ਪੱਠੇ ਲੈਣ ਖੇਤ ਚ ਗਿਆ ਸੀ ਕਿਸਾਨ, ਅਵਾਰਾ ਸਾਨ ਨੇ ਸਿੰਗ ਮਾਰਕੇ ਪਾੜਤਾ ਕਿਸਾਨ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੜਕਾਂ ਅਤੇ ਪਿੰਡਾਂ ਵਿੱਚ ਘੁੰਮਦੇ ਅਵਾਰਾ ਪਸ਼ੂ ਬਹੁਤ ਨੁ ਕ ਸਾ ਨ ਦਾ ਇ ਕ ਹੋ ਸਕਦੇ ਹਨ। ਅਵਾਰਾ ਪਸ਼ੂ ਇਸ ਹੱਦ ਤੱਕ ਨੁਕਸਾਨ ਪਹੁੰਚਾ ਸਕਦੇ ਹਨ, ਜੋ ਕਿ ਅਸੀਂ ਸੋਚ ਵੀ ਨਹੀਂ ਸਕਦੇ। ਕਿੰਨੇ ਹੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿੱਚ ਦੇਖਿਆ ਜਾਂਦਾ ਹੈ ਕਿ ਅਵਾਰਾ ਪਸ਼ੂਆਂ ਵੱਲੋਂ ਇਨਸਾਨ ਨੂੰ ਜਾਨੋਂ ਹੀ ਮਾਰ ਦਿੱਤਾ ਜਾਂਦਾ ਹੈ। ਫਿਰ ਵੀ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਨੱਥ ਨਹੀਂ ਪਾਈ ਜਾਂਦੀ। ਤਾਜ਼ਾ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਪੱਠੇ ਵੱਢਣ ਗਏ 65 ਸਾਲਾ ਕਿਸਾਨ ਨੂੰ ਸਾਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਕਿਸਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣ ਗਿਆ। ਇਹ ਸਭ ਦੇਖਦੇ ਹੋਏ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਜਸਪ੍ਰੀਤ ਸਿੰਘ ਜੱਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਕਿਸਾਨ ਖੇਤ ਵਿਚ ਪੱਠੇ ਵੱਢਣ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਖੇਤ ਵਿੱਚ ਇੱਕ ਅਵਾਰਾ ਸਾਨ ਨੂੰ ਉਸ ਦੀ ਫਸਲ ਖਰਾਬ ਕਰਦੇ ਹੋਏ ਦੇਖਿਆ।

ਜਦੋਂ ਉਹ ਸਾਨ ਨੂੰ ਖੇਤ ਵਿੱਚੋ ਭਜਾਉਣ ਲਈ ਉਸ ਦੇ ਪਿੱਛੇ ਗਿਆ ਤਾਂ ਸਾਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਮੰ ਦ ਭਾ ਗੀ ਘਟਨਾ ਹੈ। ਉਨ੍ਹਾਂ ਦਾ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਗਊ ਸੈੱਸ ਨਾਂ ਤੇ ਉਨ੍ਹਾਂ ਕੋਲੋਂ ਕਰੋੜਾਂ ਹੀ ਟੈਕਸ ਲਏ ਜਾਂਦੇ ਹਨ ਪਰ ਇਨ੍ਹਾਂ ਆਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਦੀ ਸਰਕਾਰ ਨੂੰ ਬੇਨਤੀ ਹੈ ਕਿ ਮ੍ਰਿਤਕ ਦੀ ਪਤਨੀ ਇਕੱਲੀ ਰਹਿ ਗਈ ਹੈ। ਜਿਨ੍ਹਾਂ ਦਾ ਕੋਈ ਬੱਚਾ ਵੀ ਨਹੀਂ ਹੈ। ਉਨ੍ਹਾਂ ਦੀ ਮਦਦ ਕੀਤੀ ਜਾਵੇ। ਫੁੰਮਣ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਪਿੰਡ ਹਵੀਆਲਾ ਵਿਖੇ ਅਵਾਰਾ ਸਾਨ ਨੂੰ ਹਟਾਉਣ ਗਏ 65 ਸਾਲਾ ਵਿਅਕਤੀ ਨੂੰ ਸਾਨ ਨੇ ਟੱਕਰ ਮਾਰ ਦਿੱਤੀ। ਟੱਕਰ ਵੱਜਣ ਉਪਰੰਤ ਵਿਅਕਤੀ ਦੂਰੀ ਤੇ ਜਾ ਡਿੱਗਿਆ ਅਤੇ ਸਾਨ ਨੇ ਉਸ ਦੀ ਬੱਖੀ ਵਿਚ ਡੂੰਘੀਆਂ ਸੱਟਾ ਮਾਰ ਦਿੱਤੀਆਂ। ਇਸ ਕਾਰਨ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ। ਫੁੰਮਣ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾ ਨਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਅਵਾਰਾ ਸਾਨ੍ਹ ਨੇ ਪਹਿਲਾਂ ਵੀ ਕਈਆਂ ਨੂੰ ਸੱਟਾਂ ਮਾਰੀਆਂ ਤੇ ਕਈਆਂ ਦੀ ਜਾਨ ਵੀ ਲੈ ਲਈ ਹੈ। ਇਸ ਕਰਕੇ ਆਵਾਰਾ ਪਸ਼ੂਆਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਜੇਕਰ ਸਰਕਾਰ ਅਜਿਹਾ ਨਹੀਂ ਕਰੇਗੀ ਤਾਂ ਇਸ ਦੀ ਜਿੰਮੇਵਾਰ ਉਹ ਖੁਦ ਹੋਵੇਗੀ। ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਉਮਰ 65 ਸਾਲ ਸੀ ਅਤੇ ਉਹ ਬੇ ਜ਼ੁ ਬਾ ਨ ਸੀ। ਜਦੋਂ ਉਹ ਖੇਤ ਵਿਚ ਪੱਠੇ ਵੱਢਣ ਗਿਆ ਤਾਂ ਉਸ ਨੂੰ ਇੱਕ ਅਵਾਰਾ ਸਾਨ੍ਹ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਚਲੀ ਗਈ। ਉਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਆਵਾਰਾ ਪਸ਼ੂਆਂ ਦਾ ਹੱਲ ਕੱਢਣਾ ਚਾਹੀਦਾ ਹੈ। ਕਿਉਂਕਿ ਇਹ ਹਾਦਸੇ ਕਿਸੇ ਨਾਲ ਵੀ ਅਤੇ ਕਿਤੇ ਵੀ ਵਾਪਰ ਸਕਦੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *