ਧੁੰਦ ਕਾਰਨ ਵਾਪਰਿਆ ਜਬਰਦਸਤ ਹਾਦਸਾ, ਠਾਹ ਠਾਹ ਵੱਜੀਆਂ 40 ਗੱਡੀਆਂ, ਸੜਕ ਤੇ ਵਿਛੀਆਂ ਲਾਸ਼ਾਂ

ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸਰਦੀ ਦੇ ਦਿਨਾਂ ਵਿੱਚ ਧੁੰਦ ਵੀ ਪੈਂਦੀ ਹੈ। ਕਈ ਵਾਰ ਇਹ ਧੁੰਦ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ, ਕਿਉਂਕਿ ਧੁੰਦ ਪਈ ਹੋਣ ਕਾਰਨ ਵਾਹਨ ਚਾਲਕਾਂ ਨੂੰ ਦੂਰ ਤਕ ਨਜ਼ਰ ਨਹੀਂ ਆਉਂਦਾ ਅਤੇ ਵਾਹਨ ਆਪਸ ਵਿਚ ਟਕਰਾ ਜਾਂਦੇ ਹਨ। ਜਿਸ ਕਰਕੇ ਵਾਹਨਾਂ ਦੀ ਸਪੀਡ ਵੀ ਸੀਮਤ ਰੱਖਣੀ ਪੈਂਦੀ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ ਇੱਥੇ ਯਮੁਨਾ ਐਕਸਪ੍ਰੈਸ ਵੇਅ ਤੇ ਵਾਪਰੇ ਹਾਦਸੇ ਕਾਰਨ 5 ਜਾਨਾਂ ਚਲੀਆਂ ਗਈਆਂ ਹਨ

ਅਤੇ 2 ਦੇ ਸੱਟਾਂ ਲੱਗੀਆਂ ਹਨ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਨੋਇਡਾ ਜਾ ਰਹੀ ਇਕ ਬੱਸ ਡਿਵਾਈਡਰ ਪਾਰ ਕਰ ਕੇ ਦੂਸਰੇ ਪਾਸੇ ਜਾ ਵੜੀ। ਦੂਜੇ ਪਾਸੇ ਗਾਜ਼ੀਆਬਾਦ ਤੋਂ ਇਕ ਕਾਰ ਆ ਰਹੀ ਸੀ। ਇਹ ਬੱਸ ਡਿਵਾਈਡਰ ਟੱਪ ਕੇ ਕਾਰ ਵਿੱਚ ਜਾ ਵੱਜੀ। ਜਿਸ ਨਾਲ ਕਾਰ ਵਿਚ ਸਵਾਰ 4 ਵਿਅਕਤੀਆਂ ਅੱਖਾਂ ਮੀਟ ਗਏ। ਇਸ ਦੇ ਨਾਲ ਹੀ ਬੱਸ ਚਾਲਕ ਨੇ ਵੀ ਦਮ ਤੋੜ ਦਿੱਤਾ। ਧੁੰਦ ਪਈ ਹੋਣ ਕਾਰਨ ਪਿੱਛੇ ਆ ਰਹੇ ਵਾਹਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ।

ਪਿੱਛੇ ਆ ਰਹੀਆਂ 3 ਦਰਜਨ ਤੋਂ ਜ਼ਿਆਦਾ ਗੱਡੀਆਂ ਇੱਕ ਦੂਸਰੀ ਵਿਚ ਵੱਜਦੀਆਂ ਗਈਆਂ। ਜਿਸ ਕਰਕੇ ਆਵਾਜਾਈ ਰੁਕ ਗਈ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਦੁਬਾਰਾ ਚਲਾਉਣ ਲਈ ਪੁਲੀਸ ਨੂੰ ਕਈ ਘੰਟੇ ਮਿਹਨਤ ਕਰਨੀ ਪਈ। ਇਸ ਹਾਦਸੇ ਵਿੱਚ 5 ਜਾਨਾਂ ਜਾਣ ਦੇ ਨਾਲ ਨਾਲ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ ਹੈ। ਜਿਹੜੀਆਂ ਗੱਡੀਆਂ ਟਕਰਾਈਆਂ ਹਨ। ਉਹ ਕਾਫੀ ਨੁਕਸਾਨੀਆਂ ਗਈਆਂ ਹਨ। ਜਿਨ੍ਹਾਂ 2 ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ ਉਨ੍ਹਾਂ ਦੀ ਹਾਲਤ ਵੀ ਕਾਫੀ ਖਰਾਬ ਦੱਸੀ ਜਾ ਰਹੀ ਹੈ। ਧੁੰਦ ਪਈ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।

Leave a Reply

Your email address will not be published. Required fields are marked *