ਰਾਤ ਨੂੰ ਪੈਟਰੋਲ ਪੰਪ ਤੇ ਹੋ ਗਿਆ ਵੱਡਾ ਕਾਂਡ, ਪੰਪ ਵਾਲਿਆਂ ਦੇ ਸੁੱਕ ਸਾਹ ਘਟਨਾ ਕੈਮਰੇ ਚ ਕੈਦ

ਹਫ਼ਤੇ ਵਿਚ ਕੋਈ ਹੀ ਦਿਨ ਸੁੱਕਾ ਲੰਘਦਾ ਹੈ ਜਦੋਂ ਲੁੱਟ-ਖੋਹ ਨਾਲ ਸੰਬੰਧਿਤ ਕੋਈ ਖਬਰ ਦੇਖਣ ਨੂੰ ਨਾ ਮਿਲਣ। ਜਦ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿੰਨੇ ਹੀ  ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਹੈ। ਫਿਰ ਵੀ ਮਾੜੇ ਅਨਸਰ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਚੋਰਾਂ ਵੱਲੋਂ ਹਰ ਨਵੇਂ ਦਿਨ ਨਵੇਂ ਹੀ ਤਰੀਕੇ ਨਾਲ ਚੋਰੀਆਂ ਦੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲ਼ੇ ਕਿ ਭਾਣਾ ਵਾਪਰ ਜਾਵੇ। ਅਜਿਹਾ ਹੀ ਇਕ ਮਾਮਲਾ ਫਗਵਾੜਾ ਦੇ ਕਪੂਰ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਰਾਤ ਦੇ ਸਮੇ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਰੀ ਵਾਲਵਲ ਦੀ ਨੋਕ ਤੇ ਪੈਟਰੋਲ ਪੰਪ ਅਧਿਕਾਰੀ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਗਿਆ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਪੰਪ ਅਧਿਕਾਰੀ ਸੁਰਜੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 2 ਵਿਅਕਤੀ ਰਾਤ 10-30 ਵਜੇ ਬੈਠੇ ਹਿਸਾਬ ਕਿਤਾਬ ਕਰ ਰਹੇ ਸਨ।

ਇਸ ਦੌਰਾਨ ਇਹ 3 ਮੋਟਰਸਾਈਕਲ ਸਵਾਰ ਵਿਅਕਤੀ ਆਏ। ਉਨ੍ਹਾਂ ਵਿਅਕਤੀਆਂ ਨੇ ਰਿ ਵਾਲਵਰ ਅਤੇ ਦਾਤ ਦਿਖਾ ਕੇ ਪੈਸਿਆਂ  ਵਾਲਾ ਬੈਗ ਖੋਹ ਲਿਆ। ਸੁਰਜੀਤ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੌਜਵਾਨਾਂ ਵਿਚੋਂ ਇਕ ਨੇ ਰਿ ਵਾਲਵਰ ਅਤੇ ਦੂਜੇ ਨੇ ਦਾਤ ਦਿਖਾ ਉਨ੍ਹਾਂ ਨੂੰ ਪੈਸਿਆਂ ਵਾਲਾ ਬੈਗ ਦੇਣ ਲਈ ਕਿਹਾ ਅਤੇ ਬੈਗ ਨਾ ਦੇਣ ਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਸੁਰਜੀਤ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੌਜਵਾਨਾਂ ਦੇ ਮੂੰਹ ਬੰਨੇ ਹੋਏ ਸੀ।

ਜਿਸ ਕਰਕੇ ਉਨ੍ਹਾਂ ਦੀ ਪਹਿਚਾਣ ਨਹੀਂ ਹੋਈ। ਸ਼ਾਇਦ ਉਨ੍ਹਾਂ ਚੋਰਾਂ ਦੇ ਮੂੰਹ ਪੰਪ ਉੱਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਏ ਹੋਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਗ ਵਿਚ ਲੱਗਭੱਗ 30 ਹਜ਼ਾਰ ਰੁਪਏ ਅਤੇ ਇੱਕ ਕੰਪਨੀ ਦਾ ਮੁਬਾਇਲ ਵੀ ਸੀ। ਮਾਮਲੇ ਦੀ ਸਾਰੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ

ਕਿ ਕਪੂਰ ਪੈਟਰੋਲ ਪੰਪ ਤੇ 3 ਅ ਣ ਪ ਛਾ ਤੇ ਨੌਜਵਾਨਾਂ ਨੇ ਪੰਪ ਦੇ ਸੇਲਜ਼ਮੈਨ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਉੱਥੋਂ ਫ ਰਾ ਰ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰਜੀਤ ਲਾਲ ਦੇ ਦੱਸਣ ਮੁਤਾਬਿਕ 30 ਹਜ਼ਾਰ ਰੁਪਏ ਬੈਗ ਵਿੱਚ ਸਨ। ਪੁਲਿਸ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਸੀ.ਸੀ.ਟੀ.ਵੀ ਫੁਟੇਜ ਦੇਖੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਸਾਹਮਣੇ ਤੱਥ ਸਾਹਮਣੇ  ਆਉਣ ਗਏ ਉਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *