ਸਿੱਖ ਗਾਰਡ ਦੀ ਬਹਾਦਰੀ ਦੇਖ ਦੁਨੀਆਂ ਹੈਰਾਨ, ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਖੋ ਕਿਵੇਂ ਢੇਰ ਕੀਤਾ ਲੁਟੇਰਾ

ਜਿਥੇ ਗੱਲ ਸਿੱਖਾਂ ਦੀ ਹੁੰਦੀ ਹੈ, ਉਥੇ ਗੱਲ ਬਹਾਦਰੀ ਦੀ ਵੀ ਜਰੂਰ ਹੁੰਦੀ ਹੈ। ਸਿੱਖ ਕੌਮ ਸ਼ੁਰੂ ਤੋਂ ਹੀ ਆਪਣੇ ਫਰਜ ਪ੍ਰਤੀ ਬਹੁਤ ਦ੍ਰਿੜ ਰਹੀ ਹੈ। ਆਪਣੇ ਫਰਜ ਲਈ ਸਿੱਖ ਜਾਨ ਦੀ ਬਾਜੀ ਲਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਇਸ ਦੀ ਤਾਜਾ ਉਦਾਹਰਣ ਬੀਤੇ ਦਿਨੀ ਲੁਧਿਆਣਾ ਤੋਂ ਦੇਖਣ ਨੂੰ ਮਿਲੀ ਸੀ, ਜਿਥੇ ਦੇ ਸੁੰਦਰ ਨਗਰ ਇਲਾਕੇ ਵਿੱਚ ਮੁਥੂਟ ਫਾਇਨਾਂਸ ਗੋਲਡ ਲੋਨ ਸ਼ੋਅਰੂਮ ਵਿੱਚ 3 ਲੁਟੇਰਿਆਂ ਵੱਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਉੱਥੇ ਡਿਊਟੀ ਦੇ ਰਹੇ ਸਕਿਉਰਿਟੀ ਗਾਰਡ ਵੱਲੋਂ ਬੜੀ ਬਹਾਦਰੀ ਨਾਲ ਇਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਗਿਆ। ਗਾਰਡ ਨੇ ਆਪਣੀ ਬਹਾਦਰੀ ਸਦਕਾ ਲੁਟੇਰਿਆਂ ਦੀ ਯੋਜਨਾ ਨੂੰ ਨਾਕਾਮਯਾਬ ਵੀ ਕਰ ਦਿੱਤਾ ਸੀ। ਇਸ ਸਿੱਖ ਗੰ-ਨ-ਮੈ-ਨ ਵੱਲੋਂ ਕਿਸ ਤਰਾ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਉਸ ਦੀ ਇਕ ਸੀ ਸੀ ਟੀ ਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਇਸ ਗਾਰਡ ਵਲੋਂ ਲੁਟੇਰਿਆਂ ਨੂੰ ਲੁੱਟ ਖੋਹ ਕਰਨ ਤੋਂ ਰੋਕਿਆ ਜਾ ਰਿਹਾ ਸੀ।

ਜਦੋਂ ਸਿੱਖ ਗੰਨ ਮੈਨ ਉਨ੍ਹਾਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਦੋਨਾਂ ਪਾਸਿਆਂ ਤੋਂ ਗੋ-ਲੀ-ਆਂ ਵੀ ਚੱਲੀਆਂ ਪਰ ਆਪਣੀ ਸਮਝਦਾਰੀ ਅਤੇ ਫੁਰਤੀ ਨਾਲ ਇਸ ਸਿੱਖ ਗਾਰਡ ਨੇ ਆਪਣੀ ਜਾਨ ਬਚਾਈ। ਸੀ ਸੀ ਟੀ ਵੀ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਿੱਖ ਗਨ ਮੈਨ ਲੁਟੇਰਿਆਂ ਨੂੰ ਰੋਕਣ ਲਈ ਸ਼ੋਅਰੂਮ ਦਾ ਸ਼ਟਰ ਲਗਾ ਕੇ ਉਨ੍ਹਾਂ ਨੂੰ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਲੁਟੇਰੇ ਕਿਸੇ ਤਰੀਕੇ ਨਾਲ ਸ਼ਟਰ ਖੋਲ੍ਹ ਲੈਂਦੇ ਹਨ।

ਇਸ ਦੌਰਾਨ ਉਹ ਗਾਰਡ ਤੇ ਗੋ-ਲੀ ਵੀ ਚਲਾਉਦੇ ਦਿਖਾਈ ਦੇ ਰਹੇ ਹਨ ਪਰ ਗਾਰਡ ਦਾ ਬਚਾਅ ਹੋ ਜਾਂਦਾ ਹੈ। ਦੱਸ ਦੇਈਏ ਸੋਸ਼ਲ ਮੀਡੀਆ ਤੇ ਇਸ ਸਿੱਖ ਗਾਰਡ ਦੀ ਹਰ ਕੋਈ ਪ੍ਰਸ਼ੰਸ਼ਾ ਕਰ ਰਿਹਾ ਹੈ ਕਿ ਕਿਵੇਂ ਇਸ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੁਟੇਰਿਆਂ ਦਾ ਮੁ-ਕਾ-ਬ-ਲਾ ਕੀਤਾ ਗਿਆ ਅਤੇ ਇੱਕ ਵੱਡੀ ਲੁੱ-ਟ ਹੋਣ ਤੋਂ ਬਚਾਇਆ ਗਿਆ। ਤੁਸੀਂ ਇਸ ਬਹਾਦੁਰ ਸਿੱਖ ਗਾਰਡ ਬਾਰੇ ਕੀ ਕਹਿਣਾ ਚਾਹੋਗੇ, ਆਪਣੇ ਸੁਝਾਅ ਵੀ ਜ਼ਰੂਰ ਸਾਂਝੇ ਕਰਿਓ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *