ਪਿਓ ਨੂੰ ਇਸ ਹਾਲਤ ਚ ਦੇਖ ਕੰਬ ਗਿਆ ਪੁੱਤ, ਪੁੱਤ ਨੂੰ ਬਾਥਰੂਮ ਜਾਣਾ ਪਿਆ ਮਹਿੰਗਾ

ਕਦੇ ਕਦੇ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਜਿਵੇਂ ਕਿ ਅਚਾਨਕ ਗੋਲੀ ਚੱਲਣ ਕਾਰਨ ਕਿੰਨੀਆ ਹੀ ਜਾਨਾਂ ਜਾ ਚੁੱਕੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰੀ ਵਾ ਲ ਵ ਰ ਨੂੰ ਸ਼ੌਕੀਆ ਤੌਰ ਤੇ ਕੋਲ ਰੱਖਦੇ ਹਨ। ਅਜਿਹੇ ਵਿੱਚ ਰੀ ਵਾ ਲ ਵ ਰ ਨੂੰ ਸਾਫ ਕਰਨ ਲੱਗੇ ਜਾਂ ਇਨ੍ਹਾਂ ਨਾਲ ਫੋਟੋ ਖਿਚਵਾਉਣ ਸਮੇਂ ਅਚਾਨਕ ਗੋਲੀ ਚਲ ਜਾਂਦੀ ਹੈ। ਜਿਸ ਕਾਰਨ ਅਜਿਹੇ ਮੰ ਦ ਭਾ ਗੇ ਹਾਦਸੇ ਵਾਪਰ ਜਾਂਦੇ ਹਨ।

ਜਿਨ੍ਹਾਂ ਦਾ ਕੋਈ ਚਿੱਤ ਚੇਤਾ ਵੀ ਨਹੀਂ ਹੁੰਦਾ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇਕ ਪੁਲਿਸ ਮੁਲਾਜਮ ਨਾਲ ਅਜਿਹਾ ਹੀ ਇਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਏ.ਐੱਸ.ਆਈ ਗੁਰਮੀਤ ਸਿੰਘ ਆਪਣੇ ਪਿ ਸ ਤੌ ਲ ਨੂੰ ਸਾਫ ਕਰ ਰਹੇ ਸਨ। ਜੋ ਪਿ ਸ ਤੌ ਲ ਨੂੰ ਸਾਫ ਕਰਦੇ ਸਮੇਂ ਅਨਲੋਡ ਕਰਨਾ ਭੁੱਲ ਗਏ। ਜਿਸ ਤੋਂ ਬਾਅਦ ਅਚਾਨਕ ਗੋਲੀ ਚੱਲਣ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ।

ਜਿਸ ਵਿੱਚ ਇਸ ਤਰ੍ਹਾਂ ਜਾਨ ਗਈ ਹੋਵੇ। ਬਹੁਤ ਸਾਰੇ ਅਜਿਹੇ ਮਾਮਲੇ ਹਨ ਜੋ ਕਿ ਅਚਾਨਕ ਗੋਲੀ ਚੱਲਣ ਕਾਰਨ ਵਾਪਰ ਜਾਂਦੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ। ਕਿ ਏ.ਐੱਸ.ਆਈ ਗੁਰਮੀਤ ਸਿੰਘ ਪੁਲਿਸ ਲਾਈਨ ਵਿੱਚ ਆਪਣੇ ਲੜਕੇ ਨਾਲ 4 ਦਿਨ ਦੀ ਛੁੱਟੀ ਤੋਂ ਬਾਅਦ ਸ਼ਾਮ ਦੀ ਡਿਊਟੀ ਆਏ ਸਨ। ਇਸ ਦੌਰਾਨ ਉਨ੍ਹਾਂ ਦਾ ਲੜਕਾ ਬਾਥਰੂਮ ਕਰਨ ਚਲਾ ਗਿਆ। ਜਿਸ ਦੇ ਪਿੱਛੋਂ ਉਹ ਆਪਣੀ ਪਿਸਤੌਲ ਨੂੰ ਸਾਫ ਕਰਨ ਲੱਗ ਗਏ। ਜਦੋਂ ਉਨ੍ਹਾਂ ਦੇ ਲੜਕੇ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਜਾਨ ਜਾ ਚੁੱਕੀ ਸੀ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੌਰਾਨੇ ਤਫਤੀਸ ਲੱਗ ਰਿਹਾ ਹੈ ਕਿ ਜਦੋਂ ਗੁਰਮੀਤ ਸਿੰਘ ਹਥਿਆਰ ਨੂੰ ਸਾਫ ਕਰ ਰਹੇ ਸੀ ਤਾਂ ਉਹ ਪਿਸਤੌਲ ਨੂੰ ਅਨਲੋਡ ਕਰਨਾ ਭੁੱਲ ਗਏ। ਜਿਸ ਕਾਰਨ ਅਚਾਨਕ ਗੋਲੀ ਚੱਲ ਗਈ ਅਤੇ ਉਨ੍ਹਾਂ ਦੇ ਮੱਥੇ ਵਿੱਚ ਜਾ ਲੱਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਇਸ ਸਬੰਧੀ ਸਾਹਮਣੇ ਆਵੇਗਾ ਉਸ ਦੇ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *