ਪ੍ਰਾਈਵੇਟ ਬੱਸ ਵਾਲੇ ਦੀ ਬਦਮਾਸ਼ੀ ਤੇ ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਸਰਕਾਰੀ ਡਰਾਈਵਰ ਤੇ ਮਾਰਦਾ ਸੀ ਰੋਹਬ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਨਾ ਸਮਾਂ ਆਪਣੇ ਵਿਭਾਗ ਨੂੰ ਦੇ ਰਹੇ ਹਨ, ਸ਼ਾਇਦ ਉੱਨਾ ਹਰ ਕੋਈ ਨਹੀਂ ਦੇ ਸਕਦਾ। ਪਿਛਲੇ ਦਿਨਾਂ ਦੌਰਾਨ ਉਨ੍ਹਾਂ ਨੇ ਵਿਭਾਗ ਵਿਚ ਜੋ ਕੀਤਾ ਹੈ, ਉਸ ਦੀ ਜ਼ਿਆਦਾਤਰ ਪ੍ਰਸੰਸਾ ਹੋ ਰਹੀ ਹੈ। ਪਿਛਲੇ ਦਿਨੀਂ ਇਕ ਬਜ਼ੁਰਗ ਜੋੜੇ ਨੇ ਵੀ ਰਾਜਾ ਵੜਿੰਗ ਨੂੰ ਕਿਹਾ ਸੀ, ਕੰਮ ਤੁਸੀਂ ਕਰਦੇ ਹੋ ਪਰ ਮਾਣ ਸਾਨੂੰ ਹੋ ਰਿਹਾ ਹੈ। ਰਾਜਾ ਵੜਿੰਗ ਵੱਲੋਂ ਪਿਛਲੇ ਦਿਨਾਂ ਦੌਰਾਨ ਟੈਕਸ ਨਾ ਭਰਨ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਪ੍ਰਤੀ ਜੋ ਕਦਮ ਚੁੱਕੇ ਗਏ ਸਨ, ਉਨ੍ਹਾਂ ਦੀ ਖੂਬ ਚਰਚਾ ਹੋਈ ਸੀ।

ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜੋ ਚੰਡੀਗਡ਼੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸੇ ਨਿੱਜੀ ਟਰਾਂਸਪੋਰਟ ਦੇ ਮੁਲਾਜ਼ਮ ਜਦੋਂ ਕਿਸੇ ਸਰਕਾਰੀ ਬੱਸ ਦੇ ਡਰਾਈਵਰ ਨਾਲ ਧੱਕਾ ਕਰਨ ਲੱਗੇ ਤਾਂ ਡਰਾਈਵਰ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਫੋਨ ਲਾ ਲਿਆ। ਬਸ ਫੇਰ ਕੀ ਸੀ? ਰਾਜਾ ਵੜਿੰਗ ਤੁਰੰਤ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਪਹੁੰਚ ਗਏ। ਉਨ੍ਹਾਂ ਨੇ ਨਿੱਜੀ ਬੱਸ ਦੇ ਡਰਾਈਵਰ ਨੂੰ ਖਰੀਆਂ ਖਰੀਆਂ ਸੁਣਾਈਆਂ।

ਰਾਜਾ ਵੜਿੰਗ ਨੇ ਬੱਸ ਨੂੰ ਜ਼ਬਤ ਕਰਵਾ ਦਿੱਤਾ ਅਤੇ ਡਰਾਈਵਰ ਨੂੰ ਪੁਲਿਸ ਕੋਲ ਫੜਾ ਦਿੱਤਾ। ਮੰਤਰੀ ਦਾ ਕਹਿਣਾ ਹੈ ਕਿ ਤੁਹਾਡੇ ਸਰਕਾਰ ਨੇ ਕਰੋੜਾਂ ਰੁਪਏ ਮੁਆਫ਼ ਕਰ ਦਿੱਤੇ ਹਨ। ਸਾਡੀਆਂ ਬੱਸਾਂ ਪੀਪੇ ਵਾਂਗ ਖੜਕਦੀਆਂ ਜਾਂਦੀਆਂ ਹਨ ਅਤੇ ਤੁਸੀਂ ਨਵੀਆਂ ਬੱਸਾਂ ਪਾਈ ਜਾ ਰਹੇ ਹੋ। ਰਾਜਾ ਵੜਿੰਗ ਕਹਿੰਦੇ ਹਨ ਇਹ ਸਰਕਾਰ ਦੀ ਬੱਸ ਹੈ। ਸਰਕਾਰ ਦੀ ਬੱਸ ਨੂੰ ਪ੍ਰਾਈਵੇਟ ਅਪਰੇਟਰ ਰੋਕੇਗਾ, ਇਹ ਬਦਮਾਸ਼ੀ ਨਹੀਂ ਹੋਣ ਦਿਆਂਗੇ। ਜਿਸ ਤਰ੍ਹਾਂ ਕੰਡਕਟਰ ਦੇ ਇਕ ਫੋਨ ਤੇ ਮੰਤਰੀ ਤੁਰੰਤ ਚੰਡੀਗੜ੍ਹ ਦੇ ਬੱਸ ਸਟੈਂਡ ਪਹੁੰਚ ਗਏ।

ਇਸ ਨਾਲ ਸਰਕਾਰੀ ਬੱਸ ਮੁਲਾਜ਼ਮਾਂ ਦਾ ਹੌਸਲਾ ਵੀ ਵਧਿਆ ਹੈ। ਜਿਸ ਦਿਨ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ। ਉਸ ਦਿਨ ਤੋਂ ਵਿਭਾਗ ਦੀ ਆਮਦਨ ਵਿੱਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਤਾਂ ਪਿਛਲੇ ਦਿਨੀਂ ਹੋਰ ਬੱਸਾਂ ਪਾਉਣ ਦੀ ਵੀ ਗੱਲ ਆਖੀ ਸੀ। ਜੇਕਰ ਟਰਾਂਸਪੋਰਟ ਵਿਭਾਗ ਹੋਰ ਬੱਸਾਂ ਖਰੀਦਦਾ ਹੈ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *