ਖੇਤਾਂ ਚ ਸਟੈਂਡ ਤੇ ਲੱਗਾ ਸੀ ਬੁਲੇਟ ਮੋਟਰਸਾਈਕਲ, ਕੋਲ ਜਾ ਕੇ ਦੇਖਿਆ ਤਾਂ ਅੱਖਾਂ ਰਹਿ ਗਈਆਂ ਅੱਡੀਆਂ

ਜਲੰਧਰ ਤੋਂ ਇੱਕ ਬਹੁਤ ਹੀ ਮੰ ਦ ਭਾ ਗੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ 29 ਸਾਲਾਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਦੇਖਿਆ ਗਿਆ ਤਾਂ ਪਰਿਵਾਰ ਅਤੇ ਪੂਰੇ ਮੁਹੱਲੇ ਵਿਚ ਸੋਗ ਦਾ ਮਾਹੌਲ ਬਣਾ ਦਿੱਤਾ। ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਦੇ ਕੋਲ ਹੀ ਨੌਜਵਾਨ ਦਾ ਮੋਟਰਸਾਈਕਲ ਖੜ੍ਹਾ ਸੀ। ਨੌਜਵਾਨ ਦੀ ਮੋਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ

ਤਾਂ ਜੋ ਮੋਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਉਨ੍ਹਾਂ ਨੂੰ 9 ਵਜੇ ਸੂਚਨਾ ਮਿਲੀ ਸੀ ਕਿ ਸੋਨੂੰ ਉੱਮਰ 29 ਸਾਲ ਜੋ ਸ਼ੰਕਰ ਦਾ ਰਹਿਣ ਵਾਲਾ ਹੈ। ਉਸ ਦੀ ਕਿਸੇ ਕਾਰਨਾਂ ਕਰਕੇ ਜਾਨ ਚਲੀ ਗਈ। ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਸੋਨੂੰ ਰਾਤ ਦੇ ਸਮੇਂ ਘਰ ਤੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦੀ ਉਸ ਦੇ ਭਰਾ ਨਾਲ ਪੌਣੇ 4 ਵਜੇ ਦੇ ਕਰੀਬ ਗੱਲ ਹੋਈ ਸੀ।

ਉਦੋਂ ਸੋਨੂੰ ਕਿਤੇ ਬੈਠਾ ਤਾਸ਼ ਖੇਡ ਰਿਹਾ ਸੀ। ਇਸ ਤੋਂ ਬਾਅਦ ਉਸ ਨਾਲ ਕੋਈ ਵੀ ਗੱਲ ਨਹੀਂ ਹੋਈ। ਸਵੇਰ ਸਮੇਂ ਉਸ ਦੀ ਜਾਨ ਜਾਣ ਦਾ ਹੀ ਪਤਾ ਲੱਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇਹ ਦੇ ਕੋਲ ਇੱਕ ਮੋਟਰਸਾਈਕਲ ਵੀ ਖੜ੍ਹਾ ਸੀ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਵਿੱਚ ਮੋਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਇਸ ਬਾਰੇ ਕੁੱਝ ਪੱਕਾ ਨਹੀਂ ਕਹਿ ਸਕਦੇ ਕਿ ਕਿਸੇ ਵੱਲੋਂ ਜਾਨ ਲਈ ਗਈ ਹੈ ਜਾਂ ਫਿਰ ਕੁਝ ਹੋਰ ਹੀ ਮਾਮਲਾ ਹੈ।

ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੀ ਪਤਾ ਲੱਗਾ ਕੇ ਮ੍ਰਿਤਕ ਦਾਰੂ ਪੀਣ ਦਾ ਆਦੀ ਸੀ। ਉਨ੍ਹਾਂ ਵੱਲੋਂ ਮ੍ਰਿਤਕ ਅਤੇ ਉਨ੍ਹਾਂ ਦੀ ਕਾਲ ਡਿਟੇਲ ਕਢਵਾਈ ਜਾਵੇਗੀ। ਜਿੰਨਾ ਨੂੰ ਮ੍ਰਿਤਕ ਆਖਰੀ ਸਮੇਂ ਮਿਲਿਆ ਸੀ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਮੋਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

Leave a Reply

Your email address will not be published. Required fields are marked *