ਅਮਰੀਕਾ ਬੈਠੇ ਪੁੱਤ ਨੇ ਫੋਨ ਤੇ ਮਾਂ ਨੂੰ ਅਜਿਹਾ ਕੀ ਕਿਹਾ, ਜੋ ਮਾਂ ਨੂੰ ਚੜ ਗਿਆ ਚਾਅ

ਪੰਜਾਬੀਆਂ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੋਇਆ ਹੈ। ਜਿਵੇਂ ਕਿ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਸੁਨੜਵਾਲ ਦੀ ਜੰਮਪਲ ਗੁਰਜੀਤ ਕੌਰ ਨੂੰ ਪੜਾਈ ਵਿੱਚ ਅੱਵਲ ਆਉਣ ਲਈ ਇਟਲੀ ਦੇ ਰਾਸ਼ਟਰਪਤੀ ਸੈਰਜੋ ਮਤਰੈਲਾ ਵੱਲੋ ਸਨਮਾਨਿਤ ਕੀਤਾ ਗਿਆ ਸੀ। ਇਹ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅੱਜ ਫਿਰ ਇੱਕ ਵਾਰ ਪੰਜਾਬੀਆਂ ਦਾ ਮਾਣ ਦੂਣਾ-ਚੌਣਾ ਹੋ ਗਿਆ।

ਜਦੋਂ ਵਿਦੇਸ਼ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਵੱਲੋਂ ਮੱਲਾਂ ਮਾਰੀਆਂ ਗਈਆਂ। ਜਾਣਕਾਰੀ ਲਈ ਦੱਸ ਦਈਏ ਕਿ ਜ਼ਿਲਾ ਹੁਸ਼ਿਆਪੁਰ ਦੇ ਟਾਂਡਾ ਦਾ ਰਹਿਣ ਵਾਲਾ ਨੌਜਵਾਨ ਪਰਮਜੀਤ ਸਿੰਘ, ਅਮਰੀਕਾ ਦੇ ਨਿਊਯੋਰਕ ਵਿੱਚ ਪੁਲਿਸ ਡੀਪਾਰਟਮੈਂਟ ਵਿੱਚ ਅਫਸਰ ਬਣਿਆ। ਜਿਸ ਕਾਰਨ ਪੂਰੇ ਪਰਿਵਾਰ ਸਮੇਤ ਟਾਂਡਾ ਸ਼ਹਿਰ ਵਿੱਚ ਪਰਮਜੀਤ ਦੀ ਇਸ ਪ੍ਰਾਪਤੀ ਤੇ ਫ਼ਖਰ ਮਹਿਸੂਸ ਕੀਤਾ ਜਾ ਰਿਹਾ ਹੈ। ਪਰਮਜੀਤ ਦੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ

ਕਿ ਪਰਮਜੀਤ ਨੇ ਟਾਂਡਾ ਤੋਂ ਪੜ੍ਹਾਈ ਕਰਨ ਉਪਰੰਤ ਖਾਲਸਾ ਕਾਲਜ਼ ਤੋਂ ਗਣਿਤ ਦੀ ਐਮ.ਐੱਸ.ਈ ਕੀਤੀ ਸੀ। ਕੁਝ ਸਮਾਂ ਉਨ੍ਹਾਂ ਨੇ ਟੀਚਿੰਗ ਵੀ ਕੀਤੀ। ਜਿਸ ਤੋਂ ਬਾਅਦ ਪਰਮਜੀਤ 2011 ਵਿਚ ਆਪਣੀ ਪਤਨੀ ਸਮੇਤ ਅਮਰੀਕਾ ਚਲਾ ਗਿਆ ਸੀ। ਜਿੱਥੇ ਉਸ ਨੇ ਸਖ਼ਤ ਮਿਹਨਤ ਸਦਕਾ ਨਿਊਯਾਰਕ ਵਿੱਚ ਪੁਲੀਸ ਡੀਪਾਰਟਮੈਂਟ ਵਿੱਚ ਆਪਣਾ ਸਥਾਨ ਬਣਾਇਆ। ਪਰਮਜੀਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਅਮਰੀਕਾ ਵਿੱਚ ਅਫਸਰ ਬਣਿਆ ਦੇਖ ਕੇ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ।

ਪਰਮਜੀਤ ਦੇ ਅਫ਼ਸਰ ਬਣਨ ਦੀ ਖੁਸ਼ੀ ਵਿੱਚ ਸਾਰਿਆਂ ਵੱਲੋਂ ਮੁਬਾਰਕਾਂ ਵੀ ਦਿਤੀਆਂ ਜਾ ਰਹੀਆਂ ਹਨ। ਪਰਮਜੀਤ ਦੀ ਭੈਣ ਦਾ ਕਹਿਣਾ ਹੈ ਕਿ ਜਦੋਂ ਦਾ ਉਨ੍ਹਾਂ ਨੂੰ ਇਸ ਖੁਸ਼ਖਬਰੀ ਦਾ ਪਤਾ ਲੱਗਿਆ। ਉਹ ਉਦੋਂ ਤੋਂ ਹੀ ਬਹੁਤ ਜਿਆਦਾ ਖੁਸ਼ੀ ਮਨਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਟਾਂਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਭਰਾ ਨੂੰ ਬਹੁਤ ਵੱਡੀ ਪ੍ਰਾਪਤੀ ਹਾਸਲ ਹੋਈ। ਉਹ ਪਰਮਾਤਮਾ ਤੋਂ ਹਮੇਸ਼ਾ ਹੀ ਭਰਾ ਦੀ ਸਫਲਤਾ ਲਈ ਅਰਦਾਸ ਕਰਦੀ ਹੈ

Leave a Reply

Your email address will not be published. Required fields are marked *