ਦੇ ਪਰਿਵਾਰ ਨੂੰ ਵੀ ਪੈ ਗਈ। ਜਿਸ ਕਰਕੇ ਉਨ੍ਹਾਂ ਨੇ ਪੂਜਾ ਤੋਂ ਮੋਬਾਈਲ ਖੋਹ ਲਿਆ ਪਰ ਪੂਜਾ ਨੇ ਹਿੰਮਤ ਨਹੀਂ ਹਾਰੀ ਅਤੇ ਥਾਣੇ ਪਹੁੰਚ ਗਈ।

ਔਰਾਈ ਥਾਣੇ ਪਹੁੰਚ ਕੇ ਪੂਜਾ ਨੇ ਥਾਣੇਦਾਰ ਨੂੰ ਸਾਰੀ ਕਹਾਣੀ ਦੱਸ ਦਿੱਤੀ। ਜਿਸ ਕਰ ਕੇ ਥਾਣੇਦਾਰ ਨੇ ਪੂਜਾ ਅਤੇ ਰਵੀ ਦੇ ਪਰਿਵਾਰ ਨੂੰ ਬੁਲਾ ਲਿਆ। ਭਾਵੇਂ ਪਹਿਲਾਂ ਰਵੀ ਦੇ ਪਰਿਵਾਰ ਵਾਲੇ ਇਸ ਲਈ ਸਹਿਮਤ ਨਹੀਂ ਸਨ ਪਰ ਪੁਲੀਸ ਦੇ ਸਮਝਾਉਣ ਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਪੁਲੀਸ ਨੇ ਦੋਵੇਂ ਧਿਰਾਂ ਨੂੰ ਸਮਝਾਇਆ ਕਿ ਲੜਕਾ ਲੜਕੀ ਇਕ ਦੂਸਰੇ ਨੂੰ ਪਿਆਰ ਕਰਦੇ ਹਨ। ਜੇਕਰ ਮਾਤਾ ਪਿਤਾ ਨਾ ਸਹਿਮਤ ਹੋਏ ਤਾਂ ਬੱਚੇ ਕੋਈ ਗ਼ਲਤ ਕਦਮ ਵੀ ਚੁੱਕ ਸਕਦੇ ਹਨ।

ਜਿਸ ਕਰਕੇ ਪਰਿਵਾਰ ਵਾਲੇ ਵਿਆਹ ਕਰਨ ਲਈ ਸਹਿਮਤ ਹੋ ਗਏ। ਔਰਾਈ ਦੇ ਸ਼ਿਵ ਮੰਦਿਰ ਵਿੱਚ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ। ਪਰਿਵਾਰਾਂ ਦੇ ਗਿਣੇ ਚੁਣੇ ਬੰਦੇ ਅਤੇ ਪੁਲਿਸ ਵਾਲੇ ਹੀ ਵਿਆਹ ਵਿੱਚ ਸ਼ਾਮਲ ਸਨ। ਵਿਆਹ ਤੋਂ ਬਾਅਦ ਨਵ ਵਿਆਹੀ ਜੋੜੀ ਨੇ ਥਾਣੇਦਾਰ ਤੋਂ ਅਸ਼ੀਰਵਾਦ ਲਿਆ। ਇਸ ਤਰ੍ਹਾਂ ਪੁਲਿਸ ਦੇ ਸਹਿਯੋਗ ਸਦਕਾ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹ ਗਿਆ ਅਤੇ ਵਿਆਹ ਹੋ ਗਿਆ।

Leave a Reply

Your email address will not be published. Required fields are marked *