ਪਟਾਕਿਆਂ ਦੀਆਂ ਦੁਕਾਨਾਂ ਨੂੰ ਲੱਗੀ ਅੱਗ, ਜਾਨਾਂ ਬਚਾਕੇ ਭੱਜੇ ਲੋਕ, ਕੰਨ ਹੋ ਗਏ ਸੁੰਨ

ਬਠਿੰਡਾ ਦੇ ਪਿੰਡ ਜਲਾਲ ਵਿੱਚ ਲੱਗੇ ਪਟਾਕਿਆਂ ਦੇ ਸਟਾਲ ਤੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਪਟਾਕਿਆਂ ਦੇ ਕਈ ਸਟਾਲ ਲੱਗੇ ਹੋਏ ਸਨ ਅਤੇ ਵੱਡੀ ਗਿਣਤੀ ਵਿਚ ਲੋਕ ਖਰੀਦੋ ਫਰੋਖਤ ਵੀ ਕਰ ਰਹੇ ਸਨ। ਕਿਸੇ ਤਰ੍ਹਾਂ ਇਕ ਸਟਾਲ ਤੇ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਦੂਰ ਤੱਕ ਫੈਲ ਗਈ। ਮੌਕੇ ਤੇ ਮੌਜੂਦ ਲੋਕਾਂ ਵਿੱਚ ਹ ੜ ਕੰ ਪ ਮੱਚ ਗਿਆ। ਲੋਕ ਆਪਣੀ ਜਾਨ ਬਚਾ ਕੇ ਦੌੜਨ ਲੱਗੇ। ਅੱਗ ਤੇ ਕਾਬੂ ਪਾ ਲਿਆ ਗਿਆ ਹੈ।

ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ ਪਰ ਲੱਖਾਂ ਰੁਪਏ ਦੀ ਆਤਿਸ਼ਬਾਜੀ ਅੱਗ ਦੀ ਭੇਟ ਚੜ੍ਹ ਗਈ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਹੀ ਪ੍ਰਸ਼ਾਸਨ ਇਨ੍ਹਾਂ ਦਿਨਾਂ ਵਿੱਚ ਚੌਕਸੀ ਵਰਤਦਾ ਹੈ। ਦੁਕਾਨਦਾਰਾਂ ਨੂੰ ਬਸਤੀਆਂ ਨੇੜੇ ਪਟਾਕੇ ਸਟੋਰ ਕਰਨ ਜਾਂ ਵੇਚਣ ਤੋਂ ਰੋਕਿਆ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਖੁੱਲ੍ਹੀਆਂ ਥਾਵਾਂ ਤੇ ਜਾ ਕੇ ਪਟਾਕੇ ਵੇਚਣ ਦੀ ਹਦਾਇਤ ਕੀਤੀ ਜਾਂਦੀ ਹੈ। ਅਜਿਹੇ ਕੰਮਾਂ ਲਈ ਖੁੱਲ੍ਹੇ ਥਾਂਵਾਂ ਨੂੰ ਚੁਣਿਆ ਜਾਂਦਾ ਹੈ ਜੋ ਬਸਤੀ ਤੋਂ ਦੂਰ ਹੋਵੇ।

ਇਸ ਦਾ ਉਦੇਸ਼ ਕਿਸੇ ਵੀ ਜਾਨੀ ਮਾਲੀ ਨੁਕਸਾਨ ਨੂੰ ਰੋਕਣਾ ਹੁੰਦਾ ਹੈ। ਫੇਰ ਵੀ ਕਈ ਦੁਕਾਨਦਾਰ ਤੰਗ ਬਾਜ਼ਾਰਾਂ ਵਿੱਚ ਪਟਾਕੇ ਵੇਚਦੇ ਹਨ। ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਜਲਾਲ ਪਿੰਡ ਵਿੱਚ ਵਾਪਰੇ ਘਟਨਾਕ੍ਰਮ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਟਾਕੇ ਚਲਾਉਂਦੇ ਸਮੇਂ ਵਾਰ ਵਾਰ ਚੌਕਸ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *