ਕਨੇਡਾ ਤੋਂ ਆਏ ਫੋਨ ਨੇ ਰੋਲਤੀ ਮਾਪਿਆਂ ਦੀ ਜਿੰਦਗੀ, ਗੁਰਸਿੱਖ ਨੌਜਵਾਨ ਨਾਲ ਜੱਗੋਂ ਤੇਰਵੀ

ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਉਸ ਸਮੇਂ ਹੋਸ਼ ਉਡ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਕੈਨੇਡਾ ਵਿਚ ਦਮ ਤੋੜ ਚੁੱਕਾ ਹੈ। ਨੌਜਵਾਨ ਰਵਿੰਦਰ ਸਿੰਘ ਅਜੇ 2019 ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ। ਉਸ ਦੀ ਉਮਰ ਸਿਰਫ਼ 21 ਸਾਲ ਸੀ। ਇਹ ਗੁਰਸਿੱਖ ਨੌਜਵਾਨ ਬਰੈਂਪਟਨ ਵਿੱਚ ਰਹਿ ਰਿਹਾ ਸੀ ਅਤੇ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ। ਰਵਿੰਦਰ ਸਿੰਘ ਨਾਲ ਵੇਅਰਹਾਊਸ ਵਿਖੇ ਹਾਦਸਾ ਵਾਪਰ ਗਿਆ।

ਹਾਦਸਾ ਉਸ ਸਮੇਂ ਵਾਪਰਿਆ ਹੈ, ਜਦੋਂ ਰਵਿੰਦਰ ਸਿੰਘ ਏਅਰਲਾਈਨ ਲੌਕ ਖੋਲ੍ਹ ਰਿਹਾ ਸੀ ਅਤੇ ਟਰੱਕ ਡਰਾਈਵਰ ਨੇ ਗਲਤੀ ਨਾਲ ਕਿਸੇ ਤਰ੍ਹਾਂ ਟਰੱਕ ਨੂੰ ਟ੍ਰੇਲਰ ਨਾਲ ਹੁੱਕ ਕਰ ਦਿੱਤਾ। ਜਿਸ ਦੇ ਨਤੀਜੇ ਵਜੋਂ ਰਵਿੰਦਰ ਸਿੰਘ ਟਰੱਕ ਅਤੇ ਟਰੇਲਰ ਦੇ ਵਿਚਕਾਰ ਆਉਣ ਕਰਕੇ ਅੱਖਾਂ ਮੀਟ ਗਿਆ। ਰਵਿੰਦਰ ਸਿੰਘ ਦੇ ਪਰਿਵਾਰ ਨੇ ਉਸ ਤੋਂ ਬਹੁਤ ਉਮੀਦਾਂ ਰੱਖੀਆਂ ਹੋਈਆਂ ਸਨ। ਉਸ ਦੇ ਵਿਆਹ ਦੇ ਸੁਪਨੇ ਸਿਰਜੇ ਹੋਣਗੇ। ਰਵਿੰਦਰ ਸਿੰਘ ਵੀ ਅਨੇਕਾਂ ਉਮੀਦਾਂ ਰੱਖ ਕੇ ਵਿਦੇਸ਼ ਗਿਆ ਹੋਵੇਗਾ

ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਪਰਿਵਾਰ ਨੂੰ ਇਹ ਖ਼ਬਰ ਸੁਣ ਕੇ ਵੱਡਾ ਧੱਕਾ ਲੱਗਾ ਹੈ। ਜਿੱਥੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ। ਉੱਥੇ ਹੀ ਕੈਨੇਡਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਹੈ। ਕੈਨੇਡਾ ਦੀ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੇਰੁਜ਼ਗਾਰੀ ਨਾਲ ਘੁਲ਼ਦੇ ਹੋਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਜਾਈ ਜਾ ਰਹੇ ਹਨ।

Leave a Reply

Your email address will not be published. Required fields are marked *