100-100 ਰੁਪਏ ਲੈ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਭੱਜੀਆਂ ਔਰਤਾਂ, ਮੁੰਡਿਆਂ ਦਾ ਸੱਚ ਸਾਹਮਣੇ ਆਇਆ ਤਾਂ ਉੱਡ ਗਏ ਹੋਸ਼

ਮਾੜੇ ਅਨਸਰ ਕਦੇ ਵੀ ਸੁਧਰ ਨਹੀਂ ਸਕਦੇ, ਕਿਉਂਕਿ ਉਨ੍ਹਾਂ ਦਾ ਕੰਮ ਹੀ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਹੁੰਦਾ ਹੈ। ਅਜਿਹੇ ਲੋਕ ਚੋਰੀ ਕਰਨ ਦੇ ਨਿੱਤ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਕੁਝ ਲੋਕ ਚੋਰੀ ਕਰਨ ਲੱਗੇ ਆਪਣਾ ਪਰਾਇਆ ਵੀ ਨਹੀਂ ਦੇਖਦੇ। ਪਤਾ ਨਹੀਂ ਇਨ੍ਹਾਂ ਦਾ ਜ਼ਮੀਰ ਕਿਵੇਂ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨਾਂ ਨੇ ਪੈਸੇ ਕਮਾਉਣ ਦਾ ਨਵਾਂ ਹੀ ਤਰੀਕਾ ਲੱਭ ਲਿਆ ਹੈ।

ਜਾਣਕਾਰੀ ਅਨੁਸਾਰ ਇਨਾ ਨੌਜਵਾਨਾਂ ਨੇ ਮੋਦੀ ਦੀ ਸਕੀਮ ਦੱਸਕੇ ਇਕ ਕਾਰਡ ਬਣਾਉਣ ਲਈ ਔਰਤਾਂ ਕੋਲੋਂ 100-100 ਰੁਪਏ ਇਕੱਠੇ ਕਰ ਲਏ। ਲੋਕਾਂ ਨੂੰ ਜਦੋਂ ਇਸ ਗੱਲ ਤੇ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਇਸ ਮਾਮਲੇ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੇ ਨੌਜਵਾਨਾਂ ਤੇ ਪਰਚਾ ਦਰਜ ਕਰਵਾਉਣ ਦੀ ਵੀ ਗੱਲ ਕੀਤੀ। ਮੌਜੂਦਾ ਵਿਅਕਤੀ ਦਾ ਕਹਿਣਾ ਹੈ ਕਿ ਸਾਰੇ ਕੈਫੇ ਵਾਲਿਆਂ ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਬਿਨਾਂ ਮਨਜ਼ੂਰੀ ਤੋਂ ਕਿਸੇ ਵਲੋਂ ਵੀ ਅਜਿਹਾ ਪੈਸੇ ਲੈ ਕੇ ਫਾਰਮ ਭਰਨ ਦਾ ਕੰਮ ਨਾ ਕੀਤਾ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੁਨੀਆਂ ਨੂੰ ਠੱਗਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਕਾਰਡ ਬਣਾਉਣ ਆਏ ਨੌਜਵਾਨਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੂੰ ਕੋਈ ਵੀ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੈਫੇ ਵਾਲੇ ਮਨਦੀਪ ਨਾਲ ਵੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਦੇ ਹੀ ਕਾਰਡ ਬਣਾਉਣ ਲਈ ਕਿਹਾ ਸੀ। ਰਜਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਨੌਜਵਾਨ 100-100 ਰੁਪਏ ਲੈ ਕੇ ਮੋਦੀ ਦੇ ਕਾਰਡ ਬਣਾਉਣ ਆਏ ਸਨ। ਜਿਨ੍ਹਾਂ ਵੱਲੋਂ ਮੁਹੱਲੇ ਦੀਆਂ ਔਰਤਾਂ ਨੂੰ ਇਕੱਠਾ ਕਰ ਕੇ 100-100 ਰੁਪਏ ਇਕੱਠੇ ਕੀਤੇ ਜਾ ਰਹੇ ਸਨ।

ਇਨ੍ਹਾਂ ਨੌਜਵਾਨਾਂ ਕੋਲ ਕੋਈ ਵੀ ਮਨਜ਼ੂਰੀ ਪੱਤਰ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨ ਮੁਹੱਲੇ ਵਿੱਚ ਬਿਨਾ ਕਿਸੇ ਮਨਜੂਰੀ ਬੈਠ ਜਾਂਦੇ ਹਨ ਅਤੇ ਪੈਸੇ ਇਕੱਠੇ ਕਰ ਕੇ ਤੁਰ ਜਾਂਦੇ ਹਨ। ਇਸ ਕਰਕੇ ਅਜਿਹੇ ਲੋਕਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰਤਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਕਾਰਡ ਨਾ ਮਿਲਿਆ ਤਾਂ ਇਨ੍ਹਾਂ ਨੌਜਵਾਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਉਹ ਸਾਰਾ ਦਿਨ ਦਿਹਾੜੀ ਲਗਾ ਕੇ ਪਤਾ ਨਹੀਂ

ਕਿਸ ਤਰੀਕੇ ਨਾਲ ਪੈਸੇ ਕਮਾਉਂਦੇ ਹਨ। ਦੂਜੇ ਪਾਸੇ ਓਂਕਾਰ ਸਿੰਘ ਨਾਮਕ ਲੜਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ਼ਰਮ ਕਾਰਡ ਬਣਾਏ ਜਾ ਰਹੇ ਹਨ। ਉਹ ਸਿਰਫ ਆਪਣੇ ਘਰ ਦੇ ਕਾਰਡ ਬਣਾਉਣ ਆਏ ਸਨ ਪਰ ਉਨ੍ਹਾਂ ਦੇ ਗੁਆਂਢ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਸ ਕਾਰਡ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਗੁਆਂਢੀ ਆਪਣੇ ਆਪ ਉਨ੍ਹਾਂ ਕੋਲ ਕਾਰਡ ਬਣਾਉਣ ਲਈ ਆਏ ਸਨ। ਕਮੇਟੀ ਦਫਤਰ ਤੇ ਰਾਜੀਵ ਕੁਮਾਰ ਨੇ ਦੱਸਿਆ ਗਿਆ ਹੈ ਕਿ ਜੋ ਇਹ ਕਾਰਡ ਬਣਾਏ ਜਾ ਰਹੇ ਹਨ। ਇਹ ਸਕੀਮ ਤਾਂ ਅਜੇ ਕਮੇਟੀ ਵਿੱਚ ਵੀ ਸ਼ੁਰੂ ਨਹੀਂ ਹੋਈ।

 

ਜੇਕਰ ਅਜਿਹੀ ਕੋਈ ਵੀ ਸਕੀਮ ਆਵੇਗੀ ਤਾਂ ਪਹਿਲਾਂ ਉਨ੍ਹਾਂ ਕੋਲੋਂ ਹੀ ਸ਼ੁਰੂ ਹੋਵੇਗੀ। ਇਹ ਨਜਾਇਜ਼ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਵਾਰਡ ਦੇ ਨੁਮਾਇੰਦੇ ਹਨ। ਉਨ੍ਹਾਂ ਨੂੰ ਨੌਜਵਾਨਾਂ ਤੇ ਪਰਚਾ ਦਰਜ਼ ਕਰਵਾਉਣਾ ਚਾਹੀਦਾ ਹੈ ਅਤੇ ਉਹ ਵੀ ਇਸ ਸਬੰਧੀ ਆਪਣੇ ਵੱਲੋਂ ਪੱਤਰ ਪਾ ਦੇਣਗੇ। ਹੁਣ ਇਸ ਮਾਮਲੇ ਵਿਚ ਕੌਣ ਸਹੀ ਹੈ ਅਤੇ ਕੌਣ ਗਲਤ ਇਹ ਤਾਂ ਜਾਂਚ ਦਾ ਵਿਸ਼ਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *