ਧਰਨੇ ਤੇ ਪਹੁੰਚ ਰਾਜਾ ਵੜਿੰਗ ਨੇ ਲਿਆ ਐਕਸ਼ਨ, ਇਹ ਮੰਤਰੀ ਕਰਦਾ ਨਾਲ ਦੀ ਨਾਲ ਇਨਸਾਫ

ਜੇਕਰ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਸਰਗਰਮੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਭ ਤੋਂ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਉਹ ਹਰ ਕਿਸੇ ਦੀ ਗੱਲ ਸੁਣਦੇ ਹਨ ਤੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਵੇਂ ਹੁਣ ਤਕ ਟਰਾਂਸਪੋਰਟ ਵਿਭਾਗ ਨਾਲ ਜੁੜੀਆਂ ਹੋਈਆਂ ਖ਼ਬਰਾਂ ਹੀ ਅਸੀਂ ਸੁਣਦੇ ਰਹੇ ਹਾਂ ਪਰ ਹੁਣ ਹੁਣ ਇਕ ਨਵੀਂ ਖਬਰ ਸੁਣਨ ਨੂੰ ਮਿਲੀ ਹੈ।

ਜਦੋਂ ਪਾਵਰਕਾਮ ਦੇ ਠੇਕਾ ਆਧਾਰਤ ਕਾਮੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਪਹੁੰਚ ਗਏ ਕਿ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਵੀ ਠੇਕੇਦਾਰ ਇਨ੍ਹਾਂ ਦੀਆਂ ਤਨਖਾਹਾਂ ਨਹੀਂ ਦੇ ਰਿਹਾ। ਇਸ ਤੇ ਰਾਜਾ ਵੜਿੰਗ ਇਨ੍ਹਾਂ ਲੋਕਾਂ ਨੂੰ ਧਰਨਾ ਨਾ ਲਗਾਉਣ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਉੱਠ ਜਾਓ। ਇਸ ਕੰਮ ਲਈ ਧਰਨਾ ਲਗਾਉਣ ਦੀ ਕੋਈ ਲੋੜ ਨਹੀਂ। ਤੁਹਾਡਾ ਵੈਸੇ ਹੀ ਕੰਮ ਹੋ ਜਾਵੇਗਾ। ਰਾਜਾ ਵੜਿੰਗ ਸਬੰਧਤ ਅਧਿਕਾਰੀ ਨੂੰ ਫੋਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਗ਼ਰੀਬ ਬੰਦੇ ਉਨ੍ਹਾਂ ਦੇ ਦਰਵਾਜ਼ੇ ਅੱਗੇ ਬੈਠੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਦੀਵਾਲੀ ਦਾ ਤਿਉਹਾਰ ਹੈ। ਇਨ੍ਹਾਂ ਦੀ ਤਨਖਾਹ ਦਿੱਤੀ ਜਾਵੇ। ਰਾਜਾ ਵੜਿੰਗ ਕਹਿੰਦੇ ਹਨ ਕਿ ਇਹ ਕਾਮੇ ਬਿਜਲੀ ਦੇ ਖੰਭਿਆਂ ਤੇ ਚੜ੍ਹ ਕੇ ਕੰਮ ਕਰਦੇ ਹਨ, ਜੋ ਕਿ ਔਖਾ ਕੰਮ ਹੈ। ਇਸ ਲਈ ਇਨ੍ਹਾਂ ਦੀ ਤੁਰੰਤ ਤਨਖਾਹ ਦਿੱਤੀ ਜਾਵੇ। ਰਾਜਾ ਵੜਿੰਗ ਕਿਸੇ ਵੀ ਮਾਮਲੇ ਤੇ ਤੁਰੰਤ ਕਾਰਵਾਈ ਕਰਨ ਦੀ ਸਮਰੱਥਾ ਰੱਖਦੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਵਿਚ ਜਦੋਂ ਇਕ ਸਰਕਾਰੀ ਮੁਲਾਜ਼ਮ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ

ਕੋਈ ਪ੍ਰਾਈਵੇਟ ਬੱਸ ਕੰਪਨੀ ਦਾ ਅਪਰੇਟਰ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ ਤਾਂ ਰਾਜਾ ਵੜਿੰਗ ਤੁਰੰਤ ਬੱਸ ਸਟੈਂਡ ਪਹੁੰਚ ਗਏ। ਉਨ੍ਹਾਂ ਨੇ ਜਿੱਥੇ ਪ੍ਰਾਈਵੇਟ ਬੱਸ ਦੇ ਮੁਲਾਜ਼ਮ ਨੂੰ ਖਰੀਆਂ ਖਰੀਆਂ ਸੁਣਾਈਆਂ, ਉਥੇ ਹੀ ਉਸ ਤੇ ਪੁਲਿਸ ਕਾਰਵਾਈ ਵੀ ਕਰਵਾਈ। ਜਦੋਂ ਕਿਸੇ ਇਮਾਨਦਾਰ ਮੁਲਾਜ਼ਮ ਦੀ ਇਸ ਤਰ੍ਹਾਂ ਮੰਤਰੀ ਮਦਦ ਕਰੇ ਤਾ ਮੁਲਾਜ਼ਮ ਨੂੰ ਹੋਰ ਵੀ ਹੌਸਲਾ ਹੁੰਦਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ।

Leave a Reply

Your email address will not be published. Required fields are marked *