ਮਨਦੀਪ ਮੰਨਾ ਦੀ ਆਹ ਵੀਡੀਓ ਦੇਖ ਤੁਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਨਮ, ਮੰਨਾ ਨੇ ਲੁੱਟੀਆਂ ਅਸਲੀ ਖੁਸ਼ੀਆਂ

ਮਨਦੀਪ ਸਿੰਘ ਮੰਨਾ ਵੱਲੋਂ ਦੀਵਾਲੀ ਮੌਕੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਕ ਵੀਡੀਓ ਸਾਂਝੀ ਕੀਤੀ ਗਈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਇਕ ਅਜਿਹੇ ਸ਼ਖ਼ਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ। ਇਸ ਵੀਡੀਓ ਵਿੱਚ ਉਹ ਇੱਕ ਅੰਗਹੀਣ ਵਿਅਕਤੀ ਭੁਪਿੰਦਰ ਸਿੰਘ ਦੀ ਗੱਲ ਕਰਦੇ ਹਨ, ਜਿਨ੍ਹਾਂ ਦੀ ਉਮਰ 55 ਸਾਲ ਦੇ ਕਰੀਬ ਹੈ। ਭੁਪਿੰਦਰ ਸਿੰਘ ਆਰੇ ਦਾ ਕੰਮ ਕਰਦੇ ਸਨ, ਉੱਥੇ ਉਨ੍ਹਾਂ ਨਾਲ ਇਕ ਅਜਿਹਾ ਹਾਦਸਾ ਵਾਪਰਿਆ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਨੁਕਸ ਪੈ ਗਿਆ ਅਤੇ ਉਨ੍ਹਾਂ ਦੀਆਂ ਲੱਤਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ।

ਇਸ ਹਾਦਸੇ ਨੂੰ 25 ਸਾਲ ਹੋ ਚੁੱਕੇ ਹਨ। ਮਨਦੀਪ ਸਿੰਘ ਮੰਨਾ ਦੇ ਦੱਸਣ ਮੁਤਾਬਿਕ ਅੱਜ ਭੁਪਿੰਦਰ ਸਿੰਘ ਸਹਾਰੇ ਦੀ ਮਦਦ ਨਾਲ ਚਲਦੇ ਹਨ। ਭੁਪਿੰਦਰ ਸਿੰਘ ਨੇ ਅਜਿਹੀ ਹਾਲਤ ਵਿੱਚ ਵੀ ਹੌਸਲਾ ਨਹੀਂ ਛੱਡਿਆ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕੀਤਾ। ਅਜਿਹੀ ਹਾਲਤ ਕਾਰਨ ਭੁਪਿੰਦਰ ਸਿੰਘ ਨੂੰ ਆਪਣੇ ਬੁਢਾਪੇ ਦੀ ਚਿੰਤਾ ਹੁੰਦੀ ਸੀ, ਜਿਸ ਕਰਕੇ ਉਨ੍ਹਾਂ ਨੇ ਇੱਕ ਵਾਰ ਸਰਕਾਰ ਅੱਗੇ ਆਪਣੀ ਮੋਤ ਦੀ ਇੱਛਾ ਵੀ ਰੱਖ ਦਿੱਤੀ। ਉਹਨਾਂ ਨੇ ਸਰਕਾਰ ਤੋਂ ਮਰਨ ਦੀ ਇਜਾਜ਼ਤ ਮੰਗੀ ਅਤੇ ਮੋਤ ਤੋਂ ਬਾਅਦ ਆਪਣੇ ਸਾਰੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ।

ਇਸ ਮੌਕੇ ਮਨਦੀਪ ਸਿੰਘ ਮੰਨਾ ਵੱਲੋਂ ਦੱਸਿਆ ਗਿਆ ਕਿ ਭੁਪਿੰਦਰ ਸਿੰਘ ਗੱਤਕਾ ਵੀ ਸਿਖਾਉਂਦੇ ਸਨ, ਉਹਨਾਂ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ 20 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 100 ਵਾਰ ਖੂ-ਨ ਦਾਨ ਕੀਤਾ ਹੈ। ਖੂ-ਨ ਦਾਨ ਕਰਦਿਆਂ ਉਨ੍ਹਾਂ ਦੀ ਮੁਲਾਕਾਤ ਸੁਖਅੰਮ੍ਰਿਤ ਨਾਮਕ ਵਿਅਕਤੀ ਨਾਲ ਹੋਈ, ਜੋ ਕਿ ਖੂਨਦਾਨ ਕੈਂਪ ਲਗਾਉਂਦੇ ਸਨ। ਉਥੇ ਹੀ ਸੁਖਅੰਮ੍ਰਿਤ ਵੱਲੋਂ ਭੁਪਿੰਦਰ ਸਿੰਘ ਦੀ ਮਦਦ ਕਰਨ ਬਾਰੇ ਸੋਚਿਆ ਗਿਆ। ਇਸ ਦੌਰਾਨ ਸੁਖਅੰਮ੍ਰਿਤ ਨੇ ਭੁਪਿੰਦਰ ਸਿੰਘ ਨੂੰ ਇਹ ਪੁੱਛਿਆ ਕਿ ਉਹ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ।

ਭੁਪਿੰਦਰ ਸਿੰਘ ਨੇ ਈ- ਰਿਕਸ਼ਾ ਦੀ ਮੰਗ ਕੀਤੀ, ਕਿਉਂਕਿ ਉਹ ਮਿਹਨਤ ਨਾਲ ਕਮਾ ਕੇ ਖਾਣਾ ਚਾਹੁੰਦੇ ਸਨ। ਸਵਾ ਲੱਖ ਦੇ ਕਰੀਬ ਰਿਕਸ਼ਾ ਬਣਦਾ ਸੀ। ਜਿਸ ਵਿੱਚ 50 ਹਜ਼ਾਰ ਸੁਖ ਅੰਮ੍ਰਿਤ ਵਲੋਂ, 30 ਹਜ਼ਾਰ ਰੁਪਏ ਭੁਪਿੰਦਰ ਸਿੰਘ ਦੇ ਖੁਦ ਦੇ, 48 ਹਜ਼ਾਰ ਰੁਪਏ ਬਕਾਇਆ, ਜੋ ਕਿ ਜੋ ਕਿ ਕੰਗ ਸਾਹਿਬ ਵੱਲੋਂ ਉਧਾਰ ਕੀਤਾ ਗਿਆ, ਜਿਹਨਾਂ ਦੀ ਏਜੰਸੀ ਵਿੱਚੋ ਰਿਕਸ਼ਾ ਲਿਆ ਗਿਆ। ਕੰਗ ਸਾਹਿਬ ਵੱਲੋਂ ਵੀ ਬਿਨਾਂ ਵਿਆਜ ਤੋਂ ਕਿਸ਼ਤ ਲੈਣ ਦੀ ਗੱਲ ਕੀਤੀ ਹੈ।

ਮਨਦੀਪ ਸਿੰਘ ਮੰਨਾ ਨੇ ਦੱਸਿਆ ਕਿ ਦੀਵਾਲੀ ਹਰ ਬੰਦਾ ਮਨਾਉਂਦਾ ਹੈ, ਜਰੂਰੀ ਨਹੀਂ ਕਿ ਜਿਆਦਾ ਪੈਸੇ ਦਾਨ ਕਰਕੇ ਹੀ ਮਦਦ ਕੀਤੀ ਜਾਵੇ। ਜਿਸ ਕੋਲੋਂ ਜਿੰਨੇ ਕਿਸੇ ਲੋੜਵੰਦ ਲਈ ਦਾਨ ਹੁੰਦੇ ਹਨ। ਉਸ ਨੂੰ ਕਰਨੇ ਚਾਹੀਦੇ ਹਨ। ਮੰਨਾ ਅਨੁਸਾਰ ਅਜਿਹਾ ਕਰਨ ਨਾਲ ਦਾਨੀ ਦੇ ਪਰਿਵਾਰ ਨੂੰ ਦਾਨੀ ਨੂੰ ਉਸ ਲੋੜਵੰਦ ਦੀਆਂ ਦੁਆਵਾਂ ਲੱਗਦੀਆਂ ਹਨ, ਜਿਨ੍ਹਾਂ ਕਰਕੇ ਆਉਣ ਵਾਲਾ ਭਵਿੱਖ ਸੰਵਰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *